ਵਿਪਰੋ ਨੇ ਈ-ਮੇਲ ਭੇਜ ਕੇ ਇਕ ਝਟਕੇ ’ਚ ਅੱਧੀ ਕਰ ਦਿੱਤੀ ਤਨਖ਼ਾਹ, ਜਾਣੋ ਵਜ੍ਹਾ
Thursday, Feb 23, 2023 - 10:49 AM (IST)
ਨਵੀਂ ਦਿੱਲੀ–ਦੇਸ਼ ਦੀ ਦਿੱਗਜ਼ ਆਈ. ਟੀ. ਕੰਪਨੀ ਵਿਪਰੋ ਨੇ ਆਪਣੇ ਫ੍ਰੈਸ਼ਰਸ ਦੀ ਤਨਖ਼ਾਹ ਇਕ ਝਟਕੇ ’ਚ ਅੱਧੀ ਕਰ ਦਿੱਤੀ। ਮਾਰਚ ਤੋਂ ਇਨ੍ਹਾਂ ਰੰਗਰੂਟਾਂ ਨੂੰ ਨਿਯੁਕਤੀ ਮਿਲਣੀ ਸੀ। ਇਸ ਤੋਂ ਪਹਿਲਾਂ ਕੰਪਨੀ ਨੇ ਫ੍ਰੈਸ਼ਰਸ ਦੇ ਸਾਲਾਨਾ ਸੈਲਰੀ ਪੈਕੇਜ ਨੂੰ 6.5 ਲੱਖ ਤੋਂ ਘਟਾ ਕੇ 3.5 ਲੱਖ ਰੁਪਏ ਕਰ ਦਿੱਤਾ ਹੈ। ਇਹ ਫ੍ਰੈਸ਼ਰਸ 2023 ’ਚ ਕੰਪਨੀ ਦੇ ਵੇਲੋਸਿਟੀ ਗ੍ਰੈਜੂਏਟ ਪ੍ਰੋਗਰਾਮ ਨੂੰ ਪਾਸ ਕਰਨ ਤੋਂ ਬਾਅਦ ਨਿਯੁਕਤੀ ਦੀ ਉਡੀਕ ਕਰ ਰਹੇ ਸਨ।
ਇਹ ਵੀ ਪੜ੍ਹੋ-ਵਿਸ਼ਵ ਵਿਕਾਸ 'ਚ ਭਾਰਤ ਦੀ ਹੋ ਸਕਦੀ ਹੈ 15 ਫ਼ੀਸਦੀ ਹਿੱਸੇਦਾਰੀ, IMF ਨੇ ਕਿਹਾ-ਮਹਿੰਗਾਈ ਦਰ ਬਣੀ ਰਹੇਗੀ ਚੁਣੌਤੀ
ਇਸ ਦਰਮਿਆਨ ਵਿਪਰੋ ਦੇ ਫ਼ੈਸਲੇ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਆਈ. ਟੀ. ਕਰਮਚਾਰੀਆਂ ਦੇ ਯੂਨੀਅਨ ਐੱਨ. ਆਈ. ਟੀ. ਈ. ਐੱਸ. ਨੇ ਕੰਪਨੀ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਹੈ ਅਤੇ ਇਸ ਤਰ੍ਹਾਂ ਦੇ ਫ਼ੈਸਲਿਆਂ ਨੂੰ ਅਨਿਆਂਪੂਰਣ ਅਤੇ ਗੈਰ-ਸਵੀਕਾਰਯੋਗ ਦੱਸਿਆ ਹੈ। ਯੂਨੀਅਨ ਨੇ ਕੰਪਨੀ ਨੂੰ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ-ਅਮਰੀਕਾ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਫਲਾਈਟ ਦੀ ਸਵੀਡਨ 'ਚ ਐਮਰਜੈਂਸੀ ਲੈਂਡਿੰਗ, ਜਾਣੋ ਵਜ੍ਹਾ
ਵਿਪਰੋ ਨੇ ਇਨ੍ਹਾਂ ਕੈਂਡੀਡੇਟਸ ਨੂੰ ਕੱਲ ਇਕ ਈ-ਮੇਲ ਭੇਜਿਆ ਹੈ। ਇਸ ’ਚ ਫ੍ਰੈਸ਼ਰਸ ਨੂੰ ਆਰਥਿਕ ਕਾਰਣਾਂ ਕਰ ਕੇ ਘੱਟ ਤਨਖ਼ਾਹ ਨਾਲ ਸਮਝੌਤਾ ਕਰਨ ਲਈ ਕਿਹਾ ਗਿਆ ਹੈ। ਵਿਪਰੋ ਨੇ ਇਕ ਧਮਕੀ ਭਰੇ ਅੰਦਾਜ਼ ’ਚ ਕਰਮਚਾਰੀਆਂ ਨੂੰ ਕਿਹਾ ਕਿ 6.5 ਲੱਖ ਰੁਪਏ ਸਾਲਾਨਾ ਤਨਖ਼ਾਹ ਦੀ ਪੇਸ਼ਕਸ਼ ’ਚ ਕਟੌਤੀ ਕੀਤੀ ਜਾ ਰਹੀ ਹੈ। ਜੇ ਉਨ੍ਹਾਂ ਨੂੰ 3.5 ਲੱਖ ਰੁਪਏ ਦਾ ਪੈਕੇਜ ਸਵੀਕਾਰ ਹੈ ਤਾਂ ਠੀਕ ਹੈ, ਨਹੀਂ ਤਾਂ ਉਨ੍ਹਾਂ ਨੂੰ ਭਵਿੱਖ ’ਚ ਨਿਯੁਕਤੀ ਦੀ ਉਡੀਕ ਕਰਨੀ ਹੋਵੇਗੀ।
ਇਹ ਵੀ ਪੜ੍ਹੋ-ਵਿਦੇਸ਼ ਯਾਤਰਾ 'ਤੇ ਹਰ ਮਹੀਨੇ ਇਕ ਅਰਬ ਡਾਲਰ ਖ਼ਰਚ ਕਰ ਰਹੇ ਨੇ ਭਾਰਤੀ, RBI ਨੇ ਪੇਸ਼ ਕੀਤੇ ਅੰਕੜੇ
800 ਕਰਮਚਾਰੀਆਂ ਨੂੰ ਕੱਢ ਚੁੱਕੀ ਹੈ ਵਿਪਰੋ
ਇਸ ਤੋਂ ਪਿਛਲੇ ਮਹੀਨੇ ਵਿਪਰੋ ਨੇ ਇੰਟਰਨਲ ਟੈਸਟ ’ਚ ਫੇਲ ਹੋਣ ਵਾਲੇ 800 ਫ੍ਰੈਸ਼ਰਸ ਨੂੰ ਕੱਢ ਦਿੱਤਾ ਸੀ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਉਸ ਨੇ 452 ਕਰਮਚਾਰੀਆਂ ਨੂੰ ਟਰਮੀਨੇਟ ਕੀਤਾ ਹੈ। ਇਸ ਤੋਂ ਇਲਾਵਾ ਇੰਫੋਸਿਸ ਵੀ ਇੰਟਰਨਲ ਟੈਸਟ ’ਚ ਫੇਲ ਹੋਣ ’ਤੇ 600 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਚੁੱਕੀ ਹੈ।
ਇਹ ਵੀ ਪੜ੍ਹੋ-SEBI ਦਾ ਆਦੇਸ਼, ਨਵੀਆਂ ਸੂਚੀਬੱਧ ਕੰਪਨੀਆਂ 'ਚ 3 ਮਹੀਨੇ ਤੋਂ ਜ਼ਿਆਦਾ ਖਾਲੀ ਨਹੀਂ ਰਹਿ ਸਕਦੇ ਇਹ ਅਹੁਦੇ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।