ਡਿਲੀਵਰੀ ਬੁਆਏ ਦੀ ਉਡੀਕ ਖਤਮ, ਇਸ ਸਹੂਲਤ ਰਾਹੀਂ ਹੁਣ ਕਦੇ ਵੀ ਲੈ ਸਕਦੇ ਹੋ ਆਪਣਾ ਪਾਰਸਲ

02/04/2020 3:47:41 PM

ਨਵੀਂ ਦਿੱਲੀ : 2 ਦਹਾਕੇ ਪਹਿਲਾਂ ਤਕ ਬਾਜ਼ਾਰਾਂ ਵਿਚ ਲੱਗੇ ਲਾਲ ਲੈਟਰਬਾਕਸ ਹਰ ਘਰ-ਦਫਤਰ ਦੀ ਜ਼ਰੂਰਤ ਦਾ ਹਿੱਸਾ ਹੁੰਦੇ ਸੀ। ਪਹਿਲਾਂ ਕੋਰੀਅਰ ਸਰਵਿਸ ਨੇ ਇਸ ਦੀ ਜ਼ਰੂਰਤ ਘੱਟ ਕੀਤੀ। ਫੇਸਬੁੱਕ, ਟੈਲੀਗ੍ਰਾਮ ਅਤੇ ਮੋਬਾਈਲ ਫੋਨ ਦੇ ਜ਼ਮਾਨੇ ਵਿਚ ਇਸ ਨੂੰ ਭੁਲਾ ਦਿੱਤਾ ਗਿਆ ਹੈ। ਹੁਣ 21ਵੀਂ ਸਦੀ ਵਿਚ ਲੈਟਰਬਾਕਸ਼ ਦਾ ਡਿਜ਼ੀਟਲ ਅਵਤਾਰ ਆ ਗਿਆ ਹੈ। ਇਨ੍ਹੀ ਦਿਨੀ ਪਾਰਸਲ ਲਾਕਰ ਨੂੰ ਪਾਡਬੈਂਕ ਨਾਂ ਦਿੱਤਾ ਗਿਆ ਹੈ। ਇਨ੍ਹਾਂ ਨੂੰ ਦਫਤਰ ਕੰਪਲੈਕਸ, ਸੋਸਾਈਟੀ ਅਤੇ ਇਮਾਰਤਾਂ ਵਿਚ ਲਗਾਇਆ ਗਿਆ ਹੈ। ਅਜੇ ਤਕ ਕਿਸੇ ਵੀ ਸਾਮਾਨ ਦਾ ਆਨਲਾਈਨ ਆਰਡਰ ਕਰਨ 'ਤੇ ਤੁਹਾਨੂੰ ਡਿਲੀਵਰੀ ਬੁਆਏ ਦੇ ਦਿੱਤੇ ਸਮੇਂ 'ਤੇ ਘਰ-ਆਫਿਸ ਵਿਚ ਰੁੱਕ ਕੇ ਉਡੀਕ ਕਰਨੀ ਪੈਂਦੀ ਸੀ। ਅਜਿਹੇ 'ਚ ਤੁਹਾਨੂੰ ਆਪਣੇ ਜ਼ਰੂਰੀ ਕੰਮ ਵੀ ਛੱਡਣੇ ਪੈਂਦੇ ਸੀ। ਪਰ ਹੁਣ ਤੁਹਾਨੂੰ ਆਪਣੇ ਕੰਮ ਛੱਡਣ ਦੀ ਜ਼ਰੂਰਤ ਨਹੀਂ ਹੈ ਅਤੇ ਨਾਂ ਹੀ ਡਿਲੀਵਰੀ ਬੁਆਏ ਦੀ ਉਡੀਕ ਕਰਨ ਦੀ ਜ਼ਰੂਰਤ ਹੈ।

PunjabKesari

ਹੁਣ ਡਿਲੀਵਰੀ ਬੁਆਏ ਤੁਹਾਡੇ ਘਰ ਜਾਂ ਆਫਿਸ ਦੇ ਬਾਹਰ ਲੱਗੇ ਪਾਡਬੈਂਕ ਵਿਚ ਪਾਰਸਲ ਛੱਡ ਕੇ ਚਲਾ ਜਾਵੇਗਾ। ਤੁਸੀਂ ਆਪਣੀ ਸੁਵਿਧਾ ਮੁਤਾਬਕ ਓ. ਟੀ. ਪੀ. ਲਗਾ ਕੇ ਉਸ ਨੂੰ ਕਦੇ ਵੀ ਲੈ ਸਕਦੇ ਹੋ। ਫਿਲਹਾਲ ਇਸ ਤਰ੍ਹਾਂ ਦੀ ਸਹੂਲਤ ਪੁਣੇ ਵਿਚ ਸ਼ੁਰੂ ਹੋਈ ਹੈ। ਇਸ ਸਹੂਲਤ ਨਾਲ ਰਿਅਲ ਅਸਟੇਟ ਮੈਨੇਜਰ ਨੂੰ ਵੱਡੀਆਂ-ਵੱਡੀਆਂ ਸੁਸਾਈਟੀਆਂ ਵਿਚ ਆਪਣੇ ਫਲੈਟ ਮਾਲਕਾਂ ਜਾਂ ਕਿਰਾਏਦਾਰਾਂ ਦੀ ਸੁਰੱਖਿਆ ਦੀ ਚਿੰਤਾ ਵੀ ਨਹੀਂ ਕਰਨੀ ਪਵੇਗੀ। ਦਰਅਸਲ, ਮਹਾਨਗਰਾਂ ਵਿਚ ਵੱਡੀ ਟਾਊਨਸ਼ਿਪ ਵਿਚ ਦਿਨਭਰ ਵਿਚ ਸੈਂਕੜੇ ਡਿਲੀਵਰੀ ਬੁਆਏ ਪਹੁੰਚਦੇ ਹਨ। ਅਜਿਹੇ 'ਚ ਫਲੈਟ ਜਾਂ ਡੁਪਲੇਸਿਸ ਵਿਚ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਇਕ ਵੱਡੀ ਚਿੰਤਾ ਹੁੰਦੀ ਹੈ। ਨਵੀਂ ਸਹੂਲਤ ਵਿਚ ਡਿਲੀਵਰੀ ਬੁਆਏ ਗੇਟ 'ਤੇ ਹੀ ਲੱਗੇ ਪਾਡਬੈਂਕ ਵਿਚ ਤੁਹਾਡਾ ਪਾਰਸਲ ਛੱਡ ਜਾਵੇਗਾ, ਜਿਸ ਨੂੰ ਤੁਸੀਂ ਕਦੇ ਵੀ ਲੈ ਸਕੋਗੇ।


Related News