ਹੁਣ ਜਲਦ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਨੂੰ ਕਰ ਸਕੋਗੇ ON-OFF

Thursday, Jan 16, 2020 - 11:52 AM (IST)

ਹੁਣ ਜਲਦ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਨੂੰ ਕਰ ਸਕੋਗੇ ON-OFF

ਨਵੀਂ ਦਿੱਲੀ — ਭਾਰਤੀ ਰਿਜ਼ਰਵ ਬੈਂਕ(RBI) ਨੇ ਬੁੱਧਵਾਰ ਨੂੰ ਬੈਂਕਾਂ ਅਤੇ ਕਾਰਡ ਜਾਰੀ ਕਰਨ ਵਾਲੀਆਂ ਹੋਰ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਪਣੇ ਗਾਹਕਾਂ ਨੂੰ ਡੈਬਿਟ ਅਤੇ ਕ੍ਰੈਡਿਟ ਕਾਰਡ ਸਵਿੱਚ ਆਨ ਅਤੇ ਆਫ ਕਰਨ ਦੀ ਸਹੂਲਤ ਦੇਣ। ਸਾਈਬਰ ਫਰਾਡ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਰਿਜ਼ਰਵ ਬੈਂਕ ਨੇ ਡਿਜੀਟਲ ਲੈਣ-ਦੇਣ ਸੁਰੱਖਿਅਤ ਬਣਾਉਣ ਦੀ ਦਿਸ਼ਾ ਵੱਲ ਇਕ ਹੋਰ ਕਦਮ ਵਧਾਉਂਦੇ ਹੋਏ ਇਸ ਦੀ ਸਿਫਾਰਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਕਾਰਡ ਜ਼ਰੀਏ ਹੋਣ ਵਾਲਾ ਭੁਗਤਾਨ ਦਿਨੋਂ-ਦਿਨ ਵਧ ਰਿਹਾ ਹੈ। ਇਸ ਨੂੰ ਦੇਖਦੇ ਹੋਏ ਰਿਜ਼ਰਵ ਬੈਂਕ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਫੀਜ਼ੀਕਲ ਜਾਂ ਵਰਚੁਅਲ ਹਰੇਕ ਕਾਰਡ ਨੂੰ ਈਸ਼ੂ ਜਾਂ ਰੀ-ਈਸ਼ੂ ਕਰਨ ਸਮੇਂ ਇਸ ਨੂੰ ਸਿਰਫ ਕਾਂਟੈਕਟ ਅਧਾਰਿਤ ਪੁਆਇੰਟ ਆਫ ਯੂਜ਼(ਏ.ਟੀ.ਐਮ. ਅਤੇ ਪੁਆਇੰਟ ਆਫ ਸੇਲ) 'ਤੇ ਵਰਤੋਂ ਲਈ ਇਨੇਬਲ ਕੀਤਾ ਜਾਏ।

 

ਆਨਲਾਈਨ, ਆਫਲਾਈਨ ਜਾਂ ਕਾਂਟੈਕਟਲੈਸ ਟਰਾਂਜੈਕਸ਼ਨ ਨੂੰ ਕਰ ਸਕਣਗੇ ਇਨੇਬਲ

ਰਿਜ਼ਰਵ ਬੈਂਕ ਨੇ ਇਕ ਸਰਕੂਲਰ 'ਚ ਕਿਹਾ ਹੈ ਕਿ ਕਾਰਡ ਈਸ਼ੂ ਕਰਨ ਵਾਲੀ ਕੰਪਨੀ ਜਾਂ ਬੈਂਕ ਨੂੰ ਆਪਣੇ ਕਾਰਡ ਹੋਲਡਰਸ ਨੂੰ ਕਾਰਡ ਨੌਟ ਪ੍ਰੇਜੈਂਟ(ਡੋਮੈਸਟਿਕ ਅਤੇ ਇੰਟਰਨੈਸ਼ਨਲ) ਟਰਾਂਜੈਕਸ਼ਨਸ, ਕਾਰਡ ਪ੍ਰਜੈਂਟ(ਇੰਟਰਨੈਸ਼ਨਲ) ਟਰਾਂਜੈਕਸ਼ਨਸ ਅਤੇ ਕਾਂਟੈਕਟਲੈਸ ਟਰਾਂਜੈਕਸ਼ਨ ਇਨੇਬਲ ਕਰਨ ਦੀ ਸਹੂਲਤ ਦੇਣੀ ਚਾਹੀਦੀ ਹੈ। ਕਾਰਡ ਨੌਟ ਪ੍ਰਜੈਂਟ ਦਾ ਮਤਲਬ ਹੈ ਆਨਲਾਈਨ ਟਰਾਂਜੈਕਸ਼ਨ।

ਕਾਰਡ ਕਰ ਸਕੋਗੇ ਇਨੇਬਲ ਜਾਂ ਡਿਸੇਬਲ 

ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਕਾਰਡ ਨੂੰ ਸਵਿੱਚ ਆਨ/ਆਫ ਕਰਨ, ਟਰਾਂਜੈਕਸ਼ਨ ਦੀ ਲਿਮਟ ਤੈਅ ਕਰਨ ਦੀ ਸਹੂਲਤ ਹਰ ਸਮੇਂ ਅਤੇ ਕਈ ਮਾਧਿਅਮ ਦੇ ਜ਼ਰੀਏ ਦਿੱਤੀ ਜਾਵੇ। ਮਾਧਿਅਮ ਅਧੀਨ ਮੋਬਾਈਲ ਐਪਲੀਕੇਸ਼ਨ, ਇੰਟਰਨੈੱਟ ਬੈਂਕਿੰਗ, ਏ.ਟੀ.ਐਮ. ਜਾਂ ਇੰਟਰੈਕਟਿਵ ਵਾਇਸ ਰਿਸਪਾਂਸ ਸ਼ਾਮਲ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਮੌਜੂਦਾ ਕਾਰਡ 'ਚ ਕਾਰਡ ਨੌਟ ਪ੍ਰਜੈਂਟ( ਡੋਮੈਸਟਿਕ ਅਤੇ ਇੰਟਰਨੈਸ਼ਨਲ ) ਟਰਾਂਜੈਕਸ਼ਨਸ , ਕਾਰਡ ਪ੍ਰਜੇਂਟ(ਇੰਟਰਨੈਸ਼ਨਲ) ਟਰਾਂਜੈਕਸ਼ਨਸ ਅਤੇ ਕਾਂਟੈਕਟਲੈੱਸ ਟਰਾਂਜੈਕਸ਼ਨ ਦਾ ਰਾਈਟ ਡਿਸੇਬਲ ਕਰਨਾ ਹੈ ਜਾਂ ਨਹੀਂ ਇਹ ਫੈਸਲਾ ਕਾਰਡ ਜਾਰੀ ਕਰਨ ਵਾਲੀ ਕੰਪਨੀ ਰਿਸਕ ਪਰਸੈਪਸ਼ਨ ਦੇ ਆਧਾਰ 'ਤੇ ਲੈ ਸਕਦੀ ।

ਇਸ ਦੇ ਨਾਲ ਹੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਮੌਜੂਦਾ ਜਿਹੜੇ ਕਾਰਡ ਦਾ ਆਨਲਾਈਨ/ਇੰਟਰਨੈਸ਼ਨਲ/ਕਾਂਟੈਕਟਲੈੱਸ ਟਰਾਂਜੈਕਸ਼ਨ ਲਈ ਕਦੇ ਇਸਤੇਮਾਲ ਨਹੀਂ ਹੋਇਆ ਹੈ। ਉਨ੍ਹਾਂ ਨੂੰ ਲਾਜ਼ਮੀ ਤੌਰ 'ਤੇ ਇਨ੍ਹਾਂ ਚੀਜਾਂ ਲਈ ਡਿਸੇਬਲ ਕਰ ਦਿੱਤਾ ਜਾਵੇ। ਰਿਜ਼ਰਵ ਬੈਂਕ ਦਾ ਇਹ ਨਿਰਦੇਸ਼ ਹਾਲਾਂਕਿ ਪ੍ਰੀਪੇਡ ਗਿਫਟ ਕਾਰਡ ਅਤੇ ਮਾਸ ਟ੍ਰਾਜਿਟ 'ਚ ਸਿਸਟਮ 'ਚ ਵਰਤੋਂ ਹੋਣ ਵਾਲੇ ਕਾਰਡ ਲਈ ਲਾਗੂ ਕਰਨਾ ਲਾਜ਼ਮੀ ਨਹੀਂ ਹੈ।
 


Related News