ਬੈਂਕਾਂ ''ਚ ਜਮਾਂ ਰਕਮ ''ਤੇ ਮਿਲੇਗਾ ਸਿਰਫ 4% ਵਿਆਜ਼, ਡੇਢ ਫੀਸਦੀ ਘੱਟੀ ਡਿਪਾਜਿਟ ਰੇਟ
Tuesday, Mar 31, 2020 - 08:14 PM (IST)

ਨਵੀਂ ਦਿੱਲੀ — ਵਿੱਤ ਮੰਤਰਾਲਾ ਨੇ ਬੈਂਕਾਂ 'ਚ ਜਮਾਂ ਹੋਣ ਵਾਲੀ ਤੁਹਾਡੀ ਰਕਮ 'ਤੇ ਵਿਆਜ਼ ਦਰਾਂ ਡੇਢ ਫੀਸਦੀ ਘੱਟ ਕਰ ਦਿੱਤੀਆਂ ਹਨ। ਇਹ ਵਿਆਜ਼ ਦਰਾਂ 1 ਅਪ੍ਰੈਲ ਤੋਂ 30 ਜੂਨ ਦੀ ਮਿਆਦ ਲਈ ਲਾਗੂ ਹੋਣਗੀਆਂ। ਵਿੱਤ ਮੰਤਰਾਲਾ ਨੇ ਇਸ ਸਬੰਧ 'ਚ ਇਕ ਸਰਕੂਲਰ ਜਾਰੀ ਕੀਤਾ ਹੈ, ਜਿਸ ਮੁਤਾਬਕ ਵਿਆਜ਼ ਦਰਾਂ ਦੇ ਦਾਇਰੇ 'ਚ ਸੀਨੀਅਰ ਸਿਟਿਜ਼ਨ ਸੇਵਿੰਗ ਸਕੀਮ ਵੀ ਲਿਆਂਦੀ ਗਈ ਹੈ।