ਇਲੈਕਟ੍ਰਿਕ ਵਾਹਨਾਂ ’ਤੇ ਸਬਸਿਡੀ ਖ਼ਤਮ ਹੋਣ ਨਾਲ 2 ਸਾਲਾਂ ਤੱਕ ਰੁਕ ਸਕਦੈ ਵਿਕਾਸ : ਤਰੁਣ ਮਹਿਤਾ

Saturday, Jan 20, 2024 - 10:39 AM (IST)

ਇਲੈਕਟ੍ਰਿਕ ਵਾਹਨਾਂ ’ਤੇ ਸਬਸਿਡੀ ਖ਼ਤਮ ਹੋਣ ਨਾਲ 2 ਸਾਲਾਂ ਤੱਕ ਰੁਕ ਸਕਦੈ ਵਿਕਾਸ : ਤਰੁਣ ਮਹਿਤਾ

ਚੰਡੀਗੜ੍ਹ (ਭਾਸ਼ਾ)– ਈਥਰ ਐਨਰਜੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੇ ਸਹਿ-ਸੰਸਥਾਪਕ ਤਰੁਣ ਮਹਿਤਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਪ੍ਰੈਲ ਤੋਂ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਵਿਕਰੀ ’ਤੇ ਸਰਕਾਰ ਦਾ ਪ੍ਰੋਤਸਾਹਨ ਖ਼ਤਮ ਹੋਣ ਨਾਲ ਉਦਯੋਗ ਜਗਤ ਦੀਆਂ ਕੰਪਨੀਆਂ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ। ਇਸ ਨਾਲ ਇਕ ਜਾਂ ਦੋ ਸਾਲ ਤੱਕ ਕਾਰੋਬਾਰ ਦੇ ਸਥਿਰ ਰਹਿਣ ਦਾ ਖਦਸ਼ਾ ਹੈ।

ਇਹ ਵੀ ਪੜ੍ਹੋ - 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਜਲਦੀ ਕੀਤਾ ਜਾਵੇਗਾ ਵੱਡਾ ਐਲਾਨ

ਇਲੈਕਟ੍ਰਿਕ ਦੋਪਹੀਆ ਕੰਪਨੀ ਦੇ ਸੀ. ਈ. ਓ. ਨੇ ਇਕ ਬਿਆਨ ’ਚ ਕਿਹਾ ਕਿ ਉਦਯੋਗ ਪੂਰੀ ਤਰ੍ਹਾਂ ਸਬਸਿਡੀ ਉੱਤੇ ਨਿਰਭਰ ਨਹੀਂ ਹੈ ਪਰ ਅਪ੍ਰੈਲ ਵਿਚ ਸਬਸਿਡੀ ਦੇ ਸਮਾਪਤ ਹੋਣ ਨਾਲ ਉਦਯੋਗ ਨਾਲ ਜੁੜੀਆਂ ਕੰਪਨੀਆਂ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ। ਉਨ੍ਹਾਂ ਨੇ ਕਿਹਾ ਕਿ ਲਚਕੀਲੇਪਨ ਦੇ ਬਾਵਜੂਦ ਇਸ ਨਾਲ ਇਕ ਜਾਂ ਦੋ ਸਾਲਾਂ ਤੱਕ ਕਾਰੋਬਾਰ ਸਥਿਰ ਰਹਿ ਸਕਦਾ ਹੈ, ਜਿਸ ਨਾਲ ਉਦਯੋਗ ਆਪਣੇ ਤੈਅ ਟੀਚਾ ਦਾ ਪਾਉਣ ਤੋਂ ਹੋਰ ਦੂਰ ਹੋ ਜਾਏਗਾ।

ਇਹ ਵੀ ਪੜ੍ਹੋ - ਉਡਾਣ ਦੌਰਾਨ ਪਿਆਸੇ ਬੱਚੇ ਨੂੰ ਪਾਣੀ ਨਾ ਦੇਣਾ ਏਅਰਲਾਈਨਜ਼ ਨੂੰ ਪਿਆ ਮਹਿੰਗਾ, ਲੱਗਾ ਵੱਡਾ ਜੁਰਮਾਨਾ

ਕੇਂਦਰ ਸਰਕਾਰ ਫੇਮ-2 (ਭਾਰਤ ਵਿਚ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਨੂੰ ਤੇਜ਼ੀ ਨਾਲ ਅਪਣਾਉਣ) ਯੋਜਨਾ ਦੇ ਤਹਿਤ ਦੋਪਹੀਆ, ਤਿੰਨ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਵਿਕਰੀ ’ਤੇ ਪ੍ਰੋਤਸਾਹਨ ਮੁਹੱਈਆ ਕਰਦੀ ਹੈ। ਇਸ ਦੀ ਮਿਆਦ ਇਕ ਸਾਲ ਯਾਨੀ ਮਾਰਚ ’ਚ ਖ਼ਤਮ ਹੋ ਜਾਏਗੀ। ਕੇਂਦਰ ਨੇ ਪਿਛਲੇ ਸਾਲ ਜੂਨ ਤੋਂ ਪਹਿਲਾਂ ਹੀ ਇਲੈਕਟ੍ਰਿਕ ਦੋਪਹੀਆ ਵਾਹਨਾਂ ’ਤੇ ਸਬਸਿਡੀ ਰਾਸ਼ੀ 15,000 ਰੁਪਏ ਪ੍ਰਤੀ ਕਿਲੋਵਾਟ ਤੋਂ ਘਟਾ ਕੇ 10,000 ਰੁਪਏ ਪ੍ਰਤੀ ਕਿਲੋਵਾਟ ਕਰ ਦਿੱਤੀ ਸੀ।

ਇਹ ਵੀ ਪੜ੍ਹੋ - ਸੋਨਾ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News