ਮਹਾਮਾਰੀ ਤੋਂ ਬਾਅਦ ਵੀ ਜਾਰੀ ਹੈ ਵਰਕ ਫ੍ਰਾਮ ਹੋਮ ਕਲਚਰ

05/22/2022 12:32:52 PM

ਨਵੀਂ ਦਿੱਲੀ (ਬਿਜ਼ਨੈੱਸ ਡੈਸਕ) – ਕੋਵਿਡ ਮਹਾਮਾਰੀ ਦੇ ਥੰਮਣ ਤੋਂ ਬਾਅਦ ਵੀ ਕਈ ਕੰਪਨੀਆਂ ਨੇ ਵਰਕ ਫ੍ਰਾਮ ਹੋਮ ਦਾ ਕਲਚਰ ਹਾਲੇ ਵੀ ਜਾਰੀ ਰੱਖਿਆ ਹੈ। ਮੀਡੀਆ ਵਲੋਂ ਕਰਵਾਏ ਗਏ ਇਕ ਸਰਵੇਖਣ ਮੁਤਾਬਕ ਕੋਵਿਡ ਦੇ ਮਾਮਲਿਆਂ ’ਚ ਕਮੀ ਆਉਣ ਦੇ ਬਾਵਜੂਦ ਇੰਡੀਆ ਇੰਕ ਨੇ ਕਰਮਚਾਰੀਆਂ ਲਈ ਵਰਕ ਫ੍ਰਾਮ ਹੋਮ ਦੀ ਸਹੂਲਤ ਜਾਰੀ ਰੱਖੀ ਹੈ। ਕੁੱਝ ਕੰਪਨੀਆਂ ਸਥਾਈ ਤੌਰ ’ਤੇ ਵਰਕ ਫ੍ਰਾਮ ਹੋਮ ਦੀਆਂ ਭੂਮਿਕਾਵਾਂ ’ਤੇ ਕੰਮ ਕਰ ਰਹੀਆਂ ਹਨ। ਸਰਵੇਖਣ ’ਚ ਕਿਹਾ ਗਿਆ ਹੈ ਕਿ 50 ਫੀਸਦੀ ਤੋਂ ਵੱਧ ਕੰਪਨੀਆਂ ਕਰਮਚਾਰੀਆਂ ਲਈ ਰਿਮੋਟ ਵਰਕਿੰਗ ਬਦਲ ਖੁੱਲ੍ਹਾ ਰੱਖ ਰਹੀਆਂ ਹਨ।

ਜਾਰੀ ਰਹੇਗਾ ਰਿਮੋਟ ਵਰਕਿੰਗ ਮਾਡਲ

ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੰਪਨੀਆਂ ਦੇ ਐਗਜ਼ੀਕਿਊਟਿਵਸ ਨੇ ਪੁਸ਼ਟੀ ਕੀਤੀ ਕਿ ਫਲੈਕਸੀਬਲ ਵਰਕਿੰਗ ਮਾਡਲ, ਜਿਸ ਨੂੰ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਦੇਸ਼-ਵਿਆਪੀ ਲਾਕਡਾਊਨ ਦਰਮਿਆਨ 2020 ’ਚ ਅਪਣਾਇਆ ਗਿਆ ਸੀ, ਉਹ ਲੰਮੇ ਸਮੇਂ ਤੱਕ ਜਾਰੀ ਰਹੇਗਾ। ਮੋਂਡੇਲੇਜ ਅਤੇ ਟਾਟਾ ਸਟੀਲ ਵਰਗੀਆਂ ਕੁੱਝ ਕੰਪਨੀਆਂ ਨੇ ਕਿਹਾ ਕਿ ਉਹ ਸਥਾਈ ਵਰਕ ਫ੍ਰਾਮ ਹੋਮ (ਡਬਲਯੂ. ਐੱਫ. ਐੱਚ.) ਭੂਮਿਕਾਵਾਂ ਲਈ ਲੋਕਾਂ ਨੂੰ ਕੰਮ ’ਤੇ ਰੱਖ ਰਹੀਆਂ ਹਨ ਜਦ ਕਿ ਮਾਰੂਤੀ ਸੁਜ਼ੂਕੀ, ਐੱਮਫੈਸਿਸ ਅਤੇ ਆਈ. ਟੀ. ਸੀ. ਸਮੇਤ ਕਈ ਹੋਰ ਜਾਂ ਤਾਂ ਕੁੱਝ ਭੂਮਿਕਾਵਾਂ ਲਈ ਅੰਸ਼ਿਕ ਰਿਮੋਟ ਵਰਕਿੰਗ ਮਾਡਲ ਨੂੰ ਅਪਣਾ ਰਹੇ ਹਨ। ਇਸ ਮਾਡਲ ਦੇ ਤਹਿਤ ਹਫਤੇ ’ਚ ਕੁੱਝ ਦਿਨ ਕਰਮਚਾਰੀਆਂ ਨੂੰ ਆਪਣੇ ਦਫਤਰ ’ਚ ਆਉਣਾ ਹੁੰਦਾ ਹੈ।

ਸਰਵੇ ’ਚ 600 ਕੰਪਨੀਆਂ ਦੀ ਮੈਪਿੰਗ

ਸਰਵੇਖਣ ਮੁਤਾਬਕ 10 ਫੀਸਦੀ ਨੇਂ ਕਰਮਚਾਰੀਆਂ ਦੇ ਸਥਾਈ ਰਿਮੋਟ ਭੂਮਿਕਾਵਾਂ ’ਚ ਹੋਣ ਦੀ ਸੰਭਾਵਨਾ ਹੈ। ਸੀ. ਆਈ. ਈ. ਐੱਲ. ਐੱਚ. ਆਰ. ਨੇ ਕਰੀਬ 1,000 ਉੱਤਰਦਾਤਿਆਂ ਦੀ ਮਦਦ ਨਾਲ ਆਈ. ਟੀ., ਆਈ. ਟੀ. ਈ. ਐੱਸ., ਈ-ਕਾਮਰਸ, ਬੀ. ਐੱਫ. ਐੱਸ. ਆਈ., ਭਰਤੀ, ਸਲਾਹ ਅਤੇ ਐਡਟੈੱਕ ਵਰਗੇ ਡੋਮੇਨ ’ਚ ਲਗਭਗ 600 ਕੰਪਨੀਆਂ ਦੀ ਮੈਪਿੰਗ ਕੀਤੀ। ਮੋਂਡਲੇਜ ਇੰਡੀਆ ’ਚ ਐੱਚ. ਆਰ. ਹੈੱਡ ਸ਼ਿਲਪਾ ਵੈਦ ਨੇ ਕਿਹਾ ਕਿ ਅਸੀਂ ਸੀਮਤ ਤਰੀਕੇ ਨਾਲ ਰਿਮੋਟ ਭੂਮਿਕਾਵਾਂ ’ਤੇ ਵਿਚਾਰ ਕਰ ਰਹੇ ਹਾਂ ਕਿਉਂਕਿ ਸਾਡਾ ਟੀਚਾ ਚੁਸਤ ਰਹਿਣਾ ਅਤੇ ਪ੍ਰਥਾਵਾਂ ਅਤੇ ਨੀਤੀਆਂ ਨੂੰ ਅਪਣਾਉਣਾ ਹੈ, ਜੋ ਸਾਡੇ ਵਪਾਰ ਅਤੇ ਸਹਿਯੋਗੀਆਂ ਦੋਵਾਂ ਦੀ ਸਰਬੋਤਮ ਸੇਵਾ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਆਫਿਸ ਅਤੇ ਰਿਮੋਟ ਦੇ ਕਰਮਚਾਰੀਆਂ ਦੇ ਕੰਮ ਦਰਮਿਆਨ ਕੋਈ ਤਨਖਾਹ ਦਾ ਫਰਕ ਨਹੀਂ ਹੈ।

ਲੋੜ ਦੇ ਆਧਾਰ ’ਤੇ ਨਿਯੁਕਤੀ

ਦਸੰਬਰ 2020 ’ਚ ਸਟੀਲ ਪ੍ਰਮੁੱਖ ਕੰਪਨੀ ਟਾਟਾ ਸਟੀਲ ਨੇ ਇਕ ਏਜਾਈਲ ਵਰਕਿੰਗ ਮਾਡਲ ਨੀਤੀ ਲਾਗੂ ਕੀਤੀ ਸੀ। ਇਸ ਦੇ ਤਹਿਤ ਨੌਕਰੀ ਦੇ ਅਹੁਦਿਆਂ ਨੂੰ ਦੋ ਸ਼੍ਰੇਣੀਆਂ ’ਚ ਵਰਗੀਕ੍ਰਿਤ ਕੀਤਾ ਗਿਆ ਸੀ। ਪਹਿਲਾ ਘਰ ਤੋਂ ਪੂਰਾ ਕੰਮ, ਜਿਸ ’ਚ ਕਰਮਚਾਰੀ ਭਾਰਤ ’ਚ ਕਿਸੇ ਵੀ ਸਥਾਨ ਤੋਂ ਕੰਮ ਕਰ ਸਕਦਾ ਹੈ ਅਤੇ ਦੂਜਾ ਫਲੈਕਸੀ ਵਰਕ ਫ੍ਰਾਮ ਹੋਮ ਹੈ, ਜਿਸ ’ਚ ਅਧਿਕਾਰੀ ਵਿਸ਼ੇਸ਼ ਸਥਾਨ ਇਕ ਸਾਲ ’ਚ ਅਸੀਮਿਤ ਦਿਨਾਂ ਲਈ ਘਰ ਤੋਂ ਕੰਮ ਕਰ ਸਕਦਾ ਹੈ।

ਟਾਟਾ ਸਟੀਲ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਨਿੱਜੀ ਲੋੜ ਦੇ ਆਧਾਰ ’ਤੇ ਦੋਹਾਂ ਤਰ੍ਹਾਂ ਦੇ ਅਹੁਦਿਆਂ ’ਤੇ ਲੋਕਾਂ ਨੂੰ ਨਿਯੁਕਤ ਕਰਨ ਰਹੇ ਹਾਂ। ਕਰਮਚਾਰੀਆਂ ਦੀ ਉਪਲਬਧਤਾ ਦੇ ਆਧਾਰ ’ਤੇ ਤਨਖਾਹ ’ਚ ਕੋਈ ਫਰਕ ਨਹੀਂ ਹੈ।

ਤਨਖਾਹ ’ਚ ਕੋਈ ਬਦਲਾਅ ਨਹੀਂ

ਮਾਰੂਤੀ ਸੁਜ਼ੂਕੀ ਕੰਮ ਕਰਨ ਦੇ ਹਾਈਬ੍ਰਿਡ ਮਾਡਲ ਦੀ ਪਾਲਣਾ ਕਰ ਰਹੀ ਹੈ। ਮਾਰੂਤੀ ਸੁਜ਼ੂਕੀ ਇੰਡੀਆ ਦੇ ਐਗਜ਼ੀਕਿਊਟਿਵ ਬੋਰਡ ਦੇ ਮੈਂਬਰ ਰਾਜੇਸ਼ ਉੱਪਲ ਨੇ ਦੱਿਸਆ ਕਿ ਸਿਸਟਮ ’ਚ ਫਲੈਕਸਟੀਬਿਲਿਟੀ ਨੂੰ ਪ੍ਰੇਰਿਤ ਕੀਤਾ ਗਿਆ ਹੈ, ਜੋ ਇਕ ਅਜਿਹੇ ਮਾਡਲ ਨੂੰ ਪ੍ਰੋਤਸਾਹਿਤ ਕਰਦਾ ਹੈ, ਜਿਸ ’ਚ ਕਰਮਚਾਰੀ ਦੇ ਵਰਕ ਪਲੇਸ ਦੀ ਪ੍ਰਵਾਹ ਕੀਤੇ ਬਿਨਾਂ ਉਤਪਾਦਕਤਾ ਅਤੇ ਕੁਸ਼ਲਤਾ ਨੂੰ ਬਣਾਈ ਰੱਖਿਆ ਜਾ ਸਕਦਾ ਹੈ। ਰਿਪੋਰਟ ’ਚ ਸੀ. ਆਈ. ਈ. ਐੱਲ. ਐੱਚ. ਆਰ. ਸਰਵਿਸਿਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਆਦਿੱਤਯ ਮਿਸ਼ਰਾ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਹਾਲਾਂਕਿ ਰਿਮੋਟ ਭੂਮਿਕਾਵਾਂ ’ਚ ਕੰਮ ਕਰਨ ਵਾਲੇ ਮੌਜੂਦਾ ਕਰਮਚਾਰੀਆਂ ਦੀ ਤਨਖਾਹ ’ਚ ਕੋਈ ਬਦਲਾਅ ਨਹੀਂ ਹੋਇਆ ਹੈ ਪਰ ਸਥਾਈ ਆਧਾਰ ’ਤੇ ਰਿਮੋਟ ਭੂਮਿਕਾਵਾਂ ਲਈ ਕੰਮ ’ਤੇ ਰੱਖਣ ਵਾਲਿਆਂ ਨੂੰ 15 ਫੀਸਦੀ ਘੱਟ ਤਨਖਾਹ ਮਿਲ ਰਹੀ ਹੈ।


Harinder Kaur

Content Editor

Related News