Zomato ਦਾ ਘਾਟਾ ਤਿੰਨ ਗੁਣਾ ਵਧਿਆ, 131 ਕਰੋੜ ਰੁਪਏ ਦਾ ਹੋਇਆ ਨੁਕਸਾਨ
Tuesday, May 24, 2022 - 12:21 PM (IST)
ਮੁੰਬਈ - ਆਨਲਾਈਨ ਫੂਡ ਐਗਰੀਗੇਟਰ Zomato Ltd ਨੇ ਸੋਮਵਾਰ ਨੂੰ ਮਾਰਚ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕੀਤਾ। ਇਸ ਤਿਮਾਹੀ 'ਚ ਕੰਪਨੀ ਦਾ ਏਕੀਕ੍ਰਿਤ ਘਾਟਾ ਵਧ ਕੇ 360 ਕਰੋੜ ਰੁਪਏ ਹੋ ਗਿਆ। ਜ਼ੋਮੈਟੋ ਨੂੰ ਇਕ ਸਾਲ ਪਹਿਲਾਂ ਇਸੇ ਮਿਆਦ 'ਚ 131 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।
ਖਾਣ-ਪੀਣ ਦੇ ਸਾਮਾਨ ਦੀ ਆਨਲਾਈਨ ਡਲਿਵਰੀ ਸਹੂਲਤ ਮੁਹੱਈਆ ਕਰਵਾਉਣ ਵਾਲੇ ਮੰਚ ਜ਼ੋਮੈਟੋ ਦਾ ਏਕੀਕ੍ਰਿਤ ਸ਼ੁੱਧ ਘਾਟਾ ਵਿੱਤੀ ਸਾਲ 2021-22 ਦੀ ਚੌਥੀ ਤਿਮਾਹੀ ’ਚ ਵਧ ਕੇ 359.7 ਕਰੋੜ ਰੁਪਏ ਹੋ ਗਿਆ। ਵਧੇਰੇ ਖਰਚਿਆਂ ਕਾਰਨ ਕੰਪਨੀ ਦਾ ਘਾਟਾ ਵਧਿਆ ਹੈ। ਜ਼ੋਮੈਟੋ ਨੇ ਇਹ ਜਾਣਕਾਰੀ ਦਿੱਤੀ। ਵਿੱਤੀ ਸਾਲ 2020-21 ਦੀ ਆਖਰੀ ਤਿਮਾਹੀ ’ਚ ਕੰਪਨੀ ਨੂੰ 134.2 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਘਾਟਾ ਹੋਇਆ ਸੀ। ਹਾਲਾਂਕਿ ਕੰਪਨੀ ਦਾ ਮਾਲੀਆ ਪਿਛਲੇ ਸਾਲ 692 ਕਰੋੜ ਦੇ ਮੁਕਾਬਲੇ 75 ਫੀਸਦੀ ਵਧ ਕੇ 1212 ਕਰੋੜ ਰੁਪਏ ਹੋ ਗਿਆ ਹੈ। ਸੋਮਵਾਰ ਨੂੰ, Zomato ਦਾ ਸਟਾਕ NSE 'ਤੇ 2.15% ਦੀ ਗਿਰਾਵਟ ਨਾਲ 56.80 ਰੁਪਏ 'ਤੇ ਬੰਦ ਹੋਇਆ।
ਕੰਪਨੀ ਦੀ ਏਕੀਕ੍ਰਿਤ ਆਪ੍ਰੇਟਿੰਗ ਆਮਦਨ ਬੀਤੇ ਵਿੱਤੀ ਸਾਲ ਦੀ ਜਨਵਰੀ-ਮਾਰਚ ਤਿਮਾਹੀ ’ਚ ਵਧ ਕੇ 1,211.8 ਕਰੋੜ ਰੁਪਏ ਹੋ ਗਈ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ 692.4 ਕਰੋੜ ਰੁਪਏ ਸੀ। ਕੰਪਨੀ ਦਾ ਸਮੀਖਿਆ ਅਧੀਨ ਤਿਮਾਹੀ ’ਚ ਕੁੱਲ ਖਰਚਾ ਵੀ ਵਧ ਕੇ 1,701.7 ਕਰੋੜ ਰੁਪਏ ’ਤੇ ਪਹੁੰਚ ਗਿਆ। ਇਹ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 885 ਕਰੋੜ ਰੁਪਏ ਸੀ। ਉੱਥੇ ਹੀ 31 ਮਾਰਚ 2022 ਨੂੰ ਸਮਾਪਤ ਵਿੱਤੀ ਸਾਲ ਲਈ ਜ਼ੋਮੈਟੋ ਦਾ ਏਕੀਕ੍ਰਿਤ ਸ਼ੁੱਧ ਘਾਟਾ ਵਧ ਕੇ 1,222.5 ਕਰੋੜ ਰੁਪਏ ਹੋ ਗਿਆ। ਵਿੱਤੀ ਸਾਲ 2020-21 ’ਚ ਇਹ 816.4 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ : ਆਉਣ ਵਾਲੇ ਦਿਨਾਂ 'ਚ ਵੀ ਜਾਰੀ ਰਹਿ ਸਕਦਾ ਹੈ ਰੈਪੋ ਦਰ 'ਚ ਵਾਧਾ, RBI ਗਵਰਨਰ ਨੇ ਦਿੱਤੇ ਸੰਕੇਤ
ਨੋਟ - ਇਸ ਖ਼ਬਰ ਨੂੰ ਲੈ ਕੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।