ਆ ਰਹੀਆਂ ਹਨ ਵਰਲਡ ਕਲਾਸ ਟਰੇਨਾਂ, ਬਚੇਗਾ 20 ਫੀਸਦੀ ਸਮਾਂ

Tuesday, Jan 23, 2018 - 04:00 PM (IST)

ਚੇਨਈ—ਰੇਲਵੇ ਇਸ ਸਾਲ ਜੂਨ ਮਹੀਨੇ ਤੱਕ ਪਹਿਲੀ ਸੇਮੀ ਹਾਈ ਸਪੀਡ, ਆਟੋਮੈਟਿਕ ਰੇਲ ਲਾਂਚ ਕਰਨ ਜਾ ਰਿਹਾ ਹੈ। ਇਹ ਰੇਲ ਕਿਸੇ ਸਧਾਰਨ ਟਰੇਨਾਂ ਦੇ ਮੁਕਾਬਲੇ 20% ਘੱਟ ਸਮੇਂ 'ਚ ਬਰਾਬਰ ਦੂਰੀ ਤੈਅ ਕਰੇਗੀ। ਚੇਨਈ ਸਥਿਤ ਰੇਲਵੇ ਦੀ ਇੰਟੀਗਰੇਲ ਕੋਚ ਫੈਕਟਰੀ (ਆਈ.ਸੀ.ਐੱਫ.) 'ਚ ਇਹ ਟਰੇਨ ਤਿਆਰ ਹੋ ਰਹੀ ਹੈ ਅਤੇ 16 ਕੰਡੀਸ਼ਨਡ ਕੋਚਾਂ ਵਾਲੀ ਪਹਿਲੀ ਟਰੇਨ ਜੂਨ 2018 ਤੱਕ ਬਣ ਕੇ ਤਿਆਰ ਹੋ ਜਾਵੇਗਾ।

ਟਰੇਨ18 ਦੇ ਨਾਮ ਨਾਲ ਆ ਰਹੀ ਇਸ ਟਰੇਨ 'ਚ ਯਾਤਰੀਆਂ ਦੇ ਲਈ ਵਾਈ-ਫਾਈ ਅਤੇ ਜੀ.ਪੀ.ਐੱਸ.ਆਧਾਰਿਤ ਯਾਤਰੀ ਜਾਣਕਾਰੀ ਸਿਸਟਮ ਅਤੇ ਐੱਲ.ਈ.ਡੀ. ਲਾਈਟਿੰਗ ਨਾਲ ਲੈਸ ਚਮਕਦਾਰ , ਸਜਾਵਟ ਸਮੇਤ ਵਿਸ਼ਵ ਪੱਧਰੀ ਸੁਵਿਧਾਵਾਂ ਉਪਲਬਧ ਹੋਣਗੀਆਂ। ਇਹ ਨਵੀਂ ਟਰੇਨ ਮੌਜੂਦਾ ਸ਼ਤਾਬਦੀ ਟਰੇਨਾਂ ਦੀ ਜਗ੍ਹਾਂ ਲਵੇਗੀ। ਟਰੇਨ 20 ਦੇ ਨਾਮ ਨਾਲ ਦੂਸਰੀ ਨਵੀ ਟਰੇਨ ਦੀ ਲਾਂਚਿੰਗ ਸਾਲ 2020 'ਚ ਹੋਣ ਦੀ ਉਮੀਦ ਹੈ। ਉਹ ਟਰੇਨਾਂ ਵੀ ਵਿਸ਼ਵ ਪੱਧਰੀ ਸੁਵਿਧਾਵਾਂ ਨਾਲ ਲੈਸ ਹੋਣਗੀਆਂ ਅਤੇ ਇਨ੍ਹਾਂ ਮੌਜੂਦਾ ਰਾਜਧਾਨੀ ਟਰੇਨਾਂ ਦੀ ਜਗ੍ਹਾਂ ਵਰਤੀਆਂ ਜਾਣਗੀਆਂ।

ਆਈ.ਸੀ.ਐੱਫ. 'ਚ ਇਨ੍ਹਾਂ ਦੋਨਾਂ ਟਰੇਨਾਂ ਦਾ ਨਿਰਮਾਣ ਮੇਕ ਇਨ ਇੰਡੀਆ ਅਭਿਆਨ ਦੇ ਤਹਿਤ ਹੋ ਰਿਹਾ ਹੈ। ਇਨ੍ਹਾਂ ਦੇ ਨਿਰਮਾਣ ਦੀ ਲਾਗਤ ਵਿਦੇਸ਼ਾਂ ਤੋਂ ਆਯਾਤ ਟਰੇਨਾਂ ਦੀ ਕੀਮਤ ਤੋਂ ਅੱਧੀ ਹੋਵੇਗੀ। ਸਿਰਫ ਇਕ ਅੰਤਰ ਇਹ ਹੋਵੇਗਾ ਕਿ ਟਰੇਨ 20 ਐਲੂਮੀਨੀਅਮ ਬਾਡੀ ਦੀ ਹੋਵੇਗੀ ਜਦਕਿ ਟਰੇਨ 18 ਦੀ ਸਟੇਨਲੈਸ ਸਟੀਲ ਬਾਡੀ ਹੋਵੇਗੀ।

ਈ.ਐੱਮ.ਯੂ. ਦੀ ਥਾਂ ਚਲਣਵਾਲੀ ਨਵੀਆਂ ਟਰੇਨਾਂ 'ਚ ਸਮਕਾਲੀਨ ਆਧੁਨਿਕ ਲੁਕ ਦੇ ਲਈ ਕੱਚ ਦੀ ਲੰਬੀਆਂ-ਲੰਬੀਆਂ ਖਿੜਕੀਆਂ, ਖੁਦ ਹੀ ਖੁਲਣ ਅਤੇ ਬੰਦ ਹੋਣ ਵਾਲੇ ਦਰਵਾਜੇ ਅਤੇ ਪੌੜੀਆਂ ਹੋਣਗੀਆਂ ਜੋ ਸਟੇਸ਼ਨਾਂ 'ਤੇ ਖੁਦ ਹੀ ਖੁਲਣਗੀਆਂ ਅਤੇ ਬੰਦ ਹੋਣਗੀਆਂ। ਇਨ੍ਹਾਂ ਟਰੇਨਾਂ 'ਚ ਵੈਕਿਊਮ ਵਾਲੇ ਬਾਇਓ-ਟਾਇਲਟ ਹੋਣਗੇ। ਆਈ.ਸੀ.ਐੱਫ. ਦੇ ਜਨਰਲ ਮੈਨੇਜਰ ਐੱਸ.ਮਨੀ ਨੇ ਕਿਹਾ, ਟਰੇਨ 18 160 ਕਿ.ਮੀ. ਪ੍ਰਤੀ ਘੰਟੇ ਤੱਕ ਦੀ ਰਫਤਾਰ ਫੜ ਸਕਦੀ ਹੈ। ਇਸ 'ਚ ਦੁਨੀਆਂ ਭਰ ਦੇ ਯਾਤਰੀਆਂ ਲਈ ਸੁਵਿਧਾਵਾਂ ਹੋਣਗੀਆਂ। ਪਹਿਲੀ ਟਰੇਨ ਜੂਨ 2018 ਤੱਕ ਬਣ ਕੇ ਤਿਆਰ ਹੋ ਜਾਵੇਗੀ।

ਇਕ ਅਧਿਐਨ ਤੋਂ ਪਤਾ ਚਲਿਆ ਹੈ ਕਿ ਇਸ ਟਰੇਨ ਨਾਲ ਦਿੱਲੀ-ਹਾਵੜਾ ਰੂਟ 'ਤੇ 1,440 ਕਿ.ਮੀ. ਦੀ ਦੂਰੀ ਤੈਅ ਕਰਨ 'ਚ 3 ਘੰਟੇ 35 ਮਿੰਟ ਦਾ ਸਮਾਂ ਬਚੇਗਾ। ਰਾਜਧਾਨੀ ਅਤੇ ਸ਼ਤਾਬਦੀ ਐਕਸਪ੍ਰੈੱਸ ਟਰੇਨਾਂ 150 ਕਿ.ਮੀ. ਪ੍ਰਤੀ ਘੰਟੇ ਤੱਕ ਦੀ ਸਪੀਡ ਨਾਲ ਚੱਲ ਸਕਣਗੀਆਂ, ਪਰ ਔਸਤਨ ਰਫਤਾਰ 90 ਕਿ.ਮੀ. ਦੀ ਹੀ ਹੋਵੇਗੀ। ਸਫਰ ਦੇ ਸਮੇਂ 'ਚ ਕਟੌਤੀ ਦਾ ਆਕਲਨ 130 ਕਿ.ਮੀ, ਪ੍ਰਤੀ ਘੰਟੇ ਦੀ ਸਪੀਡ ਦੇ ਆਧਾਰ 'ਤੇ ਕੀਤਾ ਗਿਆ ਹੈ। ਨਵੀਆਂ ਟਰੇਨਾਂ ਨੂੰ 160 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਾਉਣ ਦੀ ਅਨੁਮਤੀ ਮਿਲਣ 'ਤੇ ਮੰਜ਼ਿਲ ਤੱਕ ਪਹੁੰਚਾਉਣ 'ਚ ਅਤੇ ਘੱਟ ਸਮਾਂ ਲੱਗੇਗਾ।


Related News