ਕੱਚੇ ਤੇਲ ''ਤੇ ਮੁੜ ਵਧਿਆ ਵਿੰਡਫਾਲ ਟੈਕਸ, ਡੀਜ਼ਲ ''ਚ ਹੋਈ ਕਟੌਤੀ

03/01/2024 2:30:46 PM

ਬਿਜ਼ਨੈੱਸ ਡੈਸਕ : 1 ਮਾਰਚ ਤੋਂ ਕੱਚੇ ਤੇਲ 'ਤੇ ਵਿੰਡਫਾਲ ਟੈਕਸ 'ਚ ਇਕ ਹੋਰ ਵਾਧੇ ਦਾ ਐਲਾਨ ਕੀਤਾ ਗਿਆ ਹੈ। ਇਕ ਮਹੀਨੇ 'ਚ ਇਹ ਤੀਜੀ ਵਾਰ ਹੈ, ਜਦੋਂ ਕਰੂਡ 'ਤੇ ਟੈਕਸ ਵਧਾਇਆ ਗਿਆ ਹੈ। ਹਾਲਾਂਕਿ ਦੂਜੇ ਪਾਸੇ ਡੀਜ਼ਲ 'ਤੇ ਪਿਛਲੀ ਵਾਰ ਲਗਾਏ ਗਏ ਟੈਕਸ ਨੂੰ ਮਾਰਚ ਦੇ ਸ਼ੁਰੂ 'ਚ ਵਾਪਸ ਲੈ ਲਿਆ ਗਿਆ। ATF ਅਤੇ ਪੈਟਰੋਲ 'ਤੇ ਵਿੰਡਫਾਲ ਦੀਆਂ ਜ਼ੀਰੋ ਦਰਾਂ ਲਾਗੂ ਰਹਿਣਗੀਆਂ। ਕੱਚੇ ਤੇਲ 'ਤੇ ਟੈਕਸ 'ਚ ਲਗਾਤਾਰ ਹੋ ਰਿਹਾ ਵਾਧਾ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਆਈ ਤੇਜ਼ੀ ਦਾ ਕਾਰਨ ਹੈ। ਫਿਲਹਾਲ ਕੱਚਾ ਤੇਲ ਲੰਬੇ ਸਮੇਂ ਤੋਂ 80 ਡਾਲਰ ਪ੍ਰਤੀ ਬੈਰਲ ਦੇ ਪੱਧਰ ਤੋਂ ਉੱਪਰ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ - Gold Silver Price : ਮਾਰਚ ਮਹੀਨੇ ਦੇ ਪਹਿਲੇ ਦਿਨ ਸਸਤਾ ਹੋਇਆ ਸੋਨਾ, ਚਾਂਦੀ ਮਹਿੰਗੀ, ਜਾਣੋ ਤਾਜ਼ਾ ਰੇਟ

ਡੀਜ਼ਲ 'ਤੇ ਟੈਕਸ ਦਰਾਂ ਜ਼ੀਰੋ
ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕੱਚੇ ਤੇਲ 'ਤੇ ਵਿੰਡਫਾਲ ਟੈਕਸ 3300 ਰੁਪਏ ਪ੍ਰਤੀ ਟਨ ਤੋਂ ਵਧਾ ਕੇ 4600 ਰੁਪਏ ਪ੍ਰਤੀ ਟਨ ਕਰ ਦਿੱਤਾ ਗਿਆ ਹੈ, ਯਾਨੀ ਇਸ ਦੀ ਕੀਮਤ 1300 ਰੁਪਏ ਪ੍ਰਤੀ ਟਨ ਵਧਾਈ ਗਈ ਹੈ। ਫਰਵਰੀ ਦੇ ਅੱਧ 'ਚ ਹੋਈ ਆਖਰੀ ਸਮੀਖਿਆ 'ਚ ਡੀਜ਼ਲ 'ਤੇ ਲਗਾਇਆ ਗਿਆ 1.5 ਰੁਪਏ ਪ੍ਰਤੀ ਲੀਟਰ ਦਾ ਟੈਕਸ ਵਾਪਸ ਲੈ ਲਿਆ ਗਿਆ ਹੈ। ਹੁਣ ਡੀਜ਼ਲ 'ਤੇ ਟੈਕਸ ਦਰਾਂ ਜ਼ੀਰੋ 'ਤੇ ਆ ਗਈਆਂ ਹਨ। ATF ਅਤੇ ਪੈਟਰੋਲ ਦੀਆਂ ਦਰਾਂ ਜ਼ੀਰੋ 'ਤੇ ਬਰਕਰਾਰ ਹਨ।

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਇਸ ਤੋਂ ਪਹਿਲਾਂ ਫਰਵਰੀ ਵਿੱਚ ਸਰਕਾਰ ਨੇ ਕਰੂਡ 'ਤੇ ਦੋ ਵਾਰ 1800 ਰੁਪਏ ਪ੍ਰਤੀ ਟਨ ਦਾ ਵਾਧਾ ਕੀਤਾ ਸੀ। ਫਰਵਰੀ ਦੇ ਮੱਧ 'ਚ 100 ਰੁਪਏ ਪ੍ਰਤੀ ਟਨ ਅਤੇ ਫਰਵਰੀ ਦੇ ਸ਼ੁਰੂ 'ਚ 1700 ਰੁਪਏ ਪ੍ਰਤੀ ਟਨ ਦਾ ਵਾਧਾ ਕੀਤਾ ਗਿਆ ਸੀ, ਯਾਨੀ ਕੱਚੇ ਤੇਲ 'ਤੇ ਵਿੰਡਫਾਲ ਟੈਕਸ 3 ਵਾਰ 'ਚ 3100 ਰੁਪਏ ਪ੍ਰਤੀ ਟਨ ਵਧਾਇਆ ਗਿਆ ਹੈ।

ਇਹ ਵੀ ਪੜ੍ਹੋ - Bank Holidays: ਅੱਜ ਹੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ

ਕੀ ਹੈ ਵਿੰਡਫਾਲ ਟੈਕਸ
ਭਾਰਤ ਵਿੱਚ ਸਭ ਤੋਂ ਪਹਿਲਾ ਵਿੰਡਫਾਲ ਟੈਕਸ ਪਹਿਲੀ ਜੁਲਾਈ 2022 ਤੋਂ ਲਾਗੂ ਕੀਤਾ ਗਿਆ ਸੀ। ਵਿੰਡਫਾਲ ਟੈਕਸ ਇੱਕ ਉਦਯੋਗ 'ਤੇ ਅਜਿਹੀ ਸਥਿਤੀ ਵਿੱਚ ਲਗਾਇਆ ਜਾਂਦਾ ਹੈ, ਜਿੱਥੇ ਕੰਪਨੀਆਂ ਨੂੰ ਅਚਾਨਕ ਉੱਚ ਮੁਨਾਫਾ ਮਿਲਦਾ ਹੈ। ਵਿੰਡਫਾਲ ਟੈਕਸ ਆਮ ਟੈਕਸ ਦਰਾਂ ਤੋਂ ਵੱਧ ਹੈ। ਇਹ ਟੈਕਸ ਇਸ ਲਈ ਵੀ ਲਗਾਇਆ ਜਾਂਦਾ ਹੈ ਤਾਂ ਜੋ ਘਰੇਲੂ ਸਪਲਾਈ ਪ੍ਰਭਾਵਿਤ ਨਾ ਹੋਵੇ। ਟੈਕਸ 'ਚ ਵਾਧਾ ਕਰੂਡ ਦੀਆਂ ਕੀਮਤਾਂ 'ਚ ਵਾਧਾ ਹੋਣ ਕਾਰਨ ਦੇਖਿਆ ਗਿਆ ਹੈ। ਮੌਜੂਦਾ ਸਮੇਂ 'ਚ ਬ੍ਰੈਂਟ ਕਰੂਡ ਦੀਆਂ ਕੀਮਤਾਂ 80 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਹਨ, ਜੋ ਫਰਵਰੀ ਦੀ ਸ਼ੁਰੂਆਤ 'ਚ 76 ਡਾਲਰ ਪ੍ਰਤੀ ਬੈਰਲ ਦੇ ਪੱਧਰ ਤੋਂ ਹੇਠਾਂ ਆ ਗਈਆਂ ਸਨ। ਕੀਮਤਾਂ ਵਧਣ ਦੇ ਮੱਦੇਨਜ਼ਰ ਟੈਕਸ ਵੀ ਵਧਾ ਦਿੱਤੇ ਗਏ ਹਨ।

ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News