ਯਾਮਾਹਾ ਦਾ NMax ਸਕੂਟਰ ਜਲਦ ਹੋਵੇਗਾ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

Sunday, Oct 28, 2018 - 11:42 AM (IST)

ਨਵੀਂ ਦਿੱਲੀ– ਭਾਰਤੀ ਟੂ-ਵ੍ਹੀਲਰ ਬਾਜ਼ਾਰ ’ਚ 125ਸੀਸੀ ਸਕੂਟਰ ਕਾਫੀ ਪ੍ਰਸਿੱਧ ਹਨ। ਇਸੇ ਪ੍ਰਸਿੱਧੀ ਨੂੰ ਦੇਖਦੇ ਹੋਏ ਹਾਲ ਹੀ ’ਚ ਹੀਰੋ ਮੋਟੋਕਾਰਪ ਨੇ ਆਪਣਾ ਪਹਿਲਾ 125ਸੀਸੀ ਵਾਲਾ ਸਕੂਟਰ ਲਾਂਚ ਕੀਤਾ ਹੈ। ਹਾਲਾਂਕਿ, ਭਾਰਤ ’ਚ ਸਕੂਟਰ ਸੈਗਮੈਂਟ ਇਸ ਤੋਂ ਵੀ ਜ਼ਿਆਦਾ ਪਾਵਰਫੁੱਲ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਟੂਵ੍ਹੀਲਰ ਨਿਰਮਾਤਾ ਕੰਪਨੀ ਯਾਮਾਹਾ ਜਲਦੀ ਹੀ ਇਥੇ 155ਸੀਸੀ ਦਾ ਸਕੂਟਰ ਲਾਂਚ ਕਰਨ ਵਾਲੀ ਹੈ। ਕੰਪਨੀ ਇਹ ਸਕੂਟਰ Yamaha NMax 155 ਨਾਂ ਨਾਲ ਬਜ਼ਾਰ ’ਚ ਉਤਾਰੇਗੀ।

ਰਿਪੋਰਟਾਂ ਮੁਤਾਬਕ, ਸਪੋਰਟੀ ਲੁੱਕ ਵਾਲੇ Yamaha NMax 155 ਨੂੰ ਸਾਲ 2019 ਦੇ ਅੱਧ ’ਚ ਲਾਂਚ ਕੀਤਾ ਜਾ ਸਕਦਾ ਹੈ। ਯਾਮਾਹਾ ਦੇ ਇਸ ਨਵੇਂ ਸਕੂਟਰ ’ਚ 155 ਸੀਸੀ, ਲਿਕੁਇੱਡ-ਕੂਲ਼, 4-ਵਾਲਵ ਇੰਜਣ ਦਿੱਤਾ ਗਿਆ ਹੈ ਜੋ 8,000 rpm ’ਤੇ 14.8PS ਦੀ ਪਾਵਰ ਅਤੇ 6,000 rpm ’ਤੇ 14.4 Nm ਪੀਕ ਟਾਰਕ ਪੈਦਾ ਕਰਦਾ ਹੈ। 

ਫੀਚਰਸ ਦੀ ਗੱਲ ਕਰੀਏ ਤਾਂ ਐੱਨਮੈਕਸ ’ਚ ਐੱਲ.ਈ.ਡੀ. ਲਾਈਟਿੰਗ ਸੈੱਟਅਪ, ਪੂਰੀ ਤਰ੍ਹਾਂ ਡਿਜੀਟਲ ਇੰਸਟਰੂਮੈਂਟ ਕਲੱਸਟਰ, ਏ.ਬੀ.ਐੱਸ. ਅਤੇ ਡਿਸਕ ਬ੍ਰੇਕ ਵਰਗੀਆਂ ਸੁਵਿਧਾਵਾਂ ਮਿਲਣਗੀਆਂ। ਇਸ ਦਾ ਐਕਸਟੀਰੀਅਰ ਪੂਰੀ ਤਰ੍ਹਾਂ ਸਪੋਰਟੀ ਹੈ। ਇਸ ਵਿਚ ਸਾਹਮਣੇ ਵਨ ਵਿੰਡਸਕਰੀਨ, ਸਪਲਿਟ ਫਲੋਰਬੋਰਡ ਅਤੇ ਲੰਬੀ ਸੀਟ ਦਿੱਤੀ ਗਈ ਹੈ। 

ਫਿਲੀਪੀਂਸ ’ਚ ਇਸ ਨਵੇਂ ਸਕੂਟਰ ਦੀ ਕੀਮਤ 1.5 ਲੱਖ ਰੁਪਏ ਹੈ। ਭਾਰਤ ’ਚ ਕੁਝ ਫੀਚਰਸ ’ਚ ਕਮੀ ਕਰਕੇ ਇਸ ਨੂੰ ਕਰੀਬ 1 ਲੱਖ ਰੁਪਏ ਦੀ ਕੀਮਤ ’ਚ ਉਤਾਰੇ ਜਾਣ ਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦੀ ਟੱਕਰ Aprilia SR 150 ਸਕੂਟਰ ਨਾਲ ਹੋਵੇਗੀ। 


Related News