ਵਿਸ਼ਵ ਬੈਂਕ ਦੀ ਚਿਤਾਵਨੀ - ਗਲੋਬਲ ਅਰਥਵਿਵਸਥਾ ’ਤੇ ਮੰਡਰਾ ਰਿਹਾ ਮੰਦੀ ਦਾ ਖ਼ਤਰਾ

Monday, Jan 09, 2023 - 12:18 PM (IST)

ਵਿਸ਼ਵ ਬੈਂਕ ਦੀ ਚਿਤਾਵਨੀ - ਗਲੋਬਲ ਅਰਥਵਿਵਸਥਾ ’ਤੇ ਮੰਡਰਾ ਰਿਹਾ ਮੰਦੀ ਦਾ ਖ਼ਤਰਾ

ਨਵੀਂ ਦਿੱਲੀ (ਇੰਟ.) - ਦੁਨੀਆ ਭਰ ਵਿਚ ਵਧਦੀ ਮਹਿੰਗਾਈ ਅਤੇ ਇਸ ’ਤੇ ਕਾਬੂ ਪਾਉਣ ਲਈ ਵਿਆਜ ਦਰਾਂ ’ਚ ਲਗਾਤਾਰ ਵਾਧਾ ਹੋਣ ਨਾਲ ਕਈ ਦੇਸ਼ਾਂ ’ਚ ਆਰਥਿਕ ਸਥਿਤੀ ਬੁਰੀ ਤਰ੍ਹਾਂ ਵਿਗੜਦੀ ਜਾ ਰਹੀ ਹੈ ਅਤੇ ਗਲੋਬਲ ਆਰਥਿਕ ਮੰਦੀ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਕਈ ਮਸ਼ਹੂਰ ਅਰਥ ਸ਼ਾਸਤਰੀਆਂ ਅਤੇ ਵੱਡੇ ਅਦਾਰੇ ਦੁਨੀਆ ’ਚ ਮੰਦੀ ਦਾ ਖਦਸ਼ਾ ਪ੍ਰਗਟਾ ਚੁੱਕੇ ਹਨ। ਹੁਣ ਵਿਸ਼ਵ ਬੈਂਕ ਨੇ ਵੀ ਇਸ ’ਤੇ ਚਿੰਤਾ ਪ੍ਰਗਟਾਈ ਹੈ ਅਤੇ ਕਿਹਾ ਹੈ ਕਿ ਕੁਝ ਉਲਟੇ ਕਾਰਕ ਕੌਮਾਂਤਰੀ ਅਰਥਚਾਰੇ ਨੂੰ ਮੰਦੀ ਵੱਲ ਧੱਕ ਸਕਦੇ ਹਨ। ਖਾਸ ਤੌਰ ’ਤੇ ਆਰਥਿਕ ਤੌਰ ’ਤੇ ਕਮਜ਼ੋਰ ਦੇਸ਼ਾਂ ’ਤੇ ਇਸ ਦਾ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ। ਦੋ-ਸਾਲਾ ‘ਗਲੋਬਲ ਇਕਨਾਮਿਕ ਪ੍ਰਾਸਪੈਕਟਸ’ ਰਿਪੋਰਟ ’ਚ ਵਿਸ਼ਵ ਬੈਂਕ ਨੇ ਇਹ ਚਿਤਾਵਨੀ ਦਿੱਤੀ ਹੈ। ਵਿਸ਼ਵ ਬੈਂਕ ਨੇ ਕਿਹਾ ਕਿ ਇਸ ਸਾਲ ਗਲੋਬਲ ਵਾਧੇ ’ਚ ਤੇਜ਼ੀ ਨਾਲ ਗਿਰਾਵਟ ਆਉਣ ਦੀ ਸੰਭਾਵਨਾ ਹੈ, ਕਿਉਂਕਿ ਵਧਦੀ ਮਹਿੰਗਾਈ, ਵਿਗੜਦੀ ਵਿੱਤੀ ਸਥਿਤੀ ਅਤੇ ਯੂਕ੍ਰੇਨ ’ਤੇ ਰੂਸ ਦੇ ਹਮਲੇ ਕਾਰਨ ਦੁਨੀਆ ਭਰ ਦੇ ਕੇਂਦਰੀ ਬੈਂਕ ਸਖ਼ਤ ਮੁਦਰਾ ਨੀਤੀਆਂ ਅਪਣਾ ਰਹੇ ਹਨ ਅਤੇ ਇਸਦਾ ਅਸਰ ਅਰਥਵਿਵਸਥਾ ’ਤੇ ਵੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਘੱਟ ਆਮਦਨੀ ਵਾਲੇ ਲੋਕ ਕਰ ਸਕਦੇ ਹਨ ਪੁਰਾਣੀ ਟੈਕਸ ਪ੍ਰਣਾਲੀ 'ਚ 7-10 ਤਰੀਕਿਆਂ ਨਾਲ ਟੈਕਸ ਛੋਟ ਦਾ ਦਾਅਵਾ

ਤੇਜ਼ੀ ਦੇ ਨਾਲ ਤੁਕੰਤ ਕਦਮ ਚੁੱਕਣ ਦੀ ਲੋੜ

ਵਿਸ਼ਵ ਬੈਂਕ ਨੇ ਕਿਹਾ, “ਉੱਭਰਦੇ ਬਾਜ਼ਾਰਾਂ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ’ਚ ਇਸ ਤਰ੍ਹਾਂ ਦੀ ਮੰਦੀ ਦੇ ਨਾਲ-ਨਾਲ ਕਰਜ਼ਾ ਸੰਕਟ ਦੇ ਖਤਰੇ ਨੂੰ ਘਟਾਉਣ ਲਈ ਤੁਰੰਤ ਗਲੋਬਲ ਅਤੇ ਰਾਸ਼ਟਰੀ ਯਤਨਾਂ ਨੂੰ ਤੇਜ਼ ਕਰਨ ਦੀ ਲੋੜ ਹੈ, ਜਿੱਥੇ ਨਿਵੇਸ਼ ਵਾਧਾ ਪਿਛਲੇ ਦੋ ਦਹਾਕਿਆਂ ਦੇ ਔਸਤ ਤੋਂ ਘੱਟ ਰਹਿਣ ਦੀ ਉਮੀਦ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਵਿਕਾਸਸ਼ੀਲ ਦੇਸ਼ਾਂ ਦੇ ਨੀਤੀ ਨਿਰਮਾਤਾ ਇਹ ਯਕੀਨੀ ਬਣਾਉਣ ਕਿ ਮਹਿੰਗਾਈ ਦੀ ਦਰ ਸਥਿਰ ਰਹੇ।

ਇਹ ਵੀ ਪੜ੍ਹੋ : Apple Inc ਭਾਰਤ ਲਈ ਕਰ ਰਹੀ ਬੰਪਰ ਭਰਤੀ, ਜਾਣੋ ਕਿਨ੍ਹਾਂ ਪੋਸਟਾਂ ਲਈ ਆਈਆਂ ਨੌਕਰੀਆਂ

ਆਈ. ਐੱਮ. ਐੱਫ. ਵੀ ਦੇ ਚੁੱਕੈ ਆਰਥਿਕ ਸੰਕਟ ਦੀ ਚਿਤਾਵਨੀ

ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਾਲੀਨਾ ਜਾਰਜੀਵਾ ਨੇ 2023 ਦੀ ਸ਼ੁਰੂਆਤ ’ਚ ਚੇਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਦੁਨੀਆ ਇਕ ਮੁਸ਼ਕਲ ਸਾਲ ਦਾ ਸਾਹਮਣਾ ਕਰ ਰਹੀ ਹੈ, ਜੋ ਪਿਛਲੇ ਸਾਲ ਨਾਲੋਂ ਜ਼ਿਆਦਾ ਔਖਾ ਹੈ। ਕਮਾਂਤਰੀ ਅਰਥਚਾਰੇ ਦਾ ਇਕ-ਤਿਹਾਈ ਹਿੱਸਾ ਮੰਦੀ ਦੀ ਲਪੇਟ ’ਚ ਆ ਜਾਵੇਗਾ, ਕਿਉਂਕਿ ਅਮਰੀਕਾ, ਯੂਰਪੀਅਨ ਯੂਨੀਅਨ ਅਤੇ ਚੀਨ ਦੀ ਆਰਥਿਕਤਾ ’ਚ ਮੰਦੀ ਵੱਖਣ ਨੂੰ ਮਿਲ ਰਹੀ ਹੈ ਅਤੇ ਦੁਨੀਆ ਦੀਆਂ ਇਹ 3 ਵੱਡੀਆਂ ਅਰਥਵਿਵਸਥਾਵਾਂ ਆਉਣ ਵਾਲੇ ਸਮੇਂ ’ਚ ਮੁਸ਼ਕਲਾਂ ਪੈਦਾ ਕਰ ਸਕਦੀਆਂ ਹਨ। ਆਈ. ਐੱਮ. ਐੱਫ. ਚੀਫ ਜਾਰਜੀਵਾ ਨੇ ਕਿਹਾ ਕਿ 40 ਸਾਲਾਂ ’ਚ ਪਹਿਲੀ ਵਾਰ 2022 ’ਚ ਚੀਨ ਦੀ ਵਿਕਾਸ ਦਰ ਕੌਮਾਂਤਰੀ ਵਿਕਾਸ ਦਰ ਦੇ ਬਰਾਬਰ ਜਾਂ ਇਸ ਤੋਂ ਘੱਟ ਰਹਿਣ ਦੀ ਉਮੀਦ ਹੈ। ਇਸ ਦੇ ਨਾਲ ਹੀ ਆਉਣ ਵਾਲੇ ਮਹੀਨਿਆਂ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਇਕ ਦੌਰ ਚੀਨ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਇਹ ਵੀ ਪੜ੍ਹੋ : 9 ਸਾਲਾਂ ਬਾਅਦ ਮਿਡਲ ਕਲਾਸ ਨੂੰ ਵੱਡਾ ਤੋਹਫਾ ਦੇਣ ਦੀ ਤਿਆਰੀ, ਬਜਟ ’ਚ ਹੋ ਸਕਦੈ ਐਲਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News