ਜਾਣੋ ਮਾਪਿਆਂ ਦੇ ਹੈਲਥ ਇੰਸ਼ੋਰੈਂਸ ਪਲਾਨ ''ਤੇ NRI ਟੈਕਸ ਲਾਭ ਮਿਲੇਗਾ ਜਾਂ ਨਹੀਂ

02/27/2020 2:02:18 PM

ਨਵੀਂ ਦਿੱਲੀ — ਇਸ ਮਹੀਨੇ ਪੇਸ਼ ਕੀਤੇ ਗਏ ਬਜਟ ਵਿਚ NRI ਦੀ ਟੈਕਸ ਪ੍ਰਣਾਲੀ ਬਾਰੇ ਕਈ ਤਰ੍ਹਾਂ ਦੀਆਂ ਗਲਤਫਹਮੀਆਂ ਪੈਦਾ ਹੋ ਗਈਆਂ ਹਨ। ਜਿਸ 'ਤੇ ਸਰਕਾਰ ਨੂੰ ਵੀ ਸਮੇਂ-ਸਮੇਂ 'ਤੇ ਸਫਾਈ ਦੇਣੀ ਪਈ ਹੈ। ਪ੍ਰਵਾਸੀ ਭਾਰਤੀਆਂ ਦੇ ਅਕਸਰ ਇਹ ਪ੍ਰਸ਼ਨ ਹੁੰਦੇ ਹਨ ਕਿ ਉਨ੍ਹਾਂ ਨੂੰ ਭਾਰਤ ਵਿਚ ਕਿਸ ਕਿਸਮ ਦਾ ਟੈਕਸ ਲਾਭ ਮਿਲੇਗਾ। ਜਿਥੇ ਉਹ ਨਿਵੇਸ਼ ਕਰਕੇ ਟੈਕਸ ਦੀ ਬਚਤ ਕਰ ਸਕਦੇ ਹਨ ਜਾਂ ਫਿਰ ਕੀ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਕਮਾਈ ਰਕਮ 'ਤੇ ਵੀ ਟੈਕਸ ਦੇਣਾ ਹੋਏਗਾ। ਹਾਲਾਂਕਿ NRI ਲਈ ਵਿਦੇਸ਼ 'ਚ ਕੀਤੀ ਗਈ ਕਮਾਈ 'ਤੇ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ NRI ਭਾਰਤੀ ਬਾਜ਼ਾਰ ਨਾਲ ਕੋਈ ਲੈਣ-ਦੇਣ ਨਹੀਂ ਕਰਦਾ ਹੈ ਤਾਂ ਉਸਨੂੰ ਵਿਦੇਸ਼ਾਂ ਵਿਚ ਕਮਾਈ ਕੀਤੀ ਗਈ ਰਕਮ 'ਤੇ ਕੋਈ ਟੈਕਸ ਨਹੀਂ ਦੇਣਾ ਹੋਵੇਗਾ।

ਅਜਿਹੇ 'ਚ ਜੇਕਰ ਕਿਸੇ NRI ਦੇ ਉੱਪਰ ਉਨ੍ਹਾਂ ਦੇ ਮਾਪੇ ਨਿਰਭਰ ਹਨ। ਮਾਪਿਆਂ ਲਈ NRI ਨੇ ਸਿਹਤ ਯੋਜਨਾ ਲਈ ਹੈ। ਅਜਿਹੀ ਸਥਿਤੀ ਵਿਚ ਕੀ NRI ਵੀ ਟੈਕਸ 'ਚ ਕਟੌਤੀ ਲਈ ਦਾਅਵਾ ਕਰ ਸਕਦਾ ਹੈ ਜਾਂ ਨਹੀਂ।

ਇਕ ਅਖਬਾਰ 'ਚ ਛਪੀ ਖ਼ਬਰ ਅਨੁਸਾਰ, ਇਸ ਪੂਰੇ ਮਾਮਲੇ ਵਿਚ ਮਾਹਰ ਮੰਨਦੇ ਹਨ ਕਿ ਇਨਕਮ ਟੈਕਸ ਐਕਟ 1961 ਦੀ ਧਾਰਾ 80ਡੀ ਅਨੁਸਾਰ, ਭਾਰਤ ਵਿਚ ਮਾਪਿਆਂ ਸਮੇਤ ਸਵੈ ਅਤੇ ਨਿਰਭਰ ਵਿਅਕਤੀਆਂ ਦੇ ਸਿਹਤ ਬੀਮੇ ਲਈ ਭੁਗਤਾਨ ਕੀਤੇ ਗਏ ਸਿਹਤ ਬੀਮਾ ਪ੍ਰੀਮੀਅਮ ਲਈ ਕਟੌਤੀ ਦਾ ਦਾਅਵਾ ਕੀਤਾ ਜਾ ਸਕਦਾ ਹੈ। ਫਿਰ ਭਾਵੇਂ ਤੁਸੀਂ ਐਨ.ਆਰ.ਆਈ. ਹੋਵੋ।  ਤੁਸੀਂ ਆਪਣੀ ਕੁੱਲ ਟੈਕਸਯੋਗ ਆਮਦਨੀ 'ਤੇ ਕਟੌਤੀ ਦਾ ਦਾਅਵਾ ਕਰ ਸਕਦੇ ਹੋ।

ਇਸ ਸਥਿਤੀ ਵਿਚ ਜੇਕਰ ਤੁਸੀਂ ਐਨਆਰਆਈ ਹੋ ਅਤੇ ਤੁਸੀਂ ਸਿਹਤ ਯੋਜਨਾ ਲਈ ਹੋਈ ਹੈ। ਤਾਂ ਤੁਸੀਂ ਵੀ ਟੈਕਸ ਛੋਟ ਵਿੱਚ ਕਟੌਤੀ ਕਰਨ ਦਾ ਦਾਅਵਾ ਕਰ ਸਕਦੇ ਹੋ।


Related News