ਬਿਨਾਂ PAN ਤੁਹਾਡੀ ਟੇਕ-ਹੋਮ ਸੈਲਰੀ ਹੋ ਜਾਵੇਗੀ ਘੱਟ, ਇੰਨਾ ਕੱਟੇਗਾ ਟੈਕਸ

Saturday, Feb 08, 2020 - 03:48 PM (IST)

ਬਿਨਾਂ PAN ਤੁਹਾਡੀ ਟੇਕ-ਹੋਮ ਸੈਲਰੀ ਹੋ ਜਾਵੇਗੀ ਘੱਟ, ਇੰਨਾ ਕੱਟੇਗਾ ਟੈਕਸ

ਨਵੀਂ ਦਿੱਲੀ— ਇਨਕਮ ਟੈਕਸ ਕਾਨੂੰਨ ਮੁਤਾਬਕ, ਸਾਰੇ ਨੌਕਰੀਪੇਸ਼ਾ ਲੋਕਾਂ ਨੂੰ ਆਪਣਾ ਸਥਾਈ ਖਾਤਾ ਨੰਬਰ ਯਾਨੀ ਪੈਨ ਆਪਣੇ ਦਫਤਰ ਦੇ ਐੱਚ. ਆਰ. ਜਾਂ ਲੇਖਾ ਵਿਭਾਗ 'ਚ ਜਮ੍ਹਾ ਕਰਵਾਉਣਾ ਲਾਜ਼ਮੀ ਹੈ, ਨਹੀਂ ਤਾਂ ਵੱਧ ਟੈਕਸ ਕੱਟਣ ਕਾਰਨ ਕੱਟ-ਕਟਾ ਮਿਲਣ ਵਾਲੀ ਤਨਖਾਹ ਘੱਟ ਹੋ ਸਕਦੀ ਹੈ।

 

ਸਰੋਤ ਤੇ ਟੈਕਸ ਯਾਨੀ ਟੀ. ਡੀ. ਐੱਸ. ਕਟਾਉਂਦੇ ਸਮੇਂ ਤੁਹਾਡੇ ਮਾਲਕ ਜਾਂ ਕੰਪਨੀ ਨੂੰ ਤੁਹਾਡੇ ਪੈਨ ਜਾਂ ਆਧਾਰ ਨੰਬਰ ਦਾ ਹਵਾਲਾ ਦੇਣਾ ਪੈਂਦਾ ਹੈ। ਤੁਸੀਂ ਇਨਕਮ ਟੈਕਸ ਵਿਭਾਗ ਦੇ TRACES ਪੋਰਟਲ ਰਾਹੀਂ ਟੀ. ਡੀ. ਐੱਸ. ਦੀ ਸਥਿਤੀ ਦੀ ਜਾਂਚ ਕਰ ਸਕਦੇ ਹੋ। ਜੇਕਰ ਤੁਹਾਡੀ ਆਮਦਨ ਟੈਕਸ ਯੋਗ ਸੀਮਾ ਤੋਂ ਘੱਟ ਹੈ (2.5 ਲੱਖ ਰੁਪਏ ਤੋਂ ਘੱਟ) ਤਾਂ ਤੁਹਾਡੇ ਲਈ ਪੈਨ ਜਾਂ ਆਧਾਰ ਨੰਬਰ ਜਮ੍ਹਾ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ, ਜੇਕਰ ਤੁਹਾਡੀ ਆਮਦਨ ਟੈਕਸ ਦੇ ਦਾਇਰੇ 'ਚ ਆਉਂਦੀ ਹੈ ਅਤੇ ਜਿਸ ਕੰਪਨੀ 'ਚ ਤੁਸੀਂ ਕੰਮ ਕਰਦੇ ਹੋ ਉਸ ਨੂੰ ਪੈਨ ਨੰਬਰ ਪ੍ਰਦਾਨ ਕਰਨ 'ਚ ਅਸਫਲ ਰਹਿੰਦੇ ਹੋ ਤਾਂ ਕੰਪਨੀ 20 ਫੀਸਦੀ ਜਾਂ ਇਸ ਤੋਂ ਵੀ ਉੱਚੀ ਦਰ ਨਾਲ ਟੀ. ਡੀ. ਐੱਸ. ਕੱਟ ਸਕਦੀ ਹੈ।

ਇਸ ਗਲਤੀ ਨਾਲ ਲੱਗ ਸਕਦਾ ਹੈ 10 ਹਜ਼ਾਰ ਜੁਰਮਾਨਾ
ਇਨਕਮ ਟੈਕਸ ਦੀ ਧਾਰਾ-192 ਤਹਿਤ ਤਨਖਾਹ ਦੀ ਅਦਾਇਗੀ ਸਮੇਂ ਟੀ. ਡੀ. ਐੱਸ. ਦੀ ਕਟੌਤੀ ਕੀਤੀ ਜਾਂਦੀ ਹੈ। ਜੇਕਰ ਨੌਕਰੀਦਾਤਾ ਜਾਂ ਕੰਪਨੀ ਨੂੰ ਪੈਨ ਮੁਹੱਈਆ ਨਾ ਕਰਵਾਉਣ ਦੀ ਸਥਿਤੀ 'ਚ ਤਨਖਾਹ ਚੋਂ ਵਧੇਰੇ ਟੈਕਸ ਦੀ ਕਟੌਤੀ ਹੋ ਜਾਂਦੀ ਹੈ ਤਾਂ ਤੁਸੀਂ ਇਨਕਮ ਟੈਕਸ ਰਿਟਰਨ ਭਰਨ ਤੋਂ ਪਿਛੋਂ ਰਿਫੰਡ ਕਲੇਮ ਕਰ ਸਕਦੇ ਹੋ। ਜ਼ਿਕਰਯੋਗ ਹੈ ਕਿ ਪੈਨ ਤੇ ਆਧਾਰ ਨੂੰ ਆਪਸ 'ਚ ਬਦਲਣ ਯੋਗ ਬਣਾਇਆ ਗਿਆ ਹੈ ਤੇ ਹੁਣ ਤੁਸੀਂ ਇਨਕਮ ਟੈਕਸ ਵਿਭਾਗ ਵੱਲੋਂ ਜਾਰੀ ਪੈਨ ਦੇ ਬਦਲੇ 'ਚ 12 ਅੰਕ ਵਾਲੇ ਅਧਾਰ ਨੰਬਰ ਦਾ ਹਵਾਲਾ ਵੀ ਦੇ ਸਕਦੇ ਹੋ। ਹਾਲਾਂਕਿ, ਇਹ ਦੋਵੇਂ ਲਿੰਕ ਹੋਣੇ ਚਾਹੀਦੇ ਹਨ। ਇਹ ਵੀ ਦੱਸਣਯੋਗ ਹੈ ਕਿ ਪੈਨ ਦੇ ਬਦਲੇ  ਗਲਤ ਆਧਾਰ ਨੰਬਰ ਦੇਣ 'ਤੇ ਇਨਕਮ ਟੈਕਸ ਕਾਨੂੰਨ-1961 ਦੀ ਧਾਰਾ 272-ਬੀ ਤਹਿਤ 10,000 ਰੁਪਏ ਦਾ ਜੁਰਮਾਨਾ ਲਾਉਣ ਦੀ ਵਿਵਸਥਾ ਹੈ।


Related News