ਹਰ ਸਾਲ ''ਚ ਪਹਿਲੀ ਵਾਰ ਘਟਿਆ FDI, 2018-19 ''ਚ 44.37 ਅਰਬ ਡਾਲਰ ਰਿਹਾ

05/29/2019 10:42:33 AM

ਨਵੀਂ ਦਿੱਲੀ—ਦੇਸ਼ ਦੇ ਡਾਇਰੈਕਟ ਵਿਦੇਸੀ ਨਿਵੇਸ਼ (ਐੱਫ.ਡੀ.ਆਈ.) 'ਚ ਪਿਛਲੇ ਛੇ ਸਾਲਾਂ 'ਚ ਪਹਿਲੀ ਵਾਰ 2018-19 'ਚ ਗਿਰਾਵਟ ਦਰਜ ਕੀਤੀ ਗਈ ਹੈ। ਦੂਰਸੰਚਾਰ, ਫਾਰਮਾ ਅਤੇ ਹੋਰ ਖੇਤਰਾਂ 'ਚ ਵਿਦੇਸ਼ੀ ਨਿਵੇਸ਼ 'ਚ ਗਿਰਾਵਟ ਨਾਲ ਐੱਫ.ਡੀ.ਆਈ.1 ਫੀਸਦੀ ਡਿੱਗ ਕੇ 44.37 ਅਰਬ ਡਾਲਰ ਰਹਿ ਗਿਆ। ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀ.ਪੀ.ਆਈ.ਆਈ.ਟੀ.) ਦੇ ਤਾਜ਼ੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ।
ਅੰਕੜਿਆਂ ਮੁਤਾਬਕ 2017-18 ਦੇ ਡਾਇਰੈਕਟ ਵਿਦੇਸ਼ ਨਿਵੇਸ਼ (ਐੱਫ.ਡੀ.ਆਈ.) ਦੇ ਰਾਹੀਂ 44.85 ਅਰਬ ਡਾਲਰ ਆਏ ਸਨ। ਇਸ ਤੋਂ ਪਹਿਲਾਂ 2012-13 'ਚ ਵਿਦੇਸ਼ੀ ਨਿਵੇਸ਼ 'ਚ ਗਿਰਾਵਟ ਦਰਜ ਕੀਤੀ ਗਈ ਸੀ। ਇਸ ਦੌਰਾਨ ਵਿਦੇਸ਼ੀ ਨਿਵੇਸ਼ 36 ਫੀਸਦੀ ਡਿੱਗ ਕੇ 22.42 ਅਰਬ ਡਾਲਰ ਰਹਿ ਗਿਆ ਸੀ ਜਦੋਂਕਿ ਇਸ ਤੋਂ ਪਿਛਲੇ ਸਾਲ 2011-12 'ਚ ਇਹ ਅੰਕੜਾ 35.12 ਅਰਬ ਡਾਲਰ 'ਤੇ ਸੀ।
ਵਿੱਤੀ ਸਾਲ 2012-13 ਦੇ ਬਾਅਦ ਐੱਫ.ਡੀ.ਆਈ. 'ਚ ਲਗਾਤਾਰ ਵਾਧਾ ਜਾਰੀ ਹੈ ਅਤੇ 2017-18 'ਚ ਇਹ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ ਸੀ। ਅੰਕੜਿਆਂ ਮੁਤਾਬਕ 2018-19 'ਚ ਦੂਰਸੰਚਾਰ, ਨਿਰਮਾਣ ਵਿਕਾਸ, ਫਾਰਮਾਸਊਟਿਕਲਸ ਅਤੇ ਬਿਜਲੀ ਖੇਤਰਾਂ 'ਚ ਐੱਫ.ਡੀ.ਆਈ. ਨਿਵੇਸ਼ 'ਚ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਗਿਰਾਵਟ ਆਈ ਹੈ। ਦੂਰਸੰਚਾਰ ਖੇਤਰ 'ਚ ਡਾਇਰੈਕਟ ਵਿਦੇਸ਼ੀ ਨਿਵੇਸ਼ 2018-19 'ਚ 2.67 ਅਰਬ ਡਾਲਰ ਰਿਹਾ ਜੋ ਕਿ 2017-18 'ਚ 6.21 ਅਰਬ ਡਾਲਰ ਰਿਹਾ ਸੀ। 
ਨਿਰਮਾਣ ਵਿਕਾਸ 'ਚ ਐੱਫ.ਡੀ.ਆਈ. 54 ਕਰੋੜ ਤੋਂ ਘਟ ਕੇ 21.3 ਕਰੋੜ ਡਾਲਰ, ਫਾਰਮਾ 'ਚ ਇਹ ਅਰਬ ਡਾਲਰ ਤੋਂ ਡਿੱਗ ਕੇ 26.2 ਕਰੋੜ ਡਾਲਰ ਅਤੇ ਬਿਜਲੀ ਖੇਤਰ 'ਚ 1.62 ਅਰਬ ਡਾਲਰ ਤੋਂ ਘਟ ਕੇ 1.1 ਅਰਬ ਡਾਲਰ ਰਹਿ ਗਿਆ। ਜਿਨ੍ਹਾਂ ਪ੍ਰਮੁੱਖ ਖੇਤਰਾਂ 'ਚ ਐੱਫ.ਡੀ.ਆਈ. ਨਿਵੇਸ਼ 'ਚ ਵਾਧਾ ਦਰਜ ਕੀਤਾ ਗਿਆ ਹੈ, ਉਨ੍ਹਾਂ 'ਚ ਸੇਵਾ ਖੇਤਰ (9.15 ਅਰਬ ਡਾਲਰ), ਕੰਪਿਊਟਰ ਸਾਫਟਵੇਅਰ ਅਤੇ ਹਾਰਡਵੇਅਰ (6.41 ਅਰਬ ਡਾਲਰ), ਟ੍ਰੇਡਿੰਗ (4.46 ਅਰਬ ਡਾਲਰ) ਅਤੇ ਵਾਹਨ ਖੇਤਰ (2.62 ਅਰਬ ਡਾਲਰ) ਸ਼ਾਮਲ ਹੈ।


Aarti dhillon

Content Editor

Related News