ਯੈੱਸ ਬੈਂਕ ਨੇ ਇਕ ਝਟਕੇ 'ਚ ਕੱਢੇ 500 ਕਰਮਚਾਰੀ, ਅਜੇ ਹੋਰ ਹੋ ਸਕਦੀ ਹੈ ਛਾਂਟੀ, ਜਾਣੋ ਵਜ੍ਹਾ

Wednesday, Jun 26, 2024 - 10:08 PM (IST)

ਯੈੱਸ ਬੈਂਕ ਨੇ ਇਕ ਝਟਕੇ 'ਚ ਕੱਢੇ 500 ਕਰਮਚਾਰੀ, ਅਜੇ ਹੋਰ ਹੋ ਸਕਦੀ ਹੈ ਛਾਂਟੀ, ਜਾਣੋ ਵਜ੍ਹਾ

ਨਵੀਂ ਦਿੱਲੀ– ਪ੍ਰਾਈਵੇਟ ਸੈਕਟਰ ਦੇ ਬੈਂਕ ਯੈੱਸ ਬੈਂਕ ਨੇ ਆਪਣੇ 500 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਬੈਂਕ ਨਾਲ ਜੁੜੇ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ। ਸੂਤਰਾਂ ਅਨੁਸਾਰ ਬੈਂਕ ਨੇ ਰੀਸਟ੍ਰਕਚਰਿੰਗ ਦੀ ਕੋਸ਼ਿਸ਼ ਤਹਿਤ ਇਹ ਕਦਮ ਚੁੱਕਿਆ ਹੈ। ਬੈਂਕ ’ਚ ਅੱਗੇ ਹੋਰ ਛਾਂਟੀ ਦਾ ਖਦਸ਼ਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੈਂਕ ਨੇ ਆਪਣੇ ਸਾਰੇ ਵਰਟਿਲ ਤੋਂ ਕਰਮਚਾਰੀਆਂ ਨੂੰ ਕੱਢਿਆ ਹੈ। ਕੱਢੇ ਗਏ ਲੋਕਾਂ ਨੂੰ 3 ਮਹੀਨਿਆਂ ਦੀ ਤਨਖਾਹ ਦੇ ਬਰਾਬਰ ਭੱਤਾ ਦਿੱਤਾ ਗਿਆ ਹੈ। ਬੈਂਕ ਤੋਂ ਛਾਂਟੀ ਦੀਆਂ ਖਬਰਾਂ ਆਉਣ ਦਾ ਸ਼ੇਅਰ ’ਤੇ ਕੁਝ ਖਾਸ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਹੈ।

ਡਿਜੀਟਲ ਬੈਂਕਿੰਗ ਰਾਹੀਂ ਲਾਗਤ ਘਟਾਉਣ ਦੀ ਤਿਆਰੀ

ਜਾਣਕਾਰਾਂ ਦਾ ਕਹਿਣਾ ਹੈ ਕਿ ਬੈਂਕ ਡਿਜੀਟਲ ਬੈਂਕਿੰਗ ਦੀ ਵਰਤੋਂ ਵਧਾ ਕੇ ਆਪਣੀ ਆਪ੍ਰੇਸ਼ਨਲ ਕਾਸਟ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਬੈਂਕ ਦੇ ਆਪ੍ਰੇਸ਼ਨਲ ਕਾਸਟ ’ਚ ਪਿਛਲੇ ਮਾਲੀ ਸਾਲ ’ਚ ਲਗਭਗ 17 ਫੀਸਦੀ ਦਾ ਵਾਧਾ ਹੋਇਆ ਸੀ। ਇਹ ਕਦਮ ਆਪ੍ਰੇਸ਼ਨਲ ਕਾਸਟ ਨੂੰ ਘੱਟ ਕਰਨ ਦੀ ਦਿਸ਼ਾ ’ਚ ਦੇਖਿਆ ਜਾ ਰਿਹਾ ਹੈ।

ਬੈਂਕ, ਜਿਸ ਦਾ ਸਭ ਤੋਂ ਵੱਡਾ ਸ਼ੇਅਰ ਧਾਰਕ ਭਾਰਤੀ ਸਟੇਟ ਬੈਂਕ ਹੈ, ਸੰਚਾਲਨ ਲਾਭ ਨੂੰ ਬਿਹਤਰ ਬਣਾਉਣ ਲਈ ਸੰਘਰਸ਼ ਕਰ ਰਿਹਾ ਹੈ। ਮਾਲੀ ਸਾਲ 24 ਦੇ ਅਖੀਰ ’ਚ ਯੈੱਸ ਬੈਂਕ ਦਾ ਸੰਚਾਲਨ ਲਾਭ ਇਕ ਸਾਲ ਪਹਿਲਾਂ ਦੇ 3183 ਕਰੋੜ ਰੁਪਏ ਦੇ ਮੁਕਾਬਲੇ 6.4 ਫੀਸਦੀ ਵਧ ਕੇ 3386 ਕਰੋੜ ਰੁਪਏ ਸੀ।

ਕਰਮਚਾਰੀਆਂ ’ਤੇ ਬੈਂਕ ਦਾ ਵਧਿਆ ਖਰਚ

ਮਾਲੀ ਸਾਲ 2024 ਅਤੇ 2023 ਵਿਚਾਲੇ ਬੈਂਕ ਦਾ ਕਰਮਚਾਰੀਆਂ ਦੇ ਮੱਦ ’ਚ ਖਰਚ 12 ਫੀਸਦੀ ਤੋਂ ਵੱਧ ਵਧ ਗਿਆ। ਬੈਂਕ ਨੇ ਮਾਲੀ ਸਾਲ 24 ਦੇ ਅੰਤ ’ਚ ਕਰਮਚਾਰੀਆਂ ’ਤੇ 3774 ਕਰੋੜ ਰੁਪਏ ਖਰਚ ਕੀਤੇ। ਉੱਧਰ ਮਾਲੀ ਸਾਲ 23 ਦੇ ਅਖੀਰ ’ਚ ਕਰਮਚਾਰੀਆਂ ’ਤੇ 3363 ਕਰੋੜ ਰੁਪਏ ਖਰਚ ਹੋਇਆ ਸੀ।

ਮਾਲੀ ਸਾਲ 2024 ਦੇ ਅਖੀਰ ’ਚ ਬੈਂਕ ਕੋਲ ਲਗਭਗ 28,000 ਕਰਮਚਾਰੀ ਸਨ। ਇਕ ਸਾਲ ’ਚ 484 ਲੋਕਾਂ ਦੀ ਨਿਯੁਕਤੀ ਹੋਈ। ਕੁੱਲ ਕਰਮਚਾਰੀਆਂ ’ਚੋਂ 23000 ਤੋਂ ਵੱਧ ਕਰਮਚਾਰੀ ਜੂਨੀਅਰ ਪ੍ਰਬੰਧਨ ਸ਼੍ਰੇਣੀ ਦੇ ਹਨ।


author

Rakesh

Content Editor

Related News