ZEE 'ਚ ਹਿੱਸੇਦਾਰੀ ਖਰੀਦ ਸਕਦਾ ਹੈ ਸੋਨੀ, 29 ਟੀ. ਵੀ. ਚੈਨਲਾਂ 'ਤੇ ਹੋਵੇਗਾ ਰਾਜ!

Thursday, Mar 14, 2019 - 12:25 PM (IST)

ZEE 'ਚ ਹਿੱਸੇਦਾਰੀ ਖਰੀਦ ਸਕਦਾ ਹੈ ਸੋਨੀ, 29 ਟੀ. ਵੀ. ਚੈਨਲਾਂ 'ਤੇ ਹੋਵੇਗਾ ਰਾਜ!

ਨਵੀਂ ਦਿੱਲੀ— ਜਾਪਾਨੀ ਇਲੈਕਟ੍ਰਾਨਿਕਸ ਅਤੇ ਮਨੋਰੰਜਨ ਦੀ ਦਿੱਗਜ ਕੰਪਨੀ ਸੋਨੀ ਕਾਰਪੋਰੇਸ਼ਨ ਸੁਭਾਸ਼ ਚੰਦਰ ਦੀ ਕੰਟਰੋਲ ਵਾਲੀ 'ਜ਼ੀ ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ ਲਿਮਟਿਡ (ਜ਼ੀ) 'ਚ ਹਿੱਸੇਦਾਰੀ ਖਰੀਦਣ ਦੀ ਦੌੜ 'ਚ ਹੈ। ਰਿਪੋਰਟਾਂ ਮੁਤਾਬਕ, ਚੰਦਰ ਬੀ. ਐੱਸ. ਈ.-ਲਿਸਟਡ ਕੰਪਨੀ 'ਚ 20-25 ਫੀਸਦੀ ਹਿੱਸੇਦਾਰੀ ਵੇਚਣਾ ਚਾਹੁੰਦੇ ਹਨ, ਜੋ ਫੰਡ ਜੁਟਾਉਣ ਅਤੇ ਕਰਜ਼ ਦਾ ਭੁਗਤਾਨ ਕਰਨ ਲਈ ਸੰਘਰਸ਼ ਕਰ ਰਹੀ ਹੈ। ਜ਼ੀ, ਸੋਨੀ ਨੂੰ 13,000 ਕਰੋੜ ਰੁਪਏ 'ਚ 20 ਫੀਸਦੀ ਹਿੱਸੇਦਾਰੀ ਵੇਚ ਸਕਦੀ ਹੈ। ਇਸ ਰਾਹੀਂ ਜੁਟਾਈ ਗਈ ਪੂਰੀ ਰਾਸ਼ੀ ਦਾ ਇਸਤੇਮਾਲ ਕਰਜ਼ ਨੂੰ ਚੁਕਾਉਣ ਲਈ ਕੀਤਾ ਜਾਵੇਗਾ।

 

ਰਿਪੋਰਟਾਂ ਮੁਤਾਬਕ ਗੱਲਬਾਤ ਸੌਦਾ ਹੋਣ ਦੇ ਕਰੀਬ ਤਕ ਪਹੁੰਚ ਗਈ ਹੈ। ਸੁਭਾਸ਼ ਚੰਦਰ 30 ਫੀਸਦੀ ਦੇ ਪ੍ਰੀਮੀਅਮ 'ਤੇ ਹਿੱਸੇਦਾਰੀ ਵੇਚਣਾ ਚਾਹੁੰਦੇ ਹਨ। ESSEL ਗਰੁੱਪ ਕੋਲ ਜ਼ੀ 'ਚ 41.62 ਫੀਸਦੀ ਹਿੱਸੇਦਾਰੀ ਹੈ, ਜਿਸ 'ਚੋਂ ਅੱਧੇ ਤੋਂ ਵੱਧ ਕਰਜ਼ਦਾਤਾਵਾਂ ਕੋਲ ਗਿਰਵੀ ਹੈ। ESSEL ਗਰੁੱਪ ਦੇ ਮੁਖੀ ਸੁਭਾਸ਼ ਚੰਦਰ ਹਨ। 
ਸੂਤਰਾਂ ਮੁਤਾਬਕ, ਸੁਭਾਸ਼ ਚੰਦਰ ਕੰਪਨੀ 'ਚ ਘੱਟੋ-ਘੱਟ 20 ਫੀਸਦੀ ਹਿੱਸੇਦਾਰੀ ਰੱਖਣਾ ਚਾਹੁੰਦੇ ਹਨ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਨੂੰ ਕੀ ਕੀਮਤ ਮਿਲ ਰਹੀ ਹੈ। ਸੂਤਰਾਂ ਨੇ ਕਿਹਾ ਕਿ ਕੰਪਨੀ ਕੋਲ ਲਗਭਗ 94 ਕਰੋੜ ਸ਼ੇਅਰ ਹਨ ਅਤੇ 650 ਰੁਪਏ ਦੇ ਪੱਧਰ 'ਤੇ ਭਾਵੇਂ ਹੀ ਉਹ 19 ਫੀਸਦੀ ਵੇਚਣ ਤਾਂ ਲਗਭਗ 13,000 ਕਰੋੜ ਰੁਪਏ ਤਕ ਤਾਂ ਮਿਲ ਹੀ ਜਾਣਗੇ। ਸੂਤਰਾਂ ਦਾ ਕਹਿਣਾ ਹੈ ਕਿ ਸੋਨੀ ਘੱਟੋ-ਘੱਟ 25 ਫੀਸਦੀ ਹਿੱਸੇਦਾਰੀ ਹਾਸਲ ਕਰਨਾ ਚਾਹੁੰਦਾ ਹੈ, ਜਿਸ ਨਾਲ ਉਸ ਨੂੰ ਪ੍ਰੋਮੋਟਰ ਦਾ ਵੀ ਅਧਿਕਾਰ ਹਾਸਲ ਹੋ ਸਕਦਾ ਹੈ।
 

ਡੀਲ ਨਾਲ ਸੋਨੀ ਨੂੰ ਹੋਵੇਗਾ ਵੱਡਾ ਫਾਇਦਾ-

PunjabKesari
ਜੇਕਰ ਇਹ ਡੀਲ ਹੋ ਜਾਂਦੀ ਹੈ ਤਾਂ ਸੋਨੀ ਨੂੰ ਇਸ ਦਾ ਵੱਡਾ ਫਾਇਦਾ ਹੋਵੇਗਾ। ਜ਼ੀ ਦੇ 171 ਦੇਸ਼ਾਂ 'ਚ 66 ਟੀ. ਵੀ. ਚੈਨਲ ਹਨ। ਇਸ ਦੀ ਭਾਰਤੀ ਕੰਪਨੀ 29 ਟੀ. ਵੀ. ਚੈਨਲ ਚਲਾਉਂਦੀ ਹੈ। ਸੂਤਰਾਂ ਨੇ ਕਿਹਾ ਕਿ ਰਿਲਾਇੰਸ ਇੰਡਸਟਰੀਜ਼ ਲਿਮਿਟਡ ਵੀ ਚੰਦਰਾ ਨਾਲ ਗੱਲਬਾਤ ਕਰ ਰਹੀ ਸੀ ਪਰ ਚਰਚਾ ਅੱਗੇ ਨਹੀਂ ਵਧ ਸਕੀ। ਜ਼ਿਕਰਯੋਗ ਹੈ 'ਓਵਰ ਦਿ ਟਾਪ' ਸਰਵਿਸ 'ਚ ਵੀ ਜ਼ੀ ਅਤੇ ਸੋਨੀ ਮੈਦਾਨ 'ਚ ਹਨ। ਜ਼ੀ ਦੀ ਜ਼ੀ-5 ਡਿਜੀਟਲ ਮਨਰੋਜੰਨ ਸਰਵਿਸ ਹੈ। ਸੋਨੀ ਦੂਜੇ ਪਾਸੇ ਸੋਨੀਲਿਵ ਡਿਜੀਟਲ ਪਲੇਟਫਾਰਮ ਚਲਾ ਰਹੀ ਹੈ, ਜਿਸ ਦਾ ਨੈਟਫਿਲਕਸ, ਐਮਾਜ਼ੋਨ ਪ੍ਰਾਈਮ ਅਤੇ ਹੌਟਸਟਾਰ ਨਾਲ ਮੁਕਾਬਲਾ ਹੈ। ਸੋਨੀ ਆਪਣੇ ਸੋਨੀ ਪਿਕਚਰਸ ਬੈਨਰ ਜ਼ਰੀਏ ਸਥਾਨਕ ਫਿਲਮ ਪ੍ਰਾਡਕਸ਼ਨ 'ਚ ਵੀ ਸਰਗਮ ਹੈ।


Related News