ਦੁਨੀਆਭਰ ਵਿਚ ਰਿਕਾਰਡ 151 ਫੀਸਦੀ ਵਧੇ ਸਾਈਬਰ ਅਟੈਕ, ਹਰ ਕੰਪਨੀ ਨੂੰ ਲੱਗਾ 27 ਕਰੋੜ ਰੁਪਏ ਦਾ ਚੂਨਾ

Thursday, Jan 20, 2022 - 01:25 PM (IST)

ਦੁਨੀਆਭਰ ਵਿਚ ਰਿਕਾਰਡ 151 ਫੀਸਦੀ ਵਧੇ ਸਾਈਬਰ ਅਟੈਕ, ਹਰ ਕੰਪਨੀ ਨੂੰ ਲੱਗਾ 27 ਕਰੋੜ ਰੁਪਏ ਦਾ ਚੂਨਾ

ਨਵੀਂ ਦਿੱਲੀ - ਮਹਾਮਾਰੀ ਦੀ ਸ਼ੁਰੂਆਤ ਦੇ ਨਾਲ ਡਿਜਟਲੀਕਰਣ ਦੇ ਵੱਧਦੇ ਚਲਨ ਦੌਰਾਨ ਦੁਨੀਆਭਰ ਵਿਚ ਸਾਈਬਰ ਹਮਲਿਆਂ ਦੀਆਂ ਘਟਨਾਵਾਂ ਵਿਚ ਵੀ ਤੇਜ਼ੀ ਆਈ ਹੈ। ਹਾਲਾਂਕਿ, ਇਸ ਨਾਲ ਨਜਿੱਠਣ ਲਈ ਦੁਨੀਆਭਰ ਵਿਚ ਕਈ ਕਦਮ ਵੀ ਚੁੱਕੇ ਜਾ ਰਹੇ ਹਨ। ਇਸ ਦੇ ਬਾਵਜੂਦ ਸਾਈਬਰ ਹਮਲੇ ਵਰਗੀਆਂ ਘਟਨਾਵਾਂ ਨੂੰ ਰੋਕਣਾ ਮੁਸ਼ਕਲ ਹੋ ਰਿਹਾ ਹੈ। ਆਲਮ ਇਹ ਹੈ ਕਿ ਪਿਛਲੇ ਸਾਲ ਯਾਨੀ 2021 ਵਿਚ ਦੁਨੀਆਭਰ ਵਿਚ ਰੈਨਸਮਵੇਅਰ ਦੇ ਹਮਲਿਆਂ ਵਿਚ ਰਿਕਾਰਡ 151 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ।

ਇਸ ਦਾ ਮਤਲੱਬ ਹੈ ਕਿ ਇਕ ਕੰਪਨੀ ਜਾਂ ਸੰਗਠਨ ਨੂੰ ਔਸਤਨ 270 ਸਾਈਬਰ ਹਮਲਿਆਂ ਦਾ ਸ਼ਿਕਾਰ ਹੋਣਾ ਪਿਆ ਹੈ। ਵਿਸ਼ਵ ਆਰਥਿਕ ਮੰਚ (ਡਬਲਯੂ. ਈ. ਐੱਫ.) ਦੇ ਆਨਲਾਈਨ ਦਾਵੋਸ ਏਜੰਡਾ 2022 ਸਿਖਰ ਸੰਮੇਲਨ ਦੌਰਾਨ ਜਾਰੀ ‘ਕੌਮਾਂਤਰੀ ਸਾਈਬਰ ਸੁਰੱਖਿਆ ਆਊਟਲੁਕ 2022’ ਰਿਪੋਰਟ ਵਿਚ ਕਿਹਾ ਗਿਆ ਕਿ ਪਿਛਲੇ ਸਾਲ ਕਿਸੇ ਵੀ ਇਕ ਸਫਲ ਸਾਈਬਰ ਹਮਲੇ ਦੀ ਲਪੇਟ ਵਿਚ ਆਉਣ ਵਾਲੀ ਹਰ ਕੰਪਨੀ ਨੂੰ 36 ਲੱਖ ਡਾਲਰ (ਲੱਗਭੱਗ 27 ਕਰੋਡ਼ ਰੁਪਏ) ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ : ਪਰਸਨਲ ਲੋਨ ਲੈਣ ਵਾਲਿਆਂ ਲਈ ਅਹਿਮ ਖ਼ਬਰ, ਇਹ ਦੋ ਬੈਂਕਾਂ ਦੇ ਰਹੀਆਂ ਨੇ ਸਭ ਤੋਂ ਸਸਤਾ ਕਰਜ਼ਾ

ਸ਼ੇਅਰਾਂ ਵਿਚ ਵੀ ਆਈ ਗਿਰਾਵਟ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਕੰਪਨੀ ਉੱਤੇ ਸਾਈਬਰ ਹਮਲਾ ਹੁੰਦਾ ਹੈ ਤਾਂ ਇਸ ਦਾ ਅਸਰ ਉਸ ਦੇ ਸ਼ੇਅਰਾਂ ਦੀਆਂ ਕੀਮਤਾਂ ਉੱਤੇ ਵੀ ਪੈਂਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕਿਸੇ ਕੰਪਨੀ ਉੱਤੇ ਹੋਏ ਸਾਈਬਰ ਹਮਲੇ ਦੇ ਜਨਤਕ ਹੋਣ ਤੋਂ ਬਾਅਦ ਨੈਸਡੇਕ ਉੱਤੇ ਕੰਪਨੀ ਦੇ ਸ਼ੇਅਰ ਦੀ ਔਸਤ ਕੀਮਤ 6 ਮਹੀਨਿਆਂ ਬਾਅਦ ਵੀ ਕਰੀਬ 3 ਫੀਸਦੀ ਤੱਕ ਘੱਟ ਰਹੀ।

ਇਹ ਵੀ ਪੜ੍ਹੋ : ਉੱਚ ਪੱਧਰ 'ਤੇ ਪਹੁੰਚੀਆਂ ਕੱਚੇ ਤੇਲ ਦੀਆਂ ਕੀਮਤਾਂ, ਚੋਣਾਂ ਤੋਂ ਬਾਅਦ ਫਿਰ ਵਧ ਸਕਦੇ ਹਨ ਪੈਟਰੋਲ-ਡੀਜ਼ਲ ਦੇ ਭਾਅ

ਰੈਮਸਮਵੇਅਰ ਜਨਤਕ ਸੁਰੱਖਿਆ ਲਈ ਖਤਰਾ

ਡਬਲਯੂ. ਈ. ਐੱਫ. ਨੇ ਕਿਹਾ ਕਿ ਮਹਾਮਾਰੀ ਕਾਰਨ ਕੌਮਾਂਤਰੀ ਡਿਜੀਟਲ ਅਰਥਵਿਵਸਥਾ ਵਧੀ ਹੈ। ਹਾਲਾਂਕਿ, ਸਾਈਬਰ ਹਮਲੇ ਵੀ ਵਧੇ ਹਨ ਅਤੇ ਸਾਈਬਰ ਸੁਰੱਖਿਆ ਨਾਲ ਜੁਡ਼ੇ ਕਰੀਬ 80 ਫੀਸਦੀ ਦਿੱਗਜ ਹੁਣ ਰੈਮਸਮਵੇਅਰ ਨੂੰ ਜਨਤਕ ਸੁਰੱਖਿਆ ਲਈ ਖਤਰਾ ਅਤੇ ਚਿਤਾਵਨੀ ਮੰਨਦੇ ਹਨ। ਵਪਾਰਕ ਅਧਿਕਾਰੀਆਂ ’ਚ ਧਾਰਨਾ ਵਿਚ ਇਕ ਵੱਡਾ ਫਰਕ ਵੀ ਆਇਆ ਹੈ, ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀਆਂ ਕੰਪਨੀਆਂ ਸੁਰੱਖਿਅਤ ਹਨ, ਜਦੋਂਕਿ ਸਾਈਬਰ ਸੁਰੱਖਿਆ ਜਾਣਕਾਰ ਉਨ੍ਹਾਂ ਨਾਲ ਅਸਹਿਮਤ ਹਨ।

ਇਹ ਵੀ ਪੜ੍ਹੋ : ਕੋਰੋਨਾ ਕਾਲ ਦੇ 2 ਸਾਲਾਂ 'ਚ 16 ਕਰੋੜ ਹੋਰ ਲੋਕ ਹੋਏ ‘ਗ਼ਰੀਬ’, ਅਮੀਰਾਂ ਨੇ ਜੰਮ ਕੇ ਕੀਤੀ ‘ਕਮਾਈ’

ਸਕਿੱਲ ਦੀ ਕਮੀ ਖਤਰੇ ਨਾਲ ਨਜਿੱਠਣ ਦੇ ਰਸਤੇ ਵਿਚ ਚੁਣੌਤੀ

ਰਿਪੋਰਟ ਵਿਚ ਕਿਹਾ ਗਿਆ ਕਿ ਸਰਵੇ ਵਿਚ ਸ਼ਾਮਲ ਕਰੀਬ 92 ਫੀਸਦੀ ਕਾਰੋਬਾਰੀ ਅਧਿਕਾਰੀਆਂ ਨੇ ਮੰਨਿਆ ਕਿ ਸਾਈਬਰ ਲਚੀਲਾਪਨ ਉਦਮ ਜੋਖਮ ਕੰਪਨੀਆਂ ਦੀਆਂ ਪ੍ਰਬੰਧਨ ਰਣਨੀਤੀਆਂ ਵਿਚ ਏਕੀਕ੍ਰਿਤ ਹੈ। ਹਾਲਾਂਕਿ, ਸਿਰਫ 55 ਫੀਸਦੀ ਸਾਈਬਰ ਸੁਰੱਖਿਆ ਜਾਣਕਾਰ ਹੀ ਇਸ ਗੱਲ ਉੱਤੇ ਸਹਿਮਤ ਹੋਏ। ਏਕਸੇਂਚਰ ਦੇ ਸਹਿਯੋਗ ਨਾਲ ਕੀਤੇ ਸਰਵੇ ਵਿਚ ਪਾਇਆ ਗਿਆ ਕਿ ਖਤਰੇ ਦਾ ਪਤਾ ਚਲਣ ਤੋਂ ਬਾਅਦ ਵੀ ਕਰੀਬ ਦੋ-ਤਿਹਾਈ ਲੋਕਾਂ ਲਈ ਆਪਣੀ ਟੀਮ ਅੰਦਰ ਸਕਿੱਲ ਦੀ ਕਮੀ ਕਾਰਨ ਸਾਈਬਰ ਸੁਰੱਖਿਆ ਦੇ ਖਤਰੇ ਨਾਲ ਨਜਿੱਠ ਪਾਉਣਾ ਚੁਣੌਤੀਪੂਰਨ ਹੋਵੇਗਾ।

ਇਹ ਵੀ ਪੜ੍ਹੋ : Bitcoin ਨਿਵੇਸ਼ਕਾਂ ਦਾ ਪਸੰਦੀਦਾ ਸਥਾਨ ਬਣਿਆ Puerto Rico, ਇਸ ਕਾਰਨ ਦੇ ਰਹੇ ਤਰਜੀਹ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News