ਇਸ ਸਾਲ ਰਹੇਗੀ 2009 ਤੋਂ ਬਾਅਦ ਦੀ ਸਭ ਤੋਂ ਵੱਡੀ ਮੰਦੀ

09/27/2016 3:57:17 PM

ਜਿਨੇਵਾ— ਵਿਸ਼ਵ ਵਪਾਰ ਸੰਗਠਨ ਨੇ ਅੱਜ ਕਿਹਾ ਕਿ ਇਸ ਸਾਲ ਸੰਸਾਰਕ ਵਪਾਰ ਅਤੇ ਸਕਲ ਘਰੇਲੂ ਉਤਪਾਦ ਦੀ ਵਿਕਾਸ ਦਰ ਆਰਥਿਕ ਸੰਕਟ ਵਾਲੇ ਸਾਲ 2009 ਤੋਂ ਬਾਅਦ ਸਭ ਤੋਂ ਘੱਟ ਰਹੇਗੀ। ਸੰਗਠਨ ਨੇ ਇਸ ਸਾਲ ਸੰਸਾਰਕ ਵਪਾਰ ਦੀ ਮਨਜ਼ੂਰੀ ਵਿਕਾਸ ਦਰ ''ਚ ਸੋਧ ਕਰਕੇ ਉਸ 1.7 ਫੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅਪ੍ਰੈਲ ''ਚ ਉਸ ਨੇ ਇਸ ਦੇ 2.8 ਫੀਸਦੀ ਰਹਿਣ ਦਾ ਅੰਦਾਜ਼ਾ ਲਗਾਇਆ ਸੀ। ਉਸ ਨੇ 2017 ਦਾ ਅੰਦਾਜ਼ਾ ਵੀ ਅਪ੍ਰੈਲ ਦੇ 3.6 ਫੀਸਦੀ ਤੋਂ ਘਟਾ ਕੇ 1.8 ਤੋਂ 3.1 ਫੀਸਦੀ ''ਚ ਕਰ ਦਿੱਤਾ ਹੈ। ਡਬਿਲਊ.ਟੀ.ਓ. ਨੇ ਅੱਜ ਜਾਰੀ ਇੱਕ ਰਿਪੋਰਟ ''ਚ ਕਿਹਾ ਕਿ ਇਸ ਸਾਲ ਸੰਸਾਰਕ ਜੀ.ਡੀ.ਪੀ. ਵਿਕਾਸ ਦਰ 2.2 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਇਹ ਵੀ 2009 ਤੋਂ ਬਾਅਦ ਸਭ ਤੋਂ ਘੱਟ ਹੈ। ਰਿਪੋਰਟ ''ਤ ਕਿਹਾ ਗਿਆ ਹੈ ਕਿ ਪਹਿਲੀ ਤਿਮਾਹੀ ''ਚ ਵਸਤੂ ਵਪਾਰ ''ਚ ਆਸ ਨਾਲ ਤੇਜ਼ ਗਿਰਾਵਟ ਅਤੇ ਦੂਜੀ ਤਿਮਾਹੀ ''ਚ ਆਸ ਤੋਂ ਘੱਟ ਸੁਧਾਰ ਦੇ ਮੱਦੇਨਜ਼ਰ ਘਟਾਇਆ ਗਿਆ ਹੈ। ਪਹਿਲੀ ਤਿਮਾਹੀ ''ਚ ਅੰਤਰਰਾਸ਼ਟਰੀ ਵਪਾਰ 1.1 ਫੀਸਦੀ ਘੱਟ ਗਿਆ, ਜਦੋਂ ਕਿ ਦੂਜੀ ਤਿਮਾਹੀ ''ਚ ਇਸ ''ਚਮਹਿਜ਼ 0.3 ਫੀਸਦੀ ਦਾ ਵਾਧਾ ਦਰਜ਼ ਕੀਤਾ ਗਿਆ। ਉਸ ਨੇ ਦੱਸਿਆ ਕਿ ਚੀਨ ਅਤੇ ਬ੍ਰਾਜ਼ੀਲ ਵਰਗੀਆ ਉਭਰਦੀਆਂ ਅਰਥਵਿਵਸਥਾਵਾਂ ਅਤੇ ਉੱਤਰੀ ਅਮਰੀਕਾ ''ਚ ਜੀ.ਡੀ.ਪੀ ਅਤੇ ਵਪਾਰ ਦੀ ਰਫ਼ਤਾਰ ਸੁਸਤ ਪੈਣ ਨਾਲ ਸੰਸਾਰਕ ਵਪਾਰ ''ਚ ਫਰਕ ਨਜ਼ਰ ਆਇਆ ਹੈ। ਡਬਲਿਊ.ਟੀ.ਓ ਦੇ ਨਿਰਦੇਸ਼ਕ ਰੋਬਰਟ ਏਜੇਵੀਡੋ ਨੇ ਕਿਹਾ ਕਿ ਵਪਾਰ ''ਚ ਅਚਾਨਕ ਆਈ ਵੱਡੀ ਤੇਜ਼ੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਨੂੰ ਚੇਤਾਵਨੀ ਤੌਰ ''ਤੇ ਦੇਖਿਆ ਜਾਣਾ ਚਾਹੀਦਾ। ਸਾਨੂੰ ਜ਼ਿਆਦਾ ਸਮਾਵੇਸ਼ੀ ਵਪਾਰ ਪ੍ਰਣਾਲੀ ਬਣਾਉਣੀ ਚਾਹੀਦੀ ਹੈ, ਜੋ ਗਰੀਬ ਦੇਸ਼ਾਂ ਨੂੰ ਇਸ ''ਚ ਹਿੱਸੇਦਾਰ ਬਣਾਉਣ ਅਤੇ ਇਸ ਦਾ ਲਾਭ ਲੈਣ ਲਈ ਉਤਸ਼ਆਹਿਤ ਕਰੇ, ਜਦੋਂ ਸੰਸਾਰਕ ਵਪਾਰ ਅਤੇ ਜੀ.ਡੀ.ਪੀ. ਵਿਕਾਸ ਦੀ ਦਰਾਂ ਦਾ ਅਨੁਪਾਤ ਇੱਕ ਅਨੁਪਾਤ ਤੋਂ ਘੱਟ ਹੋਵੇਗਾ।

Related News