ਨਿਸ਼ਚਿਤ ਆਮਦਨ ਵਾਲੇ ਮਿਊਚੁਅਲ ਫੰਡ ਉਤਪਾਦਾਂ ’ਚੋਂ ਮਈ ’ਚ 32,722 ਕਰੋੜ ਦੀ ਨਿਕਾਸੀ
Tuesday, Jun 14, 2022 - 03:22 PM (IST)
ਨਵੀਂ ਦਿੱਲੀ–ਮਿਊਚੁਅਲ ਫੰਡ ਦੇ ਨਿਸ਼ਚਿਤ ਆਮਦਨ ਵਾਲੇ ਉਤਪਾਦਾਂ ’ਚੋਂ ਮਈ ਮਹੀਨੇ ’ਚ 32,722 ਕਰੋੜ ਰੁਪਏ ਦੀ ਨਿਕਾਸੀ ਹੋਈ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਲੋਂ ਵਧਦੀ ਮਹਿੰਗਾਈ ਨੂੰ ਕਾਬੂ ’ਚ ਲਿਆਉਣ ਲਈ ਪ੍ਰਮੁੱਖ ਨੀਤੀਗਤ ਦਰ ਰੇਪੋ ’ਚ ਵਾਧਾ ਅਤੇ ਨਰਮ ਰੁਖ ਨੂੰ ਹੌਲੀ-ਹੌਲੀ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਨਿਕਾਸੀ ਵਧੀ ਹੈ।
ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ (ਏ. ਐੱਮ. ਐੱਫ. ਆਈ.) ਦੇ ਅੰਕੜਿਆਂ ਮੁਤਾਬਕ ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ’ਚ ਇਸ ’ਚ 54,656 ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ। ਇਸ ਤੋਂ ਇਲਾਵਾ ਇਸ ਸਾਲ ਅਪ੍ਰੈਲ ਅਤੇ ਮਈ ਦਰਮਿਆਨ ‘ਫੋਲੀਓ’ ਦੀ ਗਿਣਤੀ ਵੀ 73.43 ਲੱਖ ਤੋਂ ਘਟ ਕੇ 72.87 ’ਤੇ ਆ ਗਈ।