Year Ender 2022 : ਖਰਬਪਤੀ ਵੀ ਆਏ ਮੰਦੀ ਦੀ ਲਪੇਟ ’ਚ, ਹੋਇਆ ਭਾਰੀ ਨੁਕਸਾਨ

12/30/2022 6:53:34 PM

ਨਵੀਂ ਦਿੱਲੀ - 2022 ’ਚ ਵਧੀ ਮਹਿੰਗਾਈ ਅਤੇ ਉਸ ਕਾਰਨ ਇਕਵਿਟੀ ਮਾਰਕੀਟ ’ਤੇ ਪਏ ਅਸਰ ਕਾਰਨ ਦੁਨੀਆ ਭਰ ਦੇ ਵੱਡੇ ਖਰਬਪਤੀਆਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਬਲੂਮਬਰਗ ਬਿਲੀਅਨਰਸ ਇੰਡੈਕਸ ਦੀ ਰਿਪੋਰਟ ਮੁਤਾਬਕ ਦੁਨੀਆ ਦੇ 5 ਸਭ ਤੋਂ ਅਮੀਰ ਵਿਅਕਤੀਆਂ ਨੂੰ 2022 ’ਚ 262 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ। ਇਹ ਨੁਕਸਾਨ ਇਨ੍ਹਾਂ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਆਈ ਗਿਰਾਵਟ ਕਾਰਨ ਹੋਇਆ ਹੈ।

ਐਲਨ ਮਸਕ ਨੂੰ ਸਭ ਤੋਂ ਵੱਧ 134 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ, ਜਦੋਂਕਿ ਜੈਫ ਬਾਜਿਸ ਨੂੰ 90 ਬਿਲੀਅਨ ਡਾਲਰ, ਬਰਨਾਰਡ ਅਰਨਾਲਟ ਨੂੰ 10 ਬਿਲੀਅਨ ਡਾਲਰ ਅਤੇ ਬਿਲ ਗੇਟਸ ਨੂੰ 28 ਬਿਲੀਅਨ ਡਾਲਰ ਦੀ ਨੈੱਟਵਰਥ ਦਾ ਨੁਕਸਾਨ ਹੋਇਆ ਹੈ।

Elon Musk

ਟੋਟਲ ਨੈੱਟਵਰਥ 140 ਬਿਲੀਅਨ ਡਾਲਰ

ਨੈੱਟਵਰਥ ’ਚ ਗਿਰਾਵਟ 134 ਬਿਲੀਅਨ ਡਾਲਰ

---------------

ਬਰਨਾਰਡ ਅਰਨਾਲਟ

ਟੋਟਲ ਨੈੱਟਵਰਥ 161 ਬਿਲੀਅਨ ਡਾਲਰ

ਨੈੱਟਵਰਥ ’ਚ ਗਿਰਾਵਟ 10 ਬਿਲੀਅਨ ਡਾਲਰ

-----------------------

ਬਿਲ ਗੇਟਸ

ਟੋਟਲ ਨੈੱਟਵਰਥ 109 ਬਿਲੀਅਨ ਡਾਲਰ

ਨੈੱਟਵਰਥ 'ਚ ਗਿਰਾਵਟ 28 ਬਿਲੀਅਨ ਡਾਲਰ

--------------------------------

ਜੈੱਫ ਬੇਜੋਸ

ਟੋਟਲ ਨੈੱਟਵਰਥ 107 ਬਿਲੀਅਨ ਡਾਲਰ

ਨੈੱਟਵਰਥ ’ਚ ਗਿਰਾਵਟ 90 ਬਿਲੀਅਨ ਡਾਲਰ

ਇਹ ਵੀ ਪੜ੍ਹੋ : ਕ੍ਰਿਪਟੋ ਨਿਵੇਸ਼ਕਾਂ ਲਈ ਬੁਰਾ ਸੁਪਨਾ ਸਾਬਤ ਹੋਇਆ ਸਾਲ 2022, ਬਿਟਕੁਆਇਨ 61 ਫ਼ੀਸਦੀ ਟੁੱਟਿਆ

ਭਾਰਤ ਦੇ ਗੌਤਮ ਅਡਾਨੀ ਚਮਕੇ, ਅਮੀਰਾਂ ਦੀ ਸੂਚੀ ’ਚ ਤੀਜੇ ਨੰਬਰ ’ਤੇ

ਹਾਲਾਂਕਿ ਦੁਨੀਆ ਦੇ ਚੋਟੀ ਦੇ 5 ਖਰਬਪਤੀਆਂ ਨੇ 2022 ’ਚ ਕੁਲ 262 ਬਿਲੀਅਨ ਡਾਲਰ ਦੀ ਜਾਇਦਾਦ ਗੁਆਈ ਪਰ ਭਾਰਤ ਦੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਇਸ ਮਾਮਲੇ ’ਚ ਕਿਸਮਤ ਵਾਲੇ ਰਹੇ। ਉਨ੍ਹਾਂ ਦੀ ਨੈੱਟਵਰਥ ’ਚ 2022 ਵਿਚ 42.3 ਬਿਲੀਅਨ ਡਾਲਰ ਦਾ ਵਾਧਾ ਹੋਇਆ, ਜੋ 120 ਬਿਲੀਅਨ ਡਾਲਰ ’ਤੇ ਪਹੁੰਚ ਗਈ। ਉਹ ਇਸ ਸੂਚੀ ਵਿਚ 11 ਅੰਕਾਂ ਦੇ ਉਛਾਲ ਨਾਲ ਬਰਨਾਰਡ ਆਰਨਲਟ ਤੇ ਐਲਨ ਮਸਕ ਤੋਂ ਬਾਅਦ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਅਡਾਨੀ ਤੋਂ ਪਹਿਲਾਂ ਗੂਗਲ ਦੇ ਸਹਿ-ਸੰਸਥਾਪਕ ਲੈਰੀ ਪੇਜ ਇਸ ਸੂਚੀ ਵਿਚ ਸ਼ਾਮਲ ਸਨ ਪਰ ਉਨ੍ਹਾਂ ਨੂੰ 2022 ’ਚ 45.8 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ।

ਇਹ ਵੀ ਪੜ੍ਹੋ : Year Ender 2022 : ਦੁਨੀਆ ਭਰ ’ਚ ਰਿਕਾਰਡ ਤੋੜ ਮਹਿੰਗਾਈ, ਗ੍ਰੋਥ ’ਤੇ ਬਣ ਆਈ

ਭਾਰਤ ’ਚ ਅਰਬਪਤੀਆਂ ਦੀ ਗਿਣਤੀ ’ਚ ਕਮੀ

ਸਾਲ 2022 ’ਚ ਡਾਲਰ ਅਰਬਪਤੀ ਪ੍ਰਮੋਟਰਾਂ ਦੀ ਗਿਣਤੀ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਵਿਚ 2021 ਦੇ ਅਖੀਰ ਦੇ ਮੁਕਾਬਲੇ ਕਮੀ ਦਰਜ ਕੀਤੀ ਗਈ ਹੈ। 1 ਅਰਬ ਡਾਲਰ ਤੋਂ ਵੱਧ ਨੈੱਟਵਰਥ ਰੱਖਣ ਵਾਲੇ ਪ੍ਰਮੋਟਰਾਂ ਦੀ ਗਿਣਤੀ ਘੱਟ ਹੋ ਕੇ 120 ਰਹਿ ਗਈ, ਜੋ ਕੈਲੰਡਰ ਸਾਲ 2021 ਦੇ ਅਖੀਰ ’ਚ 142 ਸੀ। ਇਨ੍ਹਾਂ ਪ੍ਰਮੋਟਰਾਂ ਦੀ ਜੁਆਇੰਟ ਵਰਥ 8.8 ਫੀਸਦੀ ਘੱਟ ਹੋ ਕੇ 685 ਅਰਬ ਡਾਲਰ (56.5 ਲੱਖ ਕਰੋੜ ਰੁਪਏ) ਰਹਿ ਗਈ। ਕੈਲੰਡਰ ਸਾਲ 2021 ਦੇ ਅਖੀਰ ’ਚ ਇਨ੍ਹਾਂ ਦੀ ਜੁਆਇੰਟ ਵਰਥ 751.6 ਅਰਬ ਡਾਲਰ (56.62 ਲੱਖ ਕਰੋੜ ਰੁਪਏ) ਸੀ।

ਇਹ ਵੀ ਪੜ੍ਹੋ : ਵਾਹਨ ਚਾਲਕਾਂ ਦੀ ਛੋਟੀ ਅਣਗਹਿਲੀ ਬਣਦੀ ਹੈ ਵੱਡੇ ਹਾਦਸਿਆਂ ਦਾ ਕਾਰਨ, ਅੰਕੜੇ ਕਰਨਗੇ ਹੈਰਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News