ਵਿਪ੍ਰੋ ਇੰਟਰਪ੍ਰਾਈਜ਼ਿਜ਼ ਦਾ ਮਾਲੀਆ 10 ਫੀਸਦੀ ਵਧ ਕੇ 16,902 ਕਰੋੜ ਰੁਪਏ ਹੋਇਆ, ਲਾਭ 35 ਫੀਸਦੀ ਵਧਿਆ

Monday, Dec 02, 2024 - 11:35 AM (IST)

ਵਿਪ੍ਰੋ ਇੰਟਰਪ੍ਰਾਈਜ਼ਿਜ਼ ਦਾ ਮਾਲੀਆ 10 ਫੀਸਦੀ ਵਧ ਕੇ 16,902 ਕਰੋੜ ਰੁਪਏ ਹੋਇਆ, ਲਾਭ 35 ਫੀਸਦੀ ਵਧਿਆ

ਨਵੀਂ ਦਿੱਲੀ (ਭਾਸ਼ਾ) - ਅਜ਼ੀਮ ਪ੍ਰੇਮਜੀ ਦੀ ਅਗਵਾਈ ਵਾਲੀ ਵਿਪ੍ਰੋ ਇੰਟਰਪ੍ਰਾਈਜ਼ਿਜ਼ ਨੇ ਕਿਹਾ ਕਿ ਮਾਰਚ 2024 ਨੂੰ ਖਤਮ ਹੋਏ ਵਿੱਤੀ ਸਾਲ ’ਚ ਉਸ ਦਾ ਏਕੀਕ੍ਰਿਤ ਸੰਚਾਲਨ ਮਾਲੀਆ 9.8 ਫੀਸਦੀ ਵਧ ਕੇ 16,902 ਕਰੋੜ ਰੁਪਏ ਹੋ ਗਿਆ। ਇਸ ਦੌਰਾਨ ਕੰਪਨੀ ਦਾ ਲਾਭ 35 ਫੀਸਦੀ ਵਧ ਕੇ 1,903.1 ਕਰੋੜ ਰੁਪਏ ਹੋ ਗਿਆ। ਰਜਿਸਟ੍ਰਾਰ ਆਫ਼ ਕੰਪਨੀਜ਼ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਵਿੱਤੀ ਸਾਲ 2023-24 ’ਚ ਹੋਰ ਆਮਦਨ ਸਮੇਤ ਇਸ ਦੀ ਕੁੱਲ ਆਮਦਨ 11.2 ਫੀਸਦੀ ਵਧ ਕੇ 17,761.3 ਕਰੋੜ ਰੁਪਏ ਹੋ ਗਈ।

ਇਹ ਵੀ ਪੜ੍ਹੋ :     ਧੜਾਧੜ ਸੋਨਾ ਗਿਰਵੀ ਰੱਖ ਰਹੇ ਲੋਕ, 7 ਮਹੀਨਿਆਂ 'ਚ ਗੋਲਡ ਲੋਨ 50 ਫ਼ੀਸਦੀ ਵਧਿਆ
ਇਹ ਵੀ ਪੜ੍ਹੋ :     10 ਦਿਨ ਬੰਦ ਰਹਿਣਗੇ ਸ਼ੇਅਰ ਬਾਜ਼ਾਰ, ਜਾਣੋ ਦਸੰਬਰ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ

ਬਿਜ਼ਨੈੱਸ ਇੰਟੈਲੀਜੈਂਸ ਪਲੇਟਫਾਰਮ ਟੋਫਲਰ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਵਿਪ੍ਰੋ ਇੰਟਰਪ੍ਰਾਈਜ਼ਿਜ਼ ਪ੍ਰਾਈਵੇਟ ਲਿਮਟਿਡ ਨੇ ਵਿੱਤੀ ਸਾਲ 2022-23 ਵਿਚ 15,387.8 ਕਰੋੜ ਰੁਪਏ ਦਾ ਸੰਚਾਲਨ ਮਾਲੀਆ ਅਤੇ 1,410.1 ਕਰੋੜ ਰੁਪਏ ਦਾ ਲਾਭ ਦਰਜ ਕੀਤਾ ਸੀ। ਅਜ਼ੀਮ ਐੱਚ. ਪ੍ਰੇਮਜੀ ਕੋਲ 31 ਮਾਰਚ, 2024 ਤੱਕ ਕੰਪਨੀ ਵਿਚ 77.65 ਫੀਸਦੀ ਹਿੱਸੇਦਾਰੀ ਸੀ ਅਤੇ ਬਾਕੀ ਦੀ 21.84 ਫੀਸਦੀ ਹਿੱਸੇਦਾਰੀ ਅਜ਼ੀਮ ਪ੍ਰੇਮਜੀ ਟਰੱਸਟ ਕੋਲ ਸੀ। ਵਿਪ੍ਰੋ ਇੰਟਰਪ੍ਰਾਈਜ਼ਿਜ਼ ਮੁੱਖ ਤੌਰ ’ਤੇ ਖਪਤਕਾਰ ਦੇਖਭਾਲ ਅਤੇ ਘਰੇਲੂ ਦੇਖਭਾਲ ਉਤਪਾਦਾਂ, ਭੋਜਨ ਕਾਰੋਬਾਰ ਵਿਚ ਸ਼ਾਮਲ ਹੈ।

ਇਹ ਵੀ ਪੜ੍ਹੋ :     BP, ਕੈਂਸਰ ਸਮੇਤ 38 ਦਵਾਈਆਂ ਦੇ ਸੈਂਪਲ ਫੇਲ੍ਹ, ਡਰੱਗ ਵਿਭਾਗ ਨੇ ਕੀਤੀ ਸਖ਼ਤ ਕਾਰਵਾਈ
ਇਹ ਵੀ ਪੜ੍ਹੋ :     EPFO ਖ਼ਾਤਾਧਾਰਕਾਂ ਲਈ ਖੁਸ਼ਖਬਰੀ, ਹੁਣ ATM ਤੋਂ ਵੀ ਕਢਵਾ ਸਕੋਗੇ PF ਦੇ ਪੈਸੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News