‘ਜ਼ੋਰਦਾਰ ਲਿਸਟਿੰਗ ਨਾਲ ਜ਼ੋਮੈਟੋ ਨੇ ਪਾਰ ਕੀਤਾ 1 ਲੱਖ ਕਰੋੜ ਮਾਰਕੀਟ ਕੈਪ ਦਾ ਅੰਕੜਾ’(Video)

Saturday, Jul 24, 2021 - 01:52 PM (IST)

ਨਵੀਂ ਦਿੱਲੀ (ਭਾਸ਼ਾ) – ਫੂਡ ਡਲਿਵਰੀ ਐਗਰੀਗੇਟਰ ਜ਼ੋਮੈਟੋ ਨੇ ਅੱਜ ਜ਼ੋਰਦਾਰ ਲਿਸਟਿੰਗ ਕੀਤੀ। ਇਸ ਨੇ ਬਾਜ਼ਾਰ ਪੂੰਜੀਕਰਨ (ਮਾਰਕੀਟ ਕੈਪਿਟਲਾਈਜੇਸ਼ਨ) ਵਿਚ 1 ਲੱਖ ਕਰੋੜ ਰੁਪਏ ਦਾ ਵੱਡਾ ਅੰਕੜਾ ਪਾਰ ਕਰ ਦਿੱਤਾ ਹੈ। ਮਾਰਕੀਟ ਕੈਪਿਟਲਾਈਜੇਸ਼ਨ (ਐੱਮ. ਕੈਪ.) ਦੇ ਲਿਹਾਜ ਨਾਲ ਜ਼ੋਮੈਟੋ ਨੇ ਟਾਟਾ ਮੋਟਰਜ਼, ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ (ਬੀ. ਪੀ. ਸੀ. ਐੱਲ.), ਕੋਲ ਇੰਡੀਆ ਨੂੰ ਪਛਾੜ ਦਿੱਤਾ ਹੈ ਅਤੇ ਹੁਣ ਇਹ ਦੇਸ਼ ਦੀ 43ਵੀਂ ਸਭ ਤੋਂ ਜ਼ਿਆਦਾ ਵੈਲਿਊਏਸ਼ਨ ਵਾਲੀ ਕੰਪਨੀ ਬਣ ਗਈ ਹੈ।

ਬਾਜ਼ਾਰ ’ਚ ਜ਼ੋਰਦਾਰ ਸ਼ੁਰੂਆਤ ਕਰਨ ਤੋਂ ਬਾਅਦ ਸਵੇਰੇ ਕਰੀਬ 10.05 ਵਜੇ ਦਾ ਬਾਜ਼ਾਰ ਪੂੰਜੀਕਰਨ 1,03,870.18 ਕਰੋੜ ਰੁਪਏ ’ਤੇ ਸੀ। ਜ਼ੋਮੈਟੋ ਦੇ ਸ਼ੇਅਰ 76 ਰੁਪਏ ਦੇ ਜਾਰੀ ਮੁੱਲ ਨਾਲ 81.58 ਫੀਸਦੀ ਉੱਪਰ 138 ਰੁਪਏ ’ਤੇ ਕਾਰੋਬਾਰ ਕਰ ਰਹੇ ਸਨ।

ਜ਼ੋਮੈਟੋ ਦਾ ਸ਼ੇਅਰ 116 ਰੁਪਏ ’ਤੇ ਲਿਸਟ ਹੋਇਆ ਹੈ। ਜ਼ੋਮੈਟੋ ਨਵੀਂ ਪੀੜ੍ਹੀ ਦੇ ਸਟਾਰਟਅਪਸ ’ਚ ਪਹਿਲਾ ਯੂਨੀਕਾਰਨ ਆਈ. ਪੀ. ਓ. ਹੈ ਅਤੇ ਇਸ ਨੂੰ ਇਨਵੈਸਟਰਸ ਵਲੋਂ ਜ਼ਬਰਦਸਤ ਹੁਲਾਰਾ ਮਿਲਿਆ ਹੈ।

ਇਹ ਵੀ ਪੜ੍ਹੋ: Income Tax ਵਿਭਾਗ ਦੇ ਨੋਟਿਸ ਖ਼ਿਲਾਫ਼ ਟੈਕਸਦਾਤਿਆਂ ਵੱਲੋਂ ਹਾਈਕੋਰਟ ਦਾ ਰੁਖ਼, ਦਿੱਤੀ ਚੁਣੌਤੀ

ਇਕ ਨਵੇਂ ਯੁੱਗ ਦੀ ਸ਼ੁਰੂਆਤ

ਇਸ ਇਸ਼ੂ ਨੂੰ ਨਿਵੇਸ਼ਕਾਂ ਨੂੰ ਭਾਰਤ ਦੇ ਉਭਰਦੇ ਸਟਾਰਟਅਪ ਈਕੋਸਿਸਟਮ ’ਚ ਹਿੱਸਾ ਲੈਣ ਅਤੇ ਨਵੇਂ ਜ਼ਮਾਨੇ ਦੀਆਂ ਕੰਪਨੀਆਂ ’ਚ ਨਿਵੇਸ਼ ਕਰਨ ਦਾ ਮੌਕਾ ਦਿੱਤਾ ਜੋ ਰਵਾਇਤੀ ਕਾਰੋਬਾਰਾਂ ਨੂੰ ਚੁਣੌਤੀਆਂ ਦੇ ਰਹੀਆਂ ਹਨ ਅਤੇ ਸਮਾਰਟਫੋਨ ਦੀ ਆਸਾਨੀ ਨਾਲ ਖਪਤ ਵਧਾ ਰਹੀਆਂ ਹਨ।

ਜ਼ੋਮੈਟੋ ਦੇ 9,375 ਕਰੋੜ ਰੁਪਏ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਲਈ ਨਿਵੇਸ਼ਕਾਂ ਨੇ 2.09 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਇਕ ਦਹਾਕੇ ਤੋਂ ਵੱਧ ਸਮੇਂ ’ਚ 5000 ਕਰੋੜ ਰੁਪਏ ਤੋਂ ਵੱਧ ਜੁਟਾਉਣ ਵਾਲੇ ਵੱਡੇ ਆਕਾਰ ਦੇ ਆਈ. ਪੀ. ਓ. ’ਚ ਇਸ ਨੂੰ ਸਭ ਤੋਂ ਵੱਧ ਸਬਸਕ੍ਰਿਪਸ਼ਨ ਮਿਲਿਆ ਹੈ। 14-16 ਜੁਲਾਈ ਦੌਰਾਨ ਇਸ ਇਸ਼ੂ ਨੂੰ ਨਿਵੇਸ਼ਕਾਂ ਤੋਂ ਚੰਗੀ ਪ੍ਰਤੀਕਿਰਿਆ ਮਿਲੀ ਅਤੇ ਇਸ ਨੂੰ 38.25 ਗੁਣਾ ਸਬਸਕ੍ਰਿਪਸ਼ਨ ਹਾਸਲ ਹੋਇਆ ਹੈ। ਕੁਆਲੀਫਾਈਡ ਬਾਇਰਸ (ਕਿਊ. ਆਈ. ਬੀ.) ਲਈ ਰਾਖਵੇਂ ਹਿੱਸੇ ਨੂੰ 51.79 ਗੁਣਾ, ਗੈਰ-ਸੰਸਥਾਗਤ ਨਿਵੇਸ਼ਕਾਂ ਨੂੰ 32.96 ਗੁਣਾ ਅਤੇ ਪ੍ਰਚੂਨ ਹਿੱਸੇ ਨੂੰ 7.45 ਗੁਣਾ ਸਬਸਕ੍ਰਿਪਸ਼ਨ ਮਿਲਿਆ ਹੈ।

ਇਹ ਵੀ ਪੜ੍ਹੋ: ਅਮਰੀਕਾ ਨੇ ਭਾਰਤ ਨੂੰ ਦੱਸਿਆ ਵਪਾਰ ਲਈ ‘ਚੁਣੌਤੀਪੂਰਨ ਸਥਾਨ’, ਭਰੋਸੇਯੋਗ ਮਾਹੌਲ ਲਈ ਦਿੱਤਾ ਇਹ ਸੁਝਾਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News