Yes Bank ਨੇ FD 'ਤੇ ਵਧਾਈਆਂ ਵਿਆਜ ਦਰਾਂ , ਸੀਨੀਅਰ ਨਾਗਰਿਕਾਂ ਨੂੰ 0.75% ਵਾਧੂ ਮਿਲੇਗਾ ਵਿਆਜ

Monday, Jun 20, 2022 - 06:34 PM (IST)

Yes Bank ਨੇ FD 'ਤੇ ਵਧਾਈਆਂ ਵਿਆਜ ਦਰਾਂ , ਸੀਨੀਅਰ ਨਾਗਰਿਕਾਂ ਨੂੰ 0.75% ਵਾਧੂ ਮਿਲੇਗਾ ਵਿਆਜ

ਨਵੀਂ ਦਿੱਲੀ : ਆਰਬੀਆਈ ਵੱਲੋਂ ਰੇਪੋ ਰੇਟ ਵਧਾਉਣ ਤੋਂ ਬਾਅਦ ਹੁਣ ਕਈ ਬੈਂਕਾਂ ਨੇ ਐਫਡੀ 'ਤੇ ਵਿਆਜ ਦਰਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸੂਚੀ ਵਿੱਚ ਇੱਕ ਨਵਾਂ ਨਾਂ ਯੈੱਸ ਬੈਂਕ ਦਾ ਹੈ। ਇਸ ਨੇ 2 ਕਰੋੜ ਰੁਪਏ ਤੋਂ ਘੱਟ ਦੀ FD 'ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ। ਨਵੀਆਂ ਦਰਾਂ 18 ਜੂਨ ਤੋਂ ਲਾਗੂ ਹੋ ਗਈਆਂ ਹਨ। ਹਾਲਾਂਕਿ, ਇਹ ਵਾਧਾ 1 ਤੋਂ 10 ਸਾਲ ਦੀ ਮਿਆਦ ਪੂਰੀ ਹੋਣ ਵਾਲੀ ਐੱਫ.ਡੀ. 'ਤੇ ਕੀਤਾ ਗਿਆ ਹੈ। ਹੁਣ ਬੈਂਕ 7 ਤੋਂ 10 ਦਿਨਾਂ ਦੀ FD 'ਤੇ 3.25 ਤੋਂ 6.50 ਫੀਸਦੀ ਤੱਕ ਵਿਆਜ ਦੇ ਰਿਹਾ ਹੈ। ਹਾਲਾਂਕਿ ਸੀਨੀਅਰ ਨਾਗਰਿਕਾਂ ਨੂੰ 3.75 ਤੋਂ 7.25 ਫੀਸਦੀ ਤੱਕ ਵਿਆਜ ਮਿਲੇਗਾ।

ਵਿਆਜ ਦਰਾਂ ਦੇ ਵੇਰਵੇ

ਬੈਂਕ 7 ਤੋਂ 14 ਦਿਨਾਂ ਦੀ ਮਿਆਦ ਪੂਰੀ ਹੋਣ ਵਾਲੀ FD 'ਤੇ 3.25 ਫੀਸਦੀ ਵਿਆਜ ਦੇ ਰਿਹਾ ਹੈ। ਇਸ ਤੋਂ ਬਾਅਦ 15 ਤੋਂ 45 ਦਿਨਾਂ ਦੀ ਐੱਫ.ਡੀ 'ਤੇ 3.50 ਫੀਸਦੀ, 46 ਤੋਂ 90 ਦਿਨਾਂ ਦੀ ਐੱਫ.ਡੀ 'ਤੇ 4.00 ਫੀਸਦੀ ਅਤੇ 3 ਤੋਂ 6 ਮਹੀਨਿਆਂ ਤੋਂ ਘੱਟ ਦੀ ਜਮ੍ਹਾ ਰਾਸ਼ੀ 'ਤੇ 4.50 ਫੀਸਦੀ ਵਿਆਜ ਮਿਲੇਗਾ। ਇਸ ਤੋਂ ਬਾਅਦ 6 ਤੋਂ 9 ਮਹੀਨਿਆਂ 'ਚ ਮੈਚਿਓਰ ਹੋਣ ਵਾਲੇ ਡਿਪਾਜ਼ਿਟ 'ਤੇ 4.75 ਫੀਸਦੀ ਵਿਆਜ ਮਿਲ ਰਿਹਾ ਹੈ। ਬੈਂਕ 9 ਮਹੀਨਿਆਂ ਤੋਂ ਲੈ ਕੇ 1 ਸਾਲ ਤੋਂ ਘੱਟ ਦੀ ਮਿਆਦ ਵਾਲੀ FD 'ਤੇ 5.00 ਫੀਸਦੀ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ। ਇਹਨਾਂ ਵਿੱਚੋਂ ਕੋਈ ਵੀ ਵਿਆਜ ਦਰ ਵਿਚ ਬਦਲਾਅ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸਰਕਾਰ ਦੇ ਰਹੀ ਸਸਤਾ ਸੋਨਾ ਖ਼ਰੀਦਣ ਦਾ ਮੌਕਾ, ਸਾਵਰੇਨ ਗੋਲਡ ਦੀ ਵਿਕਰੀ ਹੋਈ ਸ਼ੁਰੂ

ਇਸ ਸਮਾਂ ਮਿਆਦ ਲਈ ਬਦਲਿਆਂ ਵਿਆਜ ਦਰਾਂ

ਬੈਂਕ ਨੇ 1 ਸਾਲ ਤੋਂ 18 ਮਹੀਨੇ ਤੋਂ ਘੱਟ ਦੀ ਐੱਫ.ਡੀ 'ਤੇ ਵਿਆਜ ਦਰ 5.75 ਫੀਸਦੀ ਤੋਂ ਵਧਾ ਕੇ 6.00 ਫੀਸਦੀ ਕਰ ਦਿੱਤੀ ਹੈ। 18 ਮਹੀਨੇ ਤੋਂ 3 ਸਾਲ ਤੋਂ ਘੱਟ ਦੀ ਮਿਆਦ ਪੂਰੀ ਹੋਣ ਵਾਲੀ FD 'ਤੇ ਬੈਂਕ 6.50 ਫੀਸਦੀ ਦੀ ਦਰ ਨਾਲ ਵਿਆਜ ਦੇਵੇਗਾ। ਇਸ 'ਚ 0.50 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਬਾਅਦ ਬੈਂਕ 3 ਤੋਂ 10 ਸਾਲ ਦੀ ਜਮ੍ਹਾ ਮਿਆਦ ਵਾਲੀ ਐੱਫ.ਡੀ 'ਤੇ 6.50 ਫੀਸਦੀ ਦੀ ਦਰ ਨਾਲ ਵਿਆਜ ਵੀ ਦੇਵੇਗਾ।

ਸੀਨੀਅਰ ਨਾਗਰਿਕਾਂ ਲਈ ਵਾਧੂ ਵਿਆਜ

60 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਨਾਗਰਿਕਾਂ ਲਈ, ਬੈਂਕ 7 ਦਿਨਾਂ ਤੋਂ 3 ਸਾਲ ਤੋਂ ਘੱਟ ਦੀ FD 'ਤੇ ਵਾਧੂ 0.50 ਪ੍ਰਤੀਸ਼ਤ ਵਧ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ। ਜਦੋਂ ਕਿ, 3-10 ਸਾਲ ਵਾਲੀ ਐੱਫ.ਡੀ. ਲਈ ਬੈਂਕ ਸੀਨੀਅਰ ਨਾਗਰਿਕਾਂ ਨੂੰ 0.75 ਫ਼ੀਸਦੀ ਜ਼ਿਆਦਾ ਵਿਆਜ ਦੇ ਰਿਹਾ ਹੈ।

ਇਹ ਵੀ ਪੜ੍ਹੋ : ਆਨੰਦ ਮਹਿੰਦਰਾ ਨੇ ਅਗਨੀਵੀਰਾਂ ਲਈ ਖੋਲ੍ਹੇ ਆਪਣੀ ਕੰਪਨੀ ਦੇ ਦਰਵਾਜ਼ੇ, ਜਾਣੋ ਕਿਨ੍ਹਾਂ ਨੂੰ ਦੇਣਗੇ ਨੌਕਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News