ਜਿਓ ਫੋਨ ਦੇ ਐਲਾਨ ਨਾਲ DTH ਕੰਪਨੀਆਂ ਦੇ ਸ਼ੇਅਰ 6 ਫੀਸਦੀ ਡਿੱਗੇ

07/24/2017 2:21:03 AM

ਜਲੰਧਰ— ਮੁਕੇਸ਼ ਅੰਬਾਨੀ ਦੇ 4G ਫੀਚਰ ਫੋਨ ਪੇਸ਼ ਕੀਤੇ ਜਾਣ ਦੀ ਘੋਸ਼ਣਾ ਤੋਂ ਬਾਅਦ ਪ੍ਰਸਾਰਣ ਅਤੇ ਕੇਬਲ ਟੀ.ਵੀ ਕੰਪਨੀਆਂ ਦੇ ਸ਼ੇਅਰ 6 ਪ੍ਰਤੀਸ਼ਤ ਤੱਕ ਘੱਟ ਗਏ ਹਨ। ਇਸ ਫੋਨ ਨੂੰ ਕੇਬਲ ਦੇ ਜਿਓ ਟੀ.ਵੀ ਨਾਲ ਜੋੜਿਆ ਜਾ ਸਕਦਾ ਹੈ। ਇਸ ਨਾਲ ਫੋਨ 'ਤੇ ਦਿਖਣੇ ਵਾਲੀ ਚੀਜਾਂ ਟੀ.ਵੀ 'ਤੇ ਦੇਖੀਆਂ ਜਾ ਸਕਦੀਆਂ ਹਨ।
ਮੁੰਬਈ ਸ਼ੇਅਰ ਬਾਜ਼ਾਰ 'ਚ Dish ਟੀ.ਵੀ ਇੰਡੀਆ ਦੇ ਸ਼ੇਅਰ 'ਚ 5.85 ਪ੍ਰਤੀਸ਼ਤ, ਸਨ ਟੀ.ਵੀ ਨੈੱਟਵਰਕ 2.65 ਪ੍ਰਤੀਸ਼ਤ, ਹੈਥਵੇ ਕੇਬਲ ਐਂਡ ਡਾਟਾਕਾਮ 2.58 ਪ੍ਰਤੀਸ਼ਤ, ਜੀ.ਟੀ.ਪੀ.ਐੱਜ ਹੈਥਵੇ 2.28 ਪ੍ਰਤੀਸ਼ਤ ਅਤੇ ਨੈੱਟਵਰਕ 0.13 ਪ੍ਰਤੀਸ਼ਤ ਦੀ ਗਿਰਾਵਟ ਆਈ। ਇਹ ਸਕਿਓਰਟੀਜ਼ ਦੇ ਸੀਨੀਅਰ ਅਤੇ ਰਿਸਰਚ ਮੁਖੀ ਸ਼ੰਕਰ ਨੇ ਕਿਹਾ ਕਿ ਜਿਓ ਫੋਨ ਟੀ.ਵੀ ਨਾਲ ਕੇਬਲ ਟੀ.ਵੀ ਉਦਯੋਗ 'ਤੇ ਅਸਰ ਪਵੇਗਾ।
ਇਸ ਦੇ ਇਲਾਵਾ ਭਾਰਤੀ ਏਅਰਟੈੱਲ, ਵੋਡਾਫੋਨ ਅਤੇ ਆਈਡਿਆ ਸਮੇਤ ਨਿੱਜੀ ਖੇਤਰ ਦੀ 6 ਦੂਰਸੰਚਾਰ ਕੰਪਨੀਆਂ ਨੇ 2010-11 ਤੋਂ 2014-15 ਦੌਰਾਨ ਆਪਣੇ ਰਾਜਸਵ ਨੂੰ 61,064.5 ਕਰੋੜ ਰੁਪਏ ਘੱਟ ਕਰ ਦਿਖਾਇਆ ਅਤੇ ਇਸ ਦੇ ਚੱਲਦੇ ਉਨ੍ਹਾਂ ਵੱਲੋ ਸਰਕਾਰ ਨੂੰ 7,697.6 ਕਰੋੜ ਰੁਪਏ ਦਾ ਘੱਟ ਭੁਗਤਾਨ ਕੀਤਾ ਗਿਆ। 


Related News