SUV ਸੈਗਮੈਂਟ ’ਚ ਮਜ਼ਬੂਤੀ ਬਣਾਏ ਰੱਖਣ ਲਈ ਨਵੇਂ ਵੇਰੀਐਂਟ ਲੈ ਕੇ ਆਵਾਂਗੇ : ਟਾਟਾ ਮੋਟਰਜ਼
Saturday, Aug 27, 2022 - 06:44 PM (IST)
ਨਵੀਂ ਦਿੱਲੀ (ਭਾਸ਼ਾ)–ਘਰੇਲੂ ਵਾਹਨ ਨਿਰਮਾਤਾ ਟਾਟਾ ਮੋਟਰਜ਼ ਦੀ ਯੋਜਨਾ ਨਵੇਂ ਉਤਪਾਦ ਲਿਆਉਣ ਅਤੇ ਮੌਜੂਦਾ ਮਾਡਲਾਂ ਦਾ ਘੇਰਾ ਵਧਾਉਣ ਦੀ ਹੈ ਤਾਂ ਕਿ ਹੋਰ ਬ੍ਰਾਂਡਾਂ ਨਾਲ ਵਧਦੀ ਮੁਕਾਬਲੇਬਾਜ਼ੀ ਦਰਮਿਆਨ ਉਹ ਐੱਸ. ਯੂ. ਵੀ. ਸ਼੍ਰੇਣੀ ’ਚ ਆਪਣੀ ਸਥਿਤੀ ਨੂੰ ਮਜ਼ਬੂਤ ਬਣਾਈ ਰੱਖੇ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਗਾਹਕਾਂ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਕੰਪਨੀ ਪੰਚ, ਨੈਕਸਨ, ਹੈਰੀਅਰ ਅਤੇ ਸਫਾਰੀ ਵਰਗੇ ਲੋਕਪ੍ਰਿਯ ਮੌਜੂਦਾ ਮਾਡਲਾਂ ’ਚ ਕੁਝ ਵਾਧੂ ਸਹੂਲਤਾਂ ਦੇ ਨਾਲ ਨਵੇਂ ਵੇਰੀਐਂਟਸ ਲੈ ਕੇ ਆਉਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ : ਟਰੰਪ ਦੀ ਫਲੋਰੀਡਾ ਰਿਹਾਇਸ਼ ਤੋਂ ਬਰਾਮਦ 15 ਬਕਸਿਆਂ 'ਚੋਂ 14 'ਚ ਸਨ ਗੁਪਤ ਦਸਤਾਵੇਜ਼ : FBI
ਟਾਟਾ ਮੋਟਰਜ਼ ਯਾਤਰੀ ਵ੍ਹੀਕਲ ਦੇ ਉੱਪ-ਪ੍ਰਧਾਨ (ਵਿਕਰੀ, ਮਾਰਕੀਟਿੰਗ ਅਤੇ ਖਪਤਕਾਰ ਦੇਖਭਾਲ) ਰਾਜਨ ਅੰਬਾ ਨੇ ਕਿਹਾ ਕਿ ਸਾਡੀ ਯੋਜਨਾ ਐੱਸ. ਯੂ. ਵੀ. ਖੇਤਰ ’ਚ ਆਪਣਾ ਵਿਸਤਾਰ ਕਰਨ ਦੀ ਹੈ। ਇਸ ਲਈ ਨਿਯਮਿਤ ਅੰਤਰਾਲ ’ਤੇ ਨਵੇਂ ਨਾਂ ਅਤੇ ਵੇਰੀਐਂਟ ਜੋੜੇ ਜਾਣਗੇ ਅਤੇ ਇਸ ਤਰ੍ਹਾਂ ਖਪਤਕਾਰ ਆਧਾਰ ’ਚ ਵਾਧਾ ਕੀਤਾ ਜਾਵੇਗਾ। ਅਸੀਂ ਭਾਰਤ ’ਚ ਮੋਹਰੀ ਐੱਸ. ਯੂ. ਵੀ. ਬ੍ਰਾਂਡ ਦੇ ਰੂਪ ’ਚ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਬਣਾਈ ਰੱਖਣਾ ਚਾਹੁੰਦੇ ਹਾਂ।
ਇਹ ਵੀ ਪੜ੍ਹੋ : IAEA ਦੇ ਅਧਿਕਾਰੀ ਜਲਦ ਕਰ ਸਕਦੇ ਹਨ ਜਪੋਰੀਜ਼ੀਆ ਪ੍ਰਮਾਣੂ ਊਰਜਾ ਪਲਾਂਟ ਦਾ ਦੌਰਾ
ਉਨ੍ਹਾਂ ਨੇ ਕਿਹਾ ਕਿ ਮੁਕਾਬਲੇਬਾਜ਼ੀ ਨੂੰ ਦੇਖਦੇ ਹੋਏ ਕੰਪਨੀ ਆਪਣਾ ਉਤਪਾਦ ਪੋਰਟਫੋਲੀਓ ਮਜ਼ਬੂਤ ਕਰਨਾ ਚਾਹੁੰਦੀ ਹੈ। ਵੱਖਰੇ ਡਿਜ਼ਾਈਨ, ਸੁਰੱਖਿਆ ਅਤੇ ਵਾਹਨ ਚਲਾਉਣ ਦਾ ਵਧੀਆ ਤਜ਼ਰਬਾ ਦੇਣਾ ਚਾਹੁੰਦੀ ਹੈ। ਇਸ ਤਰ੍ਹਾਂ ਟਾਟਾ ਮੋਟਰਸ ਚਾਲੂ ਵਿੱਤੀ ਸਾਲ ’ਚ ਹੋਰ ਐੱਸ. ਯੂ. ਵੀ. ਦੀ ਵਿਕਰੀ ਕਰਨਾ ਚਾਹੁੰਦੀ ਹੈ, ਪਿਛਲੇ ਸਾਲ ’ਚ ਉਸ ਨੇ 2.22 ਲੱਖ ਐੱਸ. ਯੂ. ਵੀ. ਵੇਚੀਆਂ ਸਨ। ਅੰਬਾ ਨੇ ਕਿਹਾ ਕਿ ਅਪ੍ਰੈਲ-ਜੂਨ ਤਿਮਾਹੀ ’ਚ ਟਾਟਾ ਮੋਟਰਜ਼ ਦੀ ਵਿਕਰੀ ’ਚ ਐੱਸ. ਯੂ. ਵੀ. ਉਤਪਾਦ ਦੀ ਹਿੱਸੇਦਾਰੀ 67 ਫੀਸਦੀ ਰਹੀ ਜੋ ਉਦਯੋਗ ’ਚ 40 ਫੀਸਦੀ ਹਿੱਸੇਦਾਰੀ ਤੋਂ ਕਿਤੇ ਵੱਧ ਹੈ।
ਇਹ ਵੀ ਪੜ੍ਹੋ : ਅਮਰੀਕਾ ਦੇ ਕੈਂਟੁਕੀ ਸੂਬੇ 'ਚ ਗੋਲੀਬਾਰੀ ਦੌਰਾਨ 2 ਦੀ ਮੌਤ ਤੇ 2 ਜ਼ਖਮੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ