ਜ਼ਮੀਨ ਤੋਂ 35,000 ਫੁੱਟ ਦੀ ਉੱਚਾਈ ''ਤੇ ਸਪਾਈਸ ਜੈੱਟ ਦੀਆਂ 30 ਉਡਾਣਾਂ ''ਚ ਕੀਤਾ ਗਿਆ ਯੋਗ

Thursday, Jun 22, 2017 - 04:12 AM (IST)

ਜ਼ਮੀਨ ਤੋਂ 35,000 ਫੁੱਟ ਦੀ ਉੱਚਾਈ ''ਤੇ ਸਪਾਈਸ ਜੈੱਟ ਦੀਆਂ 30 ਉਡਾਣਾਂ ''ਚ ਕੀਤਾ ਗਿਆ ਯੋਗ

ਨਵੀਂ ਦਿੱਲੀ — ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਜਹਾਜ਼ ਸੇਵਾ ਕੰਪਨੀ ਸਪਾਈਸ ਜੈੱਟ ਦੀਆਂ 30 ਉਡਾਣਾਂ 'ਚ ਚਾਲਕ ਦਲ ਦੇ ਮੈਂਬਰਾਂ ਨੇ ਯੋਗ ਕੀਤਾ। ਸਪਾਈਸ ਜੈੱਟ ਨੇ 2 ਸਾਲ ਪਹਿਲਾਂ 'ਹਾਈ ਆਨ ਯੋਗਾ ਏਟ 35,000 ਫੁੱਟ' ਦੇ ਨਾਲ ਇਸ ਸਾਲ ਪਹਿਲ ਦੀ ਸ਼ੁਰੂਆਤ ਕੀਤੀ ਸੀ। ਕੰਪਨੀ ਨੇ ਦੱਸਿਆ ਕਿ ਯਾਤਰੀਆਂ ਨੇ ਵੀ ਸੀਟ 'ਤੇ ਬੈਠ ਕੇ ਕੀਤੇ ਜਾਣ ਵਾਲੇ ਯੋਗ ਆਸਣ ਕੀਤੇ। ਏਅਰਲਾਈਨਜ਼ ਨੇ ਇਸ ਲਈ ਈਸ਼ਾ ਫਾਊਂਡੇਸ਼ਨ ਨਾਲ ਸਮਝੌਤਾ ਕੀਤਾ ਹੈ, ਜਿਸ ਦੇ ਟ੍ਰੇਨਰ ਚਾਲਕ ਦਲ ਦੇ ਮੈਂਬਰਾਂ ਨੂੰ ਉਪ-ਯੋਗ 'ਚ ਟ੍ਰੇਨਿੰਗ ਦਿੰਦੇ ਹਨ, ਜਿਸ ਨੂੰ ਜਹਾਜ਼ ਯਾਤਰਾ ਦੌਰਾਨ ਵੀ ਕੀਤਾ ਜਾ ਸਕਦਾ ਹੈ।


Related News