ਹੁਣ ਜ਼ੋਮੈਟੋ ਕਰੇਗੀ ਮੈਕਡੋਨਲਡਜ਼ ਦੇ ਬਰਗਰ ''ਹੋਮ ਡਿਲਿਵਰੀ''

01/15/2020 5:01:04 PM

ਨਵੀਂ ਦਿੱਲੀ—ਮੈਕਡੋਨਲਡਜ਼ ਇੰਡੀਆ ਆਨਲਾਈਨ ਰੈਸਤਰਾਂ ਗਾਈਡ ਅਤੇ ਖਾਣ-ਪੀਣ ਦਾ ਸਾਮਾਨ ਆਰਡਰ ਕਰਨ ਵਾਲੇ ਪਲੇਟਫਾਰਮ ਜ਼ੋਮੈਟੋ ਦੇ ਨਾਲ ਹਿੱਸੇਦਾਰੀ ਕੀਤੀ ਹੈ। ਮੈਕਡੋਨਲਡਜ਼ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਉੱਤਰੀ ਅਤੇ ਪੂਰਬੀ ਖੇਤਰ 'ਚ ਉਸ ਦੀ ਡਿਲਿਵਰੀ ਨੈੱਟਵਰਕ ਦਾ ਹੋਰ ਵਿਸਤਾਰ ਹੋਵੇਗਾ। ਕੰਪਨੀ ਨੇ ਬਿਆਨ 'ਚ ਕਿਹਾ ਕਿ ਉੱਤਰ ਅਤੇ ਪੂਰਬੀ ਭਾਰਤ ਦੇ ਲੋਕ ਹੁਣ ਮੈਕਡੋਨਲਡਜ਼ ਦੇ ਉਤਪਾਦਾਂ ਦੇ ਲਈ ਜ਼ੋਮੈਟੋ ਦੇ ਰਾਹੀਂ ਵੀ ਆਰਡਰ ਕਰ ਸਕਣਗੇ ਅਤੇ ਉਨ੍ਹਾਂ ਨੇ ਉਨ੍ਹਾਂ ਦੇ ਘਰ 'ਤੇ ਸਪਲਾਈ ਕੀਤੀ ਜਾਵੇਗੀ। ਇਹ ਸੁਵਿਧਾ ਖੇਤਰ ਦੇ 125 ਤੋਂ ਜ਼ਿਆਦਾ ਮੈਕਡੋਨਲਡਜ਼ ਰੈਸਤਰਾਂ 'ਤੇ ਉਪਲੱਬਧ ਹੋਵੇਗੀ।

PunjabKesari

ਮੈਕਡੋਨਲਡਜ਼ ਇੰਡੀਆ ਦੇ ਸੀਨੀਅਰ ਨਿਰਦੇਸ਼ਕ (ਉੱਤਰ ਅਤੇ ਪੂਰਬ ਖੇਤਰ ਸੰਚਾਲਨ ਅਤੇ ਸਿਖਲਾਈ) ਰੁਦਰ ਕਿਸ਼ੋਰ ਸੇਨ ਨੇ ਕਿਹਾ ਕਿ ਅਸੀਂ ਗਾਹਕਾਂ ਨੂੰ ਮੈਕਡੋਨਲਡਜ਼ ਜ਼ੋਮੈਟ 'ਤੇ ਉਪਲੱਬਧ ਕਰਵਾ ਕਾਫੀ ਉਤਸ਼ਾਹਿਤ ਹਾਂ। ਇਸ ਨਾਲ ਲੋਕ ਆਪਣੇ ਪਸੰਦੀਦਾ ਮੈਕਡੋਨਲਡਜ਼ ਮੈਨਿਊ ਦਾ ਆਨੰਦ ਸੁਵਿਧਾਜਨਕ ਤਰੀਕੇ ਨਾਲ ਪ੍ਰਾਪਤ ਕਰ ਸਕਣਗੇ। ਜ਼ੋਮੈਟੋ ਦੇ ਮੁੱਖ ਸੰਚਾਲਨ ਅਧਿਕਾਰੀ (ਫੂਡ ਡਿਲਿਵਰੀ) ਮੋਹਿਤ ਸਰਦਾਨਾ ਨੇ ਕਿਹਾ ਕਿ ਦੇਸ਼ 'ਚ ਇੰਸਟੈਂਟ ਸੇਵਾ ਰੈਸਤਰਾਂ (ਕਿਊ.ਐੱਸ.ਆਰ.) ਨਾਲ ਹਿੱਸੇਦਾਰੀ ਕਰਨਾ ਇਕ ਕਾਫੀ ਚੰਗਾ ਅਨੁਭਵ ਹੈ। ਉੱਤਰ ਅਤੇ ਪੂਰਬੀ ਭਾਰਤ 'ਚ ਮੈਕਡੋਨਲਡਜ਼ ਦੇ ਰੈਸਤਰਾਂ ਦਾ ਸੰਚਾਲਨ ਕਨਾਟ ਪਲਾਜ਼ਾ ਰੈਸਤਰਾਂ ਕਰਦੀ ਹੈ।  


Aarti dhillon

Content Editor

Related News