ਯਮੁਨਾ ਦਾ ਕਹਿਰ: ਕਿਸਾਨਾਂ ਨੂੰ 40 ਲੱਖ ਰੁਪਏ ਦਾ ਨੁਕਸਾਨ

08/21/2019 2:00:36 PM

ਨਵੀਂ ਦਿੱਲੀ—ਦਿੱਲੀ ਦੀ ਬਾਹਰੀ ਸੀਮਾ 'ਤੇ ਯਮੁਨਾ ਨਦੀ 'ਚ ਪਾਣੀ ਦਾ ਪੱਧਰ ਵਧਣ ਨਾਲ ਘੱਟੋ-ਘੱਟ 200 ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਲਗਭਗ 40 ਲੱਖ ਰੁਪਏ ਦੀ ਫਸਲ ਤਬਾਹ ਹੋ ਗਈ। ਇਨ੍ਹਾਂ ਗਰੀਬ ਅਤੇ ਬੇਸਾਹਾਰਾ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਫਸਲ ਉਨ੍ਹਾਂ ਦੀ ਆਮਦਨ ਦਾ ਇਕਮਾਤਰ ਜ਼ਰੀਆ ਸੀ ਅਤੇ ਇਸ ਨੁਕਸਾਨ ਤੋਂ ਉਭਰ ਪਾਉਣਾ ਉਨ੍ਹਾਂ ਲਈ ਨਾਮੁਮਕਿਨ ਜਿਹਾ ਹੈ। ਚੰਦਰਾਵਤੀ ਨੇ ਕਿਹਾ ਕਿ ਉਸ ਦੀਆਂ ਪੰਜ ਜਵਾਨ ਲੜਕੀਆਂ ਹਨ। ਉਨ੍ਹਾਂ ਨੂੰ ਪਾਣੀ ਦਾ ਪੱਧਰ ਵਧਣ ਦੇ ਖਤਰੇ ਦੇ ਮੱਦੇਨਜ਼ਰ ਸੋਮਵਾਰ ਰਾਤ ਨੂੰ ਆਪਣਾ ਘਰ ਛੱਡ ਕੇ ਕੈਂਪਾਂ 'ਚ ਪਨਾਹ ਲੈਣੀ ਪਈ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਦਹਾਕਿਆਂ ਤੋਂ ਯਮੁਨਾ ਖਾਦਰ ਇਲਾਕੇ 'ਚ ਸਬਜ਼ੀਆਂ ਦੀ ਖੇਤੀ ਕਰ ਰਹੇ ਹਾਂ। ਮੇਰੇ ਪਤੀ ਵੀ ਇਹ ਕਰਦੇ ਸਨ। 2004 'ਚ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਤੋਂ ਮੈਂ ਆਪਣੀਆਂ ਪੰਜ ਬੇਟੀਆਂ ਦੇ ਨਾਲ ਖੇਤੀ ਕਰ ਰਹੀ ਹਾਂ। ਹੁਣ ਇਸ ਨੂੰ ਬਚਾਉਣ ਲਈ ਅਸੀਂ ਸੰਘਰਸ਼ ਕਰ ਰਹੇ ਹਾਂ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਹੁਣ ਉਹ ਕੀ ਕਰਨ ਜਾਂ ਇਸ ਸਥਿਤੀ ਤੋਂ ਕਿੰਝ ਨਿਪਟਣ। ਹੇਮੰਤੀ ਨੇ ਕਿਹਾ ਕਿ ਅਧਿਕਾਰੀਆਂ ਨੇ ਪਾਣੀ ਦਾ ਪੱਧਰ ਵਧਣ ਦੇ ਸੰਬੰਧ 'ਚ ਸਾਨੂੰ ਜਾਣਕਾਰੀ ਦਿੱਤੀ। ਸਾਨੂੰ 25,000 ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਇਸ ਦੀ ਕੋਈ ਗੱਲ ਨਹੀਂ ਕਰ ਰਿਹਾ ਹੈ। ਇਹ ਸਾਡੀ ਆਮਦਨ ਦਾ ਇਕਮਾਤਰ ਜ਼ਰੀਆ ਸੀ। ਨਦੀ ਦੇ ਪਾਣੀ ਦੇ ਖਤਰੇ ਦੇ ਨਿਸ਼ਾਨ ਨਾਲ ਉੱਪਰ ਆਉਣ ਤੋਂ ਪਹਿਲਾਂ 10,000 ਤੋਂ ਜ਼ਿਆਦਾ ਲੋਕਾਂ ਨੇ ਹੇਠਲੇ ਇਲਾਕਿਆਂ 'ਚੋਂ ਨਿਕਲ ਕੇ ਨਿਗਮਬੋਧ ਸ਼ਮਸ਼ਾਨ ਘਾਟ 'ਚ ਪਨਾਹ ਲਈ ਸੀ। ਯਮੁਨਾ ਨਦੀ 'ਚ ਜਲ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਚੁੱਕਾ ਹੈ। ਹਰਿਆਣਾ ਯਮੁਨਾਨਗਰ 'ਚ ਹਥਨੀਕੁੰਡ ਬੈਰਾਜ ਤੋਂ 8.28 ਲੱਖ ਕਿਊਸੇਕ ਪਾਣੀ ਛੱਡ ਚੁੱਕਾ ਹੈ।


Aarti dhillon

Content Editor

Related News