ਇਸ ਕੰਪਨੀ ਨੇ 2018 ''ਚ ਵੇਚੇ 14.23 ਕਰੋੜ ਸਮਾਰਟਫੋਨਸ, ਸੈਮਸੰਗ ਨੂੰ ਵੀ ਛੱਡਿਆ ਪਿੱਛੇ

02/16/2019 2:20:09 AM

ਗੈਜੇਟ ਡੈਸਕ— ਸਾਲ 2018 ਦੇ ਆਖਿਰ 'ਚ ਦੋ ਕੰਪਨੀਆਂ ਚੀਨੀ ਸਮਾਰਟਫੋਨ ਦਿੱਗਜ ਸ਼ਾਓਮੀ ਅਤੇ ਦੱਖਮੀ ਕੋਰੀਆ ਦੀ ਦਿੱਗਜ ਸੈਮਸੰਗ ਦੁਆਰਾ ਭਾਰਤੀ ਸਮਾਰਟਫੋਨ ਬਾਜ਼ਾਰ ਦੇ ਕਰੀਬ 50 ਫੀਸਦੀ ਹਿੱਸੇ 'ਤੇ ਕੰਟਰੋਲ ਹੋਇਆ ਹੈ। ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ (ਆਈ.ਡੀ.ਸੀ.) ਦੇ ਲੇਟੈਸਟ ਡਾਟਾ ਤੋਂ ਇਹ ਜਾਣਕਾਰੀ ਮਿਲੀ ਹੈ। ਆਈ.ਡੀ.ਸੀ. ਦੀ ਏਸ਼ੀਆ ਪ੍ਰਸ਼ਾਂਤ ਤਿਮਾਹੀ ਮੋਬਾਇਲ ਫੋਨ ਟਰੈਕਰ ਰਿਪੋਰਟ ਮੁਤਾਬਕ ਸ਼ਾਓਮੀ ਨੇ 2018 'ਚ ਸੈਮਸੰਗ ਨੂੰ ਪਿਛੇ ਛੱਡ ਦਿੱਤਾ ਅਤੇ 28.9 ਫੀਸਦੀ ਬਾਜ਼ਾਰ ਹਿੱਸੇਦਾਰੀ ਨਾਲ ਭਾਰਤੀ ਬਾਜ਼ਾਰ 'ਚ ਕੁਲ 14.23 ਕਰੋੜ ਸਮਾਰਟਫੋਨ ਦੀ ਵਿਕਰੀ ਕੀਤੀ। ਉੱਥੇ ਸੈਮਸੰਗ 22.4 ਫੀਸਦੀ ਬਾਜ਼ਾਰ ਹਿੱਸੇਦਾਰੀ ਨਾਲ ਦੂਜੇ ਨੰਬਰ 'ਤੇ ਰਹੀ। ਸਾਲ 2017 'ਚ ਸ਼ਾਓਮੀ ਦੀ ਬਾਜ਼ਾਰ ਹਿੱਸੇਦਾਰੀ 20.9 ਫੀਸਦੀ ਸੀ, ਜਦਕਿ ਸੈਮਸੰਗ ਦੀ 24.7 ਸੀ। ਸਾਲ 2018 'ਚ ਵੀਵੋ ਦੀ ਬਾਜ਼ਾਰਾ ਹਿੱਸੇਦਾਰੀ 14.2 ਫੀਸਦੀ, ਓਪੋ ਦੀ 10.2 ਫੀਸਦੀ ਅਤੇ ਟ੍ਰਾਂਸਨ ਦੀ 6.4 ਫੀਸਦੀ ਰਹੀ। ਸੈਮਸੰਗ ਤੋਂ ਇਲਾਵਾ ਟਾਪ 5 ਸਮਾਰਟਫੋਨ ਬ੍ਰੈਂਡ 'ਚੋਂ ਚਾਰ ਚੀਨ ਦੇ ਹਨ। ਆਈ.ਡੀ.ਸੀ. ਇੰਡੀਆ ਦੇ ਏਸੋਸੀਏਟ ਰਿਸਰਚ ਮੈਨੇਜਰ (ਕਲਾਇੰਟ ਡਿਵਾਈਸੇਜ) ਉਪਾਸਨਾ ਜੋਸ਼ੀ ਨੇ ਇਕ ਬਿਆਨ 'ਚ ਕਿਹਾ ਕਿ 2018 ਦੀ ਵੱਡੀ ਹਾਈਲਾਈਟ 'ਚੋ ਇਕ ਆਨਲਾਈਨ ਫੋਕਸ ਬ੍ਰੈਂਡ ਰਹੇ, ਜਿਨ੍ਹਾਂ ਕਾਰਨ ਸਾਲ 2018 'ਚ ਵਿਕਰੀ 'ਚ ਆਨਲਾਈਨ ਦੀ ਹਿੱਸੇਦਾਰੀ ਹੁਣ ਤੱਕ ਦੀ ਸਭ ਤੋਂ ਜ਼ਿਆਦਾ 38.4 ਫੀਸਦੀ ਰਹੀ।


Karan Kumar

Content Editor

Related News