Stock Market : Zee Entertainment ਦੇ ਸ਼ੇਅਰਾਂ 'ਚ ਆਈ ਰੌਣਕ, 6 ਫ਼ੀਸਦੀ ਤੋਂ ਵੱਧ ਹੋਇਆ ਵਾਧਾ

Wednesday, Jan 24, 2024 - 10:47 AM (IST)

Stock Market : Zee Entertainment ਦੇ ਸ਼ੇਅਰਾਂ 'ਚ ਆਈ ਰੌਣਕ, 6 ਫ਼ੀਸਦੀ ਤੋਂ ਵੱਧ ਹੋਇਆ ਵਾਧਾ

ਬਿਜ਼ਨੈੱਸ ਡੈਸਕ - ਬੀਤੇ ਦਿਨ ਦੀ ਇਤਿਹਾਸਕ ਗਿਰਾਵਟ ਤੋਂ ਬਾਅਦ ਬੁੱਧਵਾਰ ਯਾਨੀ ਅੱਜ Zee Entertainment ਅਦਾਰਿਆਂ ਦੇ ਸ਼ੇਅਰਾਂ 'ਚ ਰਿਕਵਰੀ ਦੇਖਣ ਨੂੰ ਮਿਲੀ ਹੈ। ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਇਸ ਦੇ ਸ਼ੇਅਰਾਂ ਵਿਚ 5 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ, ਜਿਸ ਨਾਲ ਇਹ 168 ਰੁਪਏ ਦੀ ਕੀਮਤ 'ਤੇ ਪਹੁੰਚ ਗਏ ਹਨ। ਦੂਜੇ ਪਾਸੇ ਸਵੇਰੇ 9.29 ਵਜੇ ਜ਼ੀ ਦਾ ਸ਼ੇਅਰ 6.96 ਫ਼ੀਸਦੀ ਦੇ ਵਾਧੇ ਨਾਲ 166.80 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ

PunjabKesari

ਦੱਸ ਦੇਈਏ ਕਿ ਮੰਗਲਵਾਰ ਨੂੰ Zee Entertainment ਦੀ ਸੋਨੀ ਦੇ ਨਾਲ ਡੀਲ ਰੱਦ ਹੋਣ ਦੀ ਖ਼ਬਰ ਤੋਂ ਬਾਅਦ ਇਸ ਦੇ ਸ਼ੇਅਰਾਂ ਵਿਚ ਕਰੀਬ 33 ਫ਼ੀਸਦੀ ਦੀ ਗਿਰਾਵਟ ਆਈ ਸੀ। ਹਾਲਾਂਕਿ, ਮੀਡੀਆ ਰਿਪੋਰਟਾਂ ਵਿੱਚ ਹੁਣ ਦਾਅਵਾ ਕੀਤਾ ਗਿਆ ਹੈ ਕਿ ਜ਼ੀ ਐਂਟਰਟੇਨਮੈਂਟ ਦੇ ਪ੍ਰਮੋਟਰਾਂ ਦੁਆਰਾ ਕਥਿਤ ਗਬਨ ਦੀ ਰਕਮ 1000 ਕਰੋੜ ਰੁਪਏ ਤੋਂ ਵੱਧ ਹੈ। ਇਹ ਖਬਰ ਆਉਣ ਵਾਲੇ ਦਿਨਾਂ 'ਚ ਜ਼ੀ ਐਂਟਰਟੇਨਮੈਂਟ ਦੇ ਸ਼ੇਅਰਧਾਰਕਾਂ ਦੀਆਂ ਮੁਸ਼ਕਿਲਾਂ ਵਧਾ ਸਕਦੀ ਹੈ।

ਇਹ ਵੀ ਪੜ੍ਹੋ - ਰਾਮ ਮੰਦਰ ਦੇ ਨਾਂ 'ਤੇ ਮੁਫ਼ਤ ਰੀਚਾਰਜ ਤੇ ਪ੍ਰਸ਼ਾਦ ਦਾ ਕੀ ਤੁਹਾਨੂੰ ਆਇਆ ਹੈ 'ਲਿੰਕ'? ਤਾਂ ਹੋ ਜਾਵੋ ਸਾਵਧਾਨ

ਬੀਤੇ ਦਿਨ ਯਾਨੀ ਮੰਗਲਵਾਰ ਸੋਨੀ ਗਰੁੱਪ ਕਾਰਪੋਰੇਸ਼ਨ ਦੇ ਸ਼ੇਅਰ ਜ਼ੀ ਐਂਟਰਟੇਨਮੈਂਟ ਨਾਲ 10 ਅਰਬ ਅਮਰੀਕੀ ਡਾਲਰ ਦੇ ਵਿਲੀਨ ਸਮਝੌਤੇ ਨੂੰ ਖ਼ਤਮ ਕਰਨ ਦਾ ਐਲਾਨ ਕਰਨ ਤੋਂ ਇੱਕ ਦਿਨ ਬਾਅਦ ਧੜਾਧੜ ਡਿੱਗ ਗਏ। BSE 'ਤੇ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜਿਜ਼ ਲਿਮਟਿਡ ਦਾ ਸ਼ੇਅਰ 32.73 ਫ਼ੀਸਦੀ ਡਿੱਗ ਕੇ 155.90 ਰੁਪਏ 'ਤੇ ਬੰਦ ਹੋਇਆ। NSE 'ਤੇ ਕੰਪਨੀ ਦੇ ਸ਼ੇਅਰ 30.47 ਫ਼ੀਸਦੀ ਡਿੱਗ ਕੇ 160.90 ਰੁਪਏ 'ਤੇ ਬੰਦ ਹੋਏ। ਵਪਾਰ ਦੇ ਦੌਰਾਨ, ਕੰਪਨੀ ਦਾ ਸਟਾਕ BSE ਅਤੇ NSE ਦੋਵਾਂ ਐਕਸਚੇਂਜਾਂ 'ਤੇ 152.50 ਰੁਪਏ ਦੇ ਆਪਣੇ 52-ਹਫ਼ਤੇ ਦੇ ਹੇਠਲੇ ਪੱਧਰ ਨੂੰ ਛੂਹ ਗਿਆ ਸੀ।

ਇਹ ਵੀ ਪੜ੍ਹੋ - Ram Mandir:ਹੁਣ ਹਰ ਰੋਜ਼ 4 ਵਜੇ ਉੱਠਣਗੇ ਰਾਮਲਲਾ, ਹਰ ਘੰਟੇ ਲਗੇਗਾ ਭੋਗ, 14 ਘੰਟੇ ਸ਼ਰਧਾਲੂਆਂ ਨੂੰ ਦੇਣਗੇ ਦਰਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News