ਇਨਕਮ ਟੈਕਸ ਨਾਲ ਜੁੜੇ ਬਿੱਲ ਨੂੰ ਸੰਸਦ ਤੋਂ ਮਿਲੀ ਮਨਜ਼ੂਰੀ, ਤੁਹਾਨੂੰ ਮਿਲਣਗੇ ਇਹ ਲਾਭ

Tuesday, Sep 22, 2020 - 05:59 PM (IST)

ਇਨਕਮ ਟੈਕਸ ਨਾਲ ਜੁੜੇ ਬਿੱਲ ਨੂੰ ਸੰਸਦ ਤੋਂ ਮਿਲੀ ਮਨਜ਼ੂਰੀ, ਤੁਹਾਨੂੰ ਮਿਲਣਗੇ ਇਹ ਲਾਭ

ਨਵੀਂ ਦਿੱਲੀ — ਸੰਸਦ ਨੇ ਟੈਕਸ ਅਤੇ ਹੋਰ ਕਾਨੂੰਨ (Taxation and Other Laws (Relaxation and Amendment of Certain Provisions) Bill, 2020 ) ਬਿੱਲ, 2020 ਨੂੰ ਸੰਸਦ ਵਿਚ ਮਨਜ਼ੂਰੀ ਦੇ ਦਿੱਤੀ ਹੈ। ਇਹ ਬਿੱਲ ਉਨ੍ਹਾਂ ਆਰਡੀਨੈਂਸ ਦੀ ਥਾਂ ਲਵੇਗਾ। ਜਿਸ ਵਿਚ ਕਈ ਤਰ੍ਹਾਂ ਦੀਆਂ ਟੈਕਸ ਛੋਟ ਦਿੱਤੀਆਂ ਗਈਆਂ ਹਨ। ਉਦਾਹਰਣ ਵਜੋਂ ਵਿੱਤੀ ਸਾਲ 2019-20 ਲਈ ਇਨਕਮ ਟੈਕਸ ਰਿਟਰਨ (ਆਈਟੀਆਰ) ਦਾਖਲ ਕਰਨ ਦੀ ਆਖਰੀ ਤਾਰੀਖ ਨੂੰ ਇਸ ਵਾਰ 30 ਨਵੰਬਰ 2020 ਤੱਕ ਵਧਾ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਟੈਕਸ ਦੀ ਤਰੀਕ ਨੂੰ ਬਦਲਣ ਦਾ ਫੈਸਲਾ ਕੀਤਾ ਹੈ।

ਆਮ ਲੋਕਾਂ ਨੂੰ ਮਿਲੇਗੀ ਰਾਹਤ

ਆਰਡੀਨੈਂਸ ਤੋਂ ਬਾਅਦ ਹੁਣ ਨਵੇਂ ਬਿੱਲ ਦੀ ਪ੍ਰਵਾਨਗੀ ਅਨੁਸਾਰ ਵਿੱਤੀ ਸਾਲ 2019-20 ਲਈ ਆਮਦਨ ਟੈਕਸ ਰਿਟਰਨ ਭਰਨ ਦੀ ਤਰੀਕ 30 ਨਵੰਬਰ 2020 ਹੋ ਗਈ ਹੈ। ਇਸ ਤੋਂ ਇਲਾਵਾ ਟੈਕਸ ਨਾਲ ਸਬੰਧਤ ਹੋਰ ਫਾਰਮ ਅਤੇ ਰਿਪੋਰਟਾਂ (ਜਿਵੇਂ ਟ੍ਰਾਂਸਫਰ ਪ੍ਰਾਈਸਿੰਗ ਰਿਪੋਰਟ, ਟੈਕਸ ਆਡਿਟ ਰਿਪੋਰਟ ਆਦਿ) ਦਾਖਲ ਕਰਨ ਦੀ ਆਖ਼ਰੀ ਤਰੀਕ 30 ਅਕਤੂਬਰ 2020 ਹੈ।

ਟੀ.ਡੀ.ਐਸ.-ਟੀ.ਸੀ.ਐਸ. 'ਤੇ 25% ਦੀ ਛੋਟ 

ਇਸਦੇ ਨਾਲ ਹੀ ਅਗਲੇ ਸਾਲ ਤੱਕ ਟੀ.ਡੀ.ਐਸ. ਅਤੇ ਟੀ.ਸੀ.ਐਸ. ਲਈ 25% ਛੋਟ ਦਿੱਤੀ ਜਾ ਰਹੀ ਹੈ, ਜੋ ਅਗਲੇ ਸਾਲ 31 ਮਾਰਚ 2021 ਤੱਕ ਜਾਰੀ ਰਹੇਗੀ। ਇਹ ਸਾਰੇ ਭੁਗਤਾਨਾਂ 'ਤੇ ਲਾਗੂ ਹੋਏਗਾ ਭਾਵੇਂ ਇਹ ਕਮਿਸ਼ਨ ਹੋਵੇ, ਬ੍ਰੋਕਰੇਜ ਹੋਵੇ ਜਾਂ ਕੋਈ ਹੋਰ ਭੁਗਤਾਨ। ਇਸ ਨਾਲ 50,000 ਕਰੋੜ ਰੁਪਏ ਦੀ ਤਰਲਤਾ ਲੋਕਾਂ ਦੇ ਹੱਥ ਵਿਚ ਰਹੇਗੀ। ਜਿਨ੍ਹਾਂ ਦੇ ਰਿਫੰਡ ਬਕਾਇਆ ਹਨ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਅਦਾਇਗੀ ਕਰ ਦਿੱਤੀ ਜਾਵੇਗੀ। ਦੱਸ ਦੇਈਏ ਕਿ ਆਮਦਨੀ ਦੇ ਵੱਖ ਵੱਖ ਸਰੋਤਾਂ 'ਤੇ ਟੀ.ਡੀ.ਐਸ. ਕੱਟਿਆ ਜਾਂਦਾ ਹੈ। ਇਸ ਵਿਚ ਕਿਸੇ ਵੀ ਤਰ੍ਹਾਂ ਦੇ ਨਿਵੇਸ਼ 'ਤੇ ਮਿਲੇ ਵਿਆਜ ਜਾਂ ਕਮਿਸ਼ਨ ਸ਼ਾਮਲ ਹੁੰਦਾ ਹੈ।
ਵਿਵਾਦ ਤੋਂ ਵਿਸ਼ਵਾਸ ਸਕੀਮ ਦੇ ਤਹਿਤ ਜਿਹੜੀਆਂ ਕੰਪਨੀਆਂ ਦੇ ਟੈਕਸ ਵਿਵਾਦ ਬਾਕੀ ਹਨ, ਉਹ ਹੁਣ 31 ਦਸੰਬਰ 2020 ਤੱਕ ਬਿਨਾਂ ਵਿਆਜ਼ ਦੇ ਟੈਕਸ ਦਾ ਭੁਗਤਾਨ ਕਰ ਸਕਦੀਆਂ ਹਨ। ਵਿੱਤ ਮੰਤਰੀ ਨੇ ਕਿਹਾ ਕਿ ਟੈਕਸਦਾਤਾ ਜੋ ਇਸ ਯੋਜਨਾ ਤਹਿਤ ਲੰਬਿਤ ਝਗੜਿਆਂ ਦਾ ਨਿਪਟਾਰਾ ਕਰਨਾ ਚਾਹੁੰਦੇ ਹਨ ਉਹ ਹੁਣ 31 ਦਸੰਬਰ 2020 ਤੱਕ ਅਪਲਾਈ ਕਰ ਸਕਣਗੇ।

ਟੈਕਸ ਅਤੇ ਹੋਰ ਕਾਨੂੰਨ ਬਿੱਲ, 2020 ਨੂੰ ਵੀ ਪ੍ਰਧਾਨ ਮੰਤਰੀ ਕੇਅਰਜ਼ ਫੰਡ ਲਈ ਪ੍ਰਵਾਨਗੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ -19 ਨੂੰ ਕੰਟਰੋਲ ਕਰਨ ਲਈ ਮਾਰਚ ਵਿਚ ਤਾਲਾਬੰਦੀ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ-  ਪਾਣੀ ਨਾਲੋਂ ਸਸਤਾ ਹੋਇਆ ਕੱਚਾ ਤੇਲ, ਭਾਰਤੀ ਅਰਥ ਵਿਵਸਥਾ ਲਈ ਹੋ ਸਕਦਾ ਹੈ ਲਾਹੇਵੰਦ!

ਉਸ ਤੋਂ ਕੁਝ ਦਿਨ ਬਾਅਦ 27 ਮਾਰਚ ਨੂੰ ਇੱਕ ਫੰਡ ਬਣਾਇਆ ਗਿਆ ਸੀ। ਨਾਮਿਤ- ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਐਮਰਜੈਂਸੀ ਸਥਿਤੀਆਂ (ਪੀਐਮ ਕੇਅਰਜ਼) ਫੰਡ। ਇਹ ਵੀ ਕਿਹਾ ਕਿ ਇਸ ਵਿਚ ਜੋ ਵੀ ਰਕਮ ਜਮ੍ਹਾਂ ਹੋਵੇਗੀ ਉਹ ਕੋਵਿਡ -19 ਨਾਲ ਸਬੰਧਤ ਕੰਮਾਂ 'ਤੇ ਖਰਚ ਕੀਤੀ ਜਾਵੇਗੀ।


ਇਹ ਵੀ ਪੜ੍ਹੋ- ਅਨਿਲ ਅੰਬਾਨੀ ਦੀ ਵਧੀ ਮੁਸੀਬਤ, ਰਿਲਾਇੰਸ ਕੈਪ ਦੀ ਵਿਕੇਗੀ ਜਾਇਦਾਦ


author

Harinder Kaur

Content Editor

Related News