ਤੁਸੀਂ ਵੀ ਹੋ ਪਿਆਜ਼, ਟਮਾਟਰ ਅਤੇ ਆਲੂ ਦੀ ਮਹਿੰਗਾਈ ਤੋਂ ਪਰੇਸ਼ਾਨ... ਤਾਂ ਇਹ ਰਿਪੋਰਟ ਕਰੇਗੀ ਹੈਰਾਨ

Friday, Oct 04, 2024 - 12:48 PM (IST)

ਤੁਸੀਂ ਵੀ ਹੋ ਪਿਆਜ਼, ਟਮਾਟਰ ਅਤੇ ਆਲੂ ਦੀ ਮਹਿੰਗਾਈ ਤੋਂ ਪਰੇਸ਼ਾਨ... ਤਾਂ ਇਹ ਰਿਪੋਰਟ ਕਰੇਗੀ ਹੈਰਾਨ

ਨਵੀਂ ਦਿੱਲੀ - ਜੇਕਰ ਤੁਸੀਂ ਪਿਆਜ਼, ਟਮਾਟਰ ਅਤੇ ਆਲੂ ਦੀ ਮਹਿੰਗਾਈ ਤੋਂ ਚਿੰਤਤ ਹੋ ਤਾਂ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦੇ ਤਾਜ਼ਾ ਖੋਜ ਪੱਤਰ ਤੋਂ ਤੁਸੀਂ ਹੈਰਾਨ ਹੋ ਸਕਦੇ ਹੋ। ਖੋਜ ਤੋਂ ਪਤਾ ਲੱਗਾ ਹੈ ਕਿ ਖਪਤਕਾਰ ਇਨ੍ਹਾਂ ਸਬਜ਼ੀਆਂ 'ਤੇ ਕਿੰਨਾ ਵੀ ਖਰਚ ਕਰਦੇ ਹਨ, ਕਿਸਾਨਾਂ ਨੂੰ ਇਸ ਦੇ ਲਾਭ ਦਾ ਬਹੁਤ ਘੱਟ ਹਿੱਸਾ ਮਿਲਦਾ ਹੈ।

ਕਿਸਾਨਾਂ ਨੂੰ ਨਹੀਂ ਮਿਲਦਾ ਆਪਣੀ ਮਿਹਨਤ ਦਾ ਪੂਰਾ ਪੈਸਾ

ਰਿਜ਼ਰਵ ਬੈਂਕ ਦੀ ਖੋਜ ਅਨੁਸਾਰ, ਜਦੋਂ ਇੱਕ ਗਾਹਕ ਪਿਆਜ਼ ਲਈ 100 ਰੁਪਏ ਪ੍ਰਤੀ ਕਿਲੋ ਖਰਚ ਕਰਦਾ ਹੈ, ਤਾਂ ਕਿਸਾਨ ਨੂੰ ਸਿਰਫ 36% ਹੀ ਮਿਲਦਾ ਹੈ। ਇਸੇ ਤਰ੍ਹਾਂ ਟਮਾਟਰ ਦੇ ਮਾਮਲੇ ਵਿੱਚ ਕਿਸਾਨਾਂ ਨੂੰ ਸਿਰਫ 33% ਅਤੇ ਆਲੂ ਲਈ 37% ਹੀ ਮਿਲਦਾ ਹੈ।

ਖੇਤੀ ਵੰਡ ਨੂੰ ਸੁਧਾਰਨ ਦੀ ਲੋੜ 

ਖੋਜ ਪੱਤਰ ਇਹ ਵੀ ਸੁਝਾਅ ਦਿੰਦਾ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਉਪਜਾਂ ਦੇ ਵਾਜਬ ਭਾਅ ਯਕੀਨੀ ਬਣਾਉਣ ਲਈ ਖੇਤੀਬਾੜੀ ਵੰਡ ਪ੍ਰਣਾਲੀ ਵਿੱਚ ਸੁਧਾਰ ਕਰਨ ਦੀ ਲੋੜ ਹੈ। ਨਿੱਜੀ ਮੰਡੀਆਂ ਦੀ ਗਿਣਤੀ ਵਧਾਉਣ ਦਾ ਸੁਝਾਅ ਦਿੱਤਾ ਗਿਆ ਹੈ, ਤਾਂ ਜੋ ਵੰਡ ਵਿੱਚ ਪਾਰਦਰਸ਼ਤਾ ਵਧਾਈ ਜਾ ਸਕੇ ਅਤੇ ਮੁਕਾਬਲੇ ਰਾਹੀਂ ਸਥਾਨਕ ਖੇਤੀ ਮੰਡੀਆਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤਾ ਜਾ ਸਕੇ।

ਸਬਜ਼ੀਆਂ ਦੀਆਂ ਕੀਮਤਾਂ ਵਿੱਚ ਅਸਮਾਨਤਾ

ਖੋਜ ਤੋਂ ਪਤਾ ਲੱਗਾ ਹੈ ਕਿ ਟਮਾਟਰ, ਪਿਆਜ਼ ਅਤੇ ਆਲੂ ਵਰਗੀਆਂ ਨਾਸ਼ਵਾਨ ਸਬਜ਼ੀਆਂ ਦੀ ਵੰਡ ਵਿਚ ਅਸਮਾਨਤਾ ਹੈ, ਜੋ ਇਨ੍ਹਾਂ ਦੀਆਂ ਕੀਮਤਾਂ ਵਿਚ ਉਤਰਾਅ-ਚੜ੍ਹਾਅ ਦਾ ਮੁੱਖ ਕਾਰਨ ਹੈ। ਨਾਲ ਹੀ ਇਨ੍ਹਾਂ ਸਬਜ਼ੀਆਂ ਦੀ ਸਟੋਰੇਜ ਅਤੇ ਪ੍ਰੋਸੈਸਿੰਗ ਦੇ ਤਰੀਕਿਆਂ ਵਿੱਚ ਸੁਧਾਰ ਦੀ ਸਿਫ਼ਾਰਸ਼ ਕੀਤੀ ਗਈ ਹੈ, ਤਾਂ ਜੋ ਕਿਸਾਨਾਂ ਨੂੰ ਵਧੀਆ ਭਾਅ ਮਿਲ ਸਕੇ।

ਦਾਲਾਂ ਦੀ ਮਹਿੰਗਾਈ 'ਤੇ ਵੀ ਖੋਜ 

ਖੋਜ ਵਿੱਚ ਦਾਲਾਂ ਦੀ ਮਹਿੰਗਾਈ ਦਾ ਵੀ ਵਿਸ਼ਲੇਸ਼ਣ ਕੀਤਾ ਗਿਆ। ਇਸ ਵਿਚ ਪਾਇਆ ਗਿਆ ਕਿ ਖਪਤਕਾਰਾਂ ਦੁਆਰਾ ਛੋਲਿਆਂ 'ਤੇ ਖਰਚ ਕੀਤੇ ਗਏ ਪੈਸੇ ਦਾ 75% ਸਿੱਧਾ ਕਿਸਾਨਾਂ ਤੱਕ ਪਹੁੰਚਦਾ ਹੈ, ਜਦੋਂ ਕਿ ਮੂੰਗੀ ਅਤੇ ਅਰਹਰ ਦੇ ਮਾਮਲੇ ਵਿਚ ਇਹ ਕ੍ਰਮਵਾਰ 70 ਫ਼ੀਸਦੀ ਅਤੇ 65 ਫ਼ੀਸਦੀ ਹੈ। 

author

Harinder Kaur

Content Editor

Related News