ਜ਼ੀ ਐਂਟਰਟੇਨਮੈਂਟ ਵਿਵਾਦ ਹੋਰ ਭਖਿਆ, ਸੁਭਾਸ਼ ਚੰਦਰਾ ਨੇ ਇਨਵੈਸਕੋ 'ਤੇ ਲਾਏ ਗੰਭੀਰ ਇਲਜ਼ਾਮ

Friday, Oct 08, 2021 - 03:21 PM (IST)

ਨਵੀਂ ਦਿੱਲੀ (ਇੰਟ.) – ਦੇਸ਼ ਦੀ ਸਭ ਤੋਂ ਵੱਡੀ ਲਿਸਟੇਡ ਮੀਡੀਆ ਕੰਪਨੀ ਦੇ ਬੋਰਡ ’ਤੇ ਕੰਟਰੋਲ ਦੀ ਲੜਾਈ ’ਚ ਅਹਿਮ ਮੋੜ ਆ ਗਿਆ ਹੈ। ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜੇਜ਼ ਲਿਮਟਿਡ ਦੇ ਸੰਸਥਾਪਕ ਸੁਭਾਸ਼ ਚੰਦਰਾ ਨੇ ਦੋਸ਼ ਲਗਾਇਆ ਹੈ ਕਿ ਕੰਪਨੀ ਦੀ ਸਭ ਤੋਂ ਵੱਡੀ ਸ਼ੇਅਰਧਾਰਕ ਇਨਵੈਸਕੋ ਨਿਵਾਸ ਮਾਰਕਿਟਸ ਫੰਡ ਅਤੇ ਓ. ਐੱਫ. ਆਈ. ਗਲੋਬਲ ਚਾਈਨਾ ਫੰਡ ਐੱਲ. ਐੱਲ. ਸੀ. ਕੰਪਨੀ ’ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਇਸ ਕੰਪਨੀ ਦਾ ਗਠਨ ਸੁਭਾਸ਼ ਚੰਦਰਾ ਨੇ ਕਰੀਬ 20 ਸਾਲ ਪਹਿਲਾਂ ਕੀਤਾ ਸੀ।

ਇਕ ਨਿੱਜੀ ਟੀ. ਵੀ. ਚੈਨਲ ਨੂੰ ਦਿੱਤੀ ਇੰਟਰਵਿਊ ’ਚ ਸੁਭਾਸ਼ ਚੰਦਰਾ ਨੇ ਕਿਹਾ ਕਿ ਇਨਵੈਸਕੋ ਗੈਰ-ਕਾਨੂੰਨੀ ਤਰੀਕੇ ਨਾਲ ਜ਼ੀ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਸਵਾਲ ਉਠਾਏ ਹਨ ਕਿ ਜੇ ਇਨਵੈਸਕੋ ਨੂੰ ਕੰਪਨੀ ਦੇ ਸ਼ੇਅਰ ਹੀ ਚਾਹੀਦੇ ਹਨ ਤਾਂ ਓਪਨ-ਆਫਰ ਰੂਟ ਰਾਹੀਂ ਵੀ ਜ਼ਿੰਮੇਵਾਰੀ ਲੈ ਸਕਦੀ ਹੈ। ਚੰਦਰਾ ਨੇ ਬਾਜ਼ਾਰ ਰੈਗੂਲੇਟਰੀ ਸੇਬੀ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ਨੂੰ ਇਨਵੈਸਕੋ ਅਤੇ ਓ. ਐੱਫ. ਆਈ. ਦੇ ਇਰਾਦਿਆਂ ਦੀ ਜਾਂਚ ਲਈ ਬੇਨਤੀ ਕੀਤੀ ਹੈ। ਚੰਦਰਾ ਮੁਤਾਬਕ ਜ਼ੀ ਨੂੰ ਐਕਵਾਇਰ ਕਰਨ ਨਾਲ ਖਰੀਦਦਾਰ ਕੋਲ ਦੇਸ਼ ਦੇ ਸਭ ਤੋਂ ਵੱਡੇ ਵੀਡੀਓ ਕੰਟੈਂਟ ਲਾਇਬ੍ਰੇਰੀ ’ਚ ਸ਼ਾਮਲ ਇਕ ਦਾ ਅਕਸੈੱਸ ਹੋ ਜਾਏਗਾ, ਜਿਸ ਦੀ ਦੇਸ਼ ’ਚ ਬਹੁਤ ਮੰਗ ਹੈ।

ਇਹ ਵੀ ਪੜ੍ਹੋ : ਆ ਗਏ ਅੱਛੇ ਦਿਨ! ਗੈਸ ਸਿਲੰਡਰ-ਤੇਲ ਤੋਂ ਬਾਅਦ ਬੱਚਿਆਂ ਦੀ ਮਨਪਸੰਦ ਆਈਸਕ੍ਰੀਮ ਵੀ ਹੋਈ ਮਹਿੰਗੀ

ਪਿਛਲੇ ਮਹੀਨੇ ਸ਼ੁਰੂ ਹੋਇਆ ਵਿਵਾਦ

ਜ਼ੀ ਐਂਟਰਟੇਨਮੈਂਟ ਅਤੇ ਇਨਵੈਸਕੋ ਦਰਮਿਆਨ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਇਨਵੈਸਕੋ ਅਤੇ ਓ. ਐੱਫ. ਆਈ. ਨੇ ਜ਼ੀ ਐਂਟਰਟੇਨਮੈਂਟ ਦੇ ਸੀ. ਈ. ਓ. ਪੁਨੀਤ ਗੋਇਨਕਾ ਸਮੇਤ 3 ਡਾਇਰੈਕਟਰਾਂ ਨੂੰ ਹਟਾਉਣ ਅਤੇ 6 ਸੁਤੰਤਰ ਡਾਇਰੈਕਟਰਾਂ ਦੀ ਨਿਯੁਕਤੀ ਲਈ ਐਕਸਟਰਾ ਆਰਡਨਰੀ ਜਨਰਲ ਮੀਟਿੰਗ (ਈ. ਜੀ. ਐੱਮ.) ਸੱਦੀ ਸੀ। ਪੁਨੀਤ ਗੋਇਨਕਾ ਸੁਭਾਸ਼ ਚੰਦਰ ਦੇ ਪੁੱਤਰ ਹਨ। ਕੁਝ ਦਿਨਾਂ ਬਾਅਦ ਜ਼ੀ ਨੇ ਸੋਨੀ ਨਾਲ ਰਲੇਵੇਂ ਦਾ ਸੌਦਾ ਕੀਤਾ, ਜਿਸਦੇ ਤਹਿਤ ਤੈਅ ਹੋਇਆ ਕਿ ਰਲੇਵੇਂ ਤੋਂ ਬਾਅਦ ਬਣੀ ਕੰਪਨੀ ਦੇ ਟੌਪ ’ਤੇ ਬਣੇ ਰਹਿਣਗੇ।

ਦੋਵੇਂ ਪੱਖ ਦਾ ਇਹ ਮਾਮਲਾ ਬੰਬੇ ਹਾਈਕੋਰਟ ’ਚ ਵੀ ਚਲਾ ਗਿਆ ਹੈ। ਜ਼ੀ ਨੇ ਬੰਬੇ ਹਾਈਕੋਰਟ ਤੋਂ ਈ. ਜੀ. ਐੱਮ. ਸੱਦਣ ਦੇ ਭੇਜੇ ਗਏ ਨੋਟਿਸ ਨੂੰ ਗੈਰ-ਕਾਨੂੰਨੀ ਅਤੇ ਨਿਯਮਾਂ ਵਿਰੁੱਧ ਸਮਝੌਤਾ ਦੇਣ ਦੀ ਅਪੀਲ ਹੈ। ਚੰਦਰਾ ਦਾ ਕਹਿਣਾ ਹੈ ਕਿ ਇਨਵੈਸਕੋ ਨੂੰ ਖੁੱਲ੍ਹੇ ਤੌਰ ’ਤੇ ਸਾਹਮਣੇ ਆ ਕੇ ਸ਼ੇਅਰਧਾਰਕਾਂ ਨੂੰ ਇਹ ਫੈਸਲਾ ਲੈਣ ਦੇਣਾ ਚਾਹੀਦਾ ਹੈ ਕਿ ਉਹ ਇਨਵੈਸਕੋ ਦੇ ਸੌਦੇ ਦੇ ਨਾਲ ਹਨ ਜਾਂ ਸੋਨੀ ਦੇ ਸੌਦੇ ਦੇ ਨਾਲ ਹਨ।

ਇਹ ਵੀ ਪੜ੍ਹੋ : ਤੁਹਾਡੇ ਕੋਲ ਵੀ ਹੈ ਪੁਰਾਣਾ ਵਾਹਨ ਤਾਂ ਪੜ੍ਹੋ ਇਹ ਖ਼ਬਰ,ਰਜਿਸਟ੍ਰੇਸ਼ਨ ਰੀਨਿਊ ਸਬੰਧੀ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਜ਼ੀ ਅਤੇ ਇਨਵੈਸਕੋ ਦਰਮਿਆਨ 3 ਕਾਨੂੰਨੀ ਲੜਾਈਆਂ

ਜ਼ੀ ਐਂਟਰਟੇਨਮੈਂਟ ਨੇ ਈ. ਜੀ. ਐੱਮ. ਸੱਦਣ ਦੇ ਐੱਨ. ਸੀ. ਐੱਲ. ਟੀ. ਦੇ ਫੈਸਲੇ ਖਿਲਾਫ ਐੱਨ. ਸੀ. ਐੱਲ. ਏ. ਟੀ. ਦਾ ਰੁਖ ਕੀਤਾ ਹੈ। ਐੱਨ. ਸੀ. ਐੱਲ. ਟੀ. ਨੇ ਕਿਹਾ ਕਿ ਜ਼ੀ ਐਂਟਰਟੇਨਮੈਂਟ ਕੰਪਨੀ ਦੇ ਸ਼ੇਅਰਹੋਲਡਰਸ ਦੀ ਈ. ਜੀ. ਐੱਮ. ਸੱਦਣ। ਜ਼ੀ ਅਤੇ ਇਨਵੈਸਕੋ ਦਰਮਿਆਨ ਹੁਣ ਤਿੰਨ ਕਾਨੂੰਨੀ ਲੜਾਈਆਂ ਲੜੀਆਂ ਜਾਣਗੀਆਂ।

ਮਾਮਲੇ ’ਤੇ ਸੁਣਵਾਈ ਅੱਜ

ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੇ ਇਨਵੈਸਕੋ ਦੀ ਪਟੀਸ਼ਨ ’ਤੇ ਸੁਣਵਾਈ ਮੁਲਤਵੀ ਕਰ ਦਿੱਤੀ, ਜਿਸ ’ਚ ਉਸ ਨੇ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜੇਜ਼ ਲਿਮਟਿਡ (ਜ਼ੀ. ਲਿਮ.) ਦੇ ਸ਼ੇਅਰਧਾਰਕਾਂ ਦੀ ਬੈਠਕ ਸੱਦਣ ਦਾ ਕੰਪਨੀ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ। ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੇ ਕਿਹਾ ਕਿ ਉਹ ਇਸ ਮਾਮਲੇ ’ਚ ਅੱਜ ਹੀ ਆਦੇਸ਼ ਪਾਸ ਕਰੇਗਾ, ਜਿਸ ਤੋਂ ਬਾਅਦ ਐੱਨ. ਸੀ. ਐੱਲ. ਟੀ. ਦੀ ਸੁਣਵਾਈ 8 ਅਕਤੂਬਰ ਯਾਨੀ ਸ਼ੁੱਕਰਵਾਰ ਤੱਕ ਲਈ ਟਾਲ ਦਿੱਤੀ ਗਈ।

ਇਹ ਵੀ ਪੜ੍ਹੋ : Elon Musk ਭਾਰਤ 'ਚ ਸ਼ੁਰੂ ਕਰਨਗੇ 'ਹਾਈ ਸਪੀਡ ਇੰਟਰਨੈੱਟ', ਪੇਂਡੂ ਖ਼ੇਤਰਾਂ ਨੂੰ ਮਿਲੇਗੀ ਪਹਿਲ

 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News