World Bank ਨੇ ਕਿਹਾ, ਕਾਫੀ ਤੇਜ਼ ਵਾਧਾ ਦਰਜ ਕਰ ਰਿਹਾ ਹੈ ਭਾਰਤ
Thursday, Sep 21, 2017 - 01:59 PM (IST)

ਨਵੀਂ ਦਿੱਲੀ—ਵਿਸ਼ਵ ਬੈਂਕ ਦੇ ਪ੍ਰਧਾਨ ਜਿਮ ਯੋਂਗ ਕਿਮ ਨੇ ਅੱਜ ਕਿਹਾ ਹੈ ਕਿ ਭਾਰਤ ਕਾਫੀ ਤੇਜ਼ ਵਾਧਾ ਦਰਜ ਕਰ ਰਿਹਾ ਹੈ। ਉਨ੍ਹਾਂ ਨੇ ਇਸ ਸਾਲ ਸੰਸਾਰਿਕ ਦਰ ਮਜ਼ਬੂਤ ਰਹਿਣ ਦਾ ਅੰਦਾਜ਼ਾ ਲਗਾਇਆ ਹੈ। ਕਿਮ ਨੇ ਕੱਲ੍ਹ ਇਥੇ ਬਲਿਊਬਰਗ ਗਲੋਬਲ ਬਿਜ਼ਨੈੱਸ ਫੋਰਮ ਦੀ ਮੀਟਿੰਗ ਸੰਬੋਧਤ ਕਰਦੇ ਹੋਏ ਬਹੁ ਪੱਧਰੀ ਪ੍ਰਣਾਲੀ, ਨਿੱਜੀ ਖੇਤਰ ਅਤੇ ਸਰਕਾਰਾਂ ਦੇ ਵਿਚਕਾਰ ਸਹਿਯੋਗ ਵਧਾਉਣ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਇਸ ਨਾਲ ਉਹ ਮੌਜੂਦਾ ਸਥਿਤੀ ਦਾ ਲਾਭ ਚੁੱਕ ਸਕਣਗੇ।
ਉਨ੍ਹਾਂ ਕਿਹਾ ਕਿ ਨਿਸ਼ਕਿਰਿਆ ਪੂੰਜੀ ਜ਼ਿਆਦਾ ਉੱਚੀ ਰਿਟਰਨ ਦੇਵੇਗੀ। ਉਧਰ ਵਿਕਾਸਸ਼ੀਲ ਦੇਸ਼ਾਂ ਨੂੰ ਆਪਣਾ ਬੁਨਿਆਦੀ ਢਾਂਚਾ ਲੋਕਾਂ ਲਈ ਹੋਰ ਜ਼ਿਆਦਾ ਪੂੰਜੀ ਦੀ ਲੋੜ ਹੋਵੇਗੀ। ਨਾਲ ਹੀ ਉਨ੍ਹਾਂ ਨੇ ਸਿਹਤ, ਸਿੱਖਿਆ ਅਤੇ ਜਲਵਾਯੂ ਬਦਲਾਅ ਤੋਂ ਬਚਾਅ ਲਈ ਜ਼ਿਆਦਾ ਨਿਵੇਸ਼ ਕਰਨ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਜਾਪਾਨ, ਯੂਰਪ ਅਤੇ ਅਮਰੀਕਾ ਨਾਲ ਭਾਰਤ ਤੇਜ਼ ਵਾਧਾ ਦਰਜ ਕਰ ਰਿਹਾ ਹੈ। ਕਿਮ ਨੇ ਕਿਹਾ ਕਿ ਭਾਰਤ ਵਰਗਾ ਦੇਸ਼ ਤੇਜ਼ ਵਾਧਾ ਦਰਜ ਕਰ ਰਿਹਾ ਹੈ। ਸਾਡਾ ਮੰਨਣਾ ਹੈ ਕਿ ਜਾਪਾਨ ਤੇਜ਼ੀ ਨਾਲ ਅੱੱਗੇ ਵਧ ਰਿਹਾ ਹੈ। ਯੂਰਪ ਵੀ ਜ਼ਿਆਦਾ ਤੇਜ਼ ਵਾਧਾ ਦਰਜ ਕਰ ਰਿਹਾ ਹੈ। ਅਮਰੀਕਾ ਵੀ ਅੱਗੇ ਵਧ ਰਿਹਾ ਹੈ।