ਕਿਉਂ ਮਿਲ ਰਹੀ ਹੈ ਜੀ.ਐੱਸ.ਟੀ ਤੋਂ ਪਹਿਲਾਂ ਚੀਜ਼ਾਂ ''ਤੇ ਭਾਰੀ ਛੂਟ: ਜਾਣੋ ਵਜ੍ਹਾ
Saturday, Jun 17, 2017 - 04:56 PM (IST)

ਨਵੀਂ ਦਿੱਲੀ—ਇਨ੍ਹਾਂ ਦਿਨ੍ਹਾਂ ਇਲੈਕਟ੍ਰਸਿਟੀ ਸ਼ੋਰੂਮ 'ਚ ਬੰਪਰ ਸੇਲ ਦੇ ਕਈ ਆਫਰ ਦਿੱਲੀ ਵਾਲਿਆਂ ਨੂੰ ਆਪਣੇ ਵੱਲ ਖਿੱਚ ਰਹੇ ਹਨ, ਏ.ਸੀ, ਫਰਿੱਜ਼.ਵਾਸ਼ਿੰਗ ਮਸ਼ੀਨ, ਟੀ.ਵੀ, ਜਿਧਰ ਵੀ ਨਿਗਾ ਜਾ ਰਹੀ ਹੈ ਉੱਥੇ ਬੰਪਰ ਛੂਟ ਨਜ਼ਰ ਆ ਰਹੀ ਹੈ, ਇਲੈਕਟਰੀਕਲ ਉਪਕਰਣਾ 'ਤੇ 50 ਫੀਸਦੀ ਤਕ ਦੇ ਡਿਸਕਾਉਂਟ ਦਿੱਤਾ ਜਾ ਰਿਹਾ ਹੈ.
-ਕੰਪਨੀਆਂ ਕਿਉਂ ਦੇ ਰਹੀਆਂ ਹਨ ਇੰਨੀ ਛੂਟ
ਸਵਾਲ ਹੈ ਕਿ ਅਖਿਰ ਕੰਪਨੀਆਂ ਕਿਉਂ ਇੰਨੀ ਛੂਟ ਦੇ ਰਹੀਆਂ ਹਨ, ਕਿਉਂ ਇਸਦੇ ਪਿੱਛੇ ਦੀ ਵਜ੍ਹਾਂ ਸਿਰਫ ਜੀ ਐੱਸ ਟੀ ਹੈ ਜੋ 1 ਜੁਲਾਈ ਤੋਂ ਲਾਗੂ ਹੋਣ ਜਾ ਰਿਹਾ ਹੈ? ਜੀ ਐੱਸ ਟੀ ਦੀ ਨਵੀਂਆਂ ਦਰਾਂ ਦੇ ਮੁਤਾਬਕ ਟੀ ਵੀ , ਐੱਲ ਈ ਡੀ ਅਤੇ ਫਰਿੱਜ਼ ਵਰਗੇ ਲਗਜਰੀ ਚੀਜ਼ਾਂ 'ਤੇ 28 ਫੀਸਦੀ ਟੈਕਸ ਲੱਗੇਗਾ, ਜਦਕਿ ਹੁਣ ਇਨ੍ਹਾਂ 'ਤੇ 12.5 ਫੀਸਦੀ ਦਾ ਵੈਟ ਲਗਦਾ ਹੈ, 1 ਜੁਲਾਈ ਤੋਂ 15.5 ਫੀਸਦੀ ਟੈਕਸ ਵੱਧ ਜਾਵੇਗਾ।
ਜਾਹਿਰ ਹੈ ਇੱਕ ਜੁਲਾਈ ਤੋਂ ਇਨ੍ਹਾਂ ਲਗਜਰੀ ਚੀਜ਼ਾਂ ਦੀ ਕੀਮਤ ਵੱਧ ਜਾਵੇਗੀ ਇਸ ਲਈ ਕੰਪਨੀਆਂ ਨਾ ਸਿਰਫ ਆਪਣਾ ਪੁਰਾਣਾ ਸਟਾਕ ਨਿਕਾਲ ਰਹੀ ਹੈ ਬਲਕਿ ਜੀ ਐੱਸ ਟੀ ਦੇ ਬਹਾਣੇ ਆਪਣੀ ਸੇਲ ਵੀ ਵੱਧਾ ਰਹੀ ਹੈ, ਪਰ ਕੰਪਨੀਆਂ ਦੀ ਇਸ ਬੰਪਰ ਸੇਲ ਦੇ ਪਿੱਛੇ ਇੱਕ ਹੋਰ ਵਜ੍ਹਾ ਹੈ, ਕੰਪਨੀਆਂ ਨੂੰ ਜੀ ਐੱਸ ਟੀ ਲਾਗੂ ਹੋਣ ਦੇ ਬਾਅਦ ਆਪਣੇ ਪੁਰਾਣੇ ਮਾਲ 'ਤੇ ਨੁਕਸਾਨ ਦਾ ਡਰ ਹੈ।
ਸਦਰ ਬਾਜ਼ਾਰ ਮਾਰਕਿਟ ਐਸੋਸ਼ੀਏਸ਼ਨ. ਦਿੱਲੀ ਦੇ ਪ੍ਰਧਾਨ ਰਾਕੇਸ਼ ਕੁਮਾਰ ਯਾਦਵ ਨੇ ਕਿਹਾ ਕਿ ਇੱਕ ਤਾਂ ਵਪਾਰੀਆਂ ਨੂੰ ਆਪਣੇ ਪੁਰਾਣੇ ਸਟਾਕ ਨੂੰ ਕੱਢਣ ਦੀ ਜਲਦੀ ਹੈ ਅਤੇ ਦੂਸਰੀ ਪਾਸੇ ਉਹ ਜੀ ਐੱਸ ਟੀ ਦੇ ਕਾਰਨ ਬਣੇ ਹੋਏ ਮਾਹੌਲ ਦਾ ਫਾਇਦਾ ਵੀ ਉਠਾ ਰਹੇ ਹਨ। ਜੀ ਐੱਸ ਟੀ ਆਉਣ ਦੇ ਬਾਅਦ ਟੈਕਸ ਦਾ ਜੋ ਭਾਰ ਹੈ ਉਹ ਥੋੜਾ ਬਹੁਤ ਆਮ ਜੰਨਤਾ 'ਤੇ ਪਵੇਗਾ ਤਾਂ ਇਸ ਲਈ ਸੇਲ ਵੀ ਲਗਾਈ ਹੋਈ ਹੈ ਅਤੇ ਕਾਰੋਬਾਰੀਆਂ ਨੇ ਆਪਣੇ ਆਪ ਨੂੰ ਸੇਫ ਕਰਨ ਦੇ ਲਈ ਜ਼ਿਆਦਾ ਸਟਾਕ ਨੂੰ ਖਤਮ ਕਰਨ ਦਾ ਟਾਰਗਟ ਰੱਖਿਆ ਹੈ ਜਿਸ ਨਾਲ ਭਵਿੱਖ 'ਚ ਉਨ੍ਹਾਂ ਨੂੰ ਹੀ ਫਾਇਦਾ ਹੋਵੇਗਾ।
-ਕੀ ਹੈ ਕਾਰੋਬਾਰੀਆਂ ਦੀ ਸੇਲ ਦੇ ਪਿੱਛੇ ਦੀ ਅਸਲੀ ਵਜ੍ਹਾਂ
ਵੱਧੇ ਹੋਏ ਟੈਕਸ ਦਾ ਸਾਰਾ ਭਾਰ ਗਾਹਕਾਂ 'ਤੇ ਪਾਇਆ ਤਾਂ ਵਿਕਰੀ 'ਤੇ ਅਸਰ ਪਵੇਗਾ ਅਤੇ ਆਪਣੇ ਉੱਪਰ ਰੱਖਿਆ ਤਾਂ ਫਾਇਦਾ ਘੱਟ ਹੋਵੇਗਾ, ਵੈਟ ਅਤੇ ਜੀ.ਐੱਸ.ਟੀ ਦੇ ਵਿੱਚ ਦੇ ਅੰਤਰ ਨਾਲ ਵੀ ਨੁਕਸਾਨ ਦੀ ਆਸ਼ੰਕਾ ਹੈ, ਨਾਲ ਹੀ ਸਰਕਾਰ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਇੱਕ ਸਾਲ ਤੋਂ ਪਹਿਲਾਂ ਦੇ ਸਟਾਕ 'ਤੇ ਟੈਕਸ ਰਿਫੰਡ ਨਹੀ ਮਿਲੇਗਾ, ਜੋ ਇੱਕ ਸਾਲ ਤੋਂ ਪੁਰਾਣੇ ਸਟਾਕ ਹੋਵੇਗਾ ਉਸ 'ਤੇ ਰਿਮਾਂਡ ਇਨਪੁਟ ਨਹੀਂ ਮਿਲੇਗੀ, ਇਸ ਭਾਰੀ ਛੂਟ ਦੇ ਪਿੱਛੇ ਵਪਾਰੀ ਤਰਕ ਦੇ ਰਹੇ ਹਨ ਕਿ ਜੇਕਰ ਟੈਕਸੇਸ਼ਨ ਹੋਵੇਗਾ, ਸਟਾਕ ਜੀਰੋ ਹੋ ਗਿਆ ਜਿਸ 'ਤੇ ਮੰਨ ਲਓ 28 ਫੀਸਦੀ ਜਾਂ 12 ਫੀਸਦੀ ਟੈਕਸ ਦਿੱਤਾ ਹੋਇਆ ਹੈ ਤਾਂ ਲਾਗਤ ਦਾ ਹਿੱਸਾ ਹੋ ਦਾਵੇਗਾ ਯਾਨੀ ਸਟਾਕ ਮਹਿੰਗਾ ਹੋ ਜਾਵੇਗਾ।
ਦਿੱਲੀ ਤੋਂ ਜੰਮੂਕਸ਼ਮੀਰ ਤਕ ਦਿਖ ਰਿਹਾ ਹੈ ਅਸਰ
ਕਾਰੋਬਾਰੀਆਂ 'ਚ ਇਹ ਡਰ ਸਿਰਫ ਦਿੱਲੀ 'ਚ ਹੀ ਨਹੀਂ ਹੈ, ਜੰਮੂ-ਕਸ਼ਮੀਰ ਦੇ ਅਖਰੋਟ ਵਪਾਰੀ ਵੀ ਪਰੇਸ਼ਾਨ ਹੈ, ਕਿਉਂਕਿ ਹੁਣ ਤੱਕ ਪ੍ਰਸ਼ਾਦ ਦੀ ਸ਼ੇਣੀ 'ਚ ਆਉਣ ਨਾਲ ਉਸ 'ਤੇ ਕੋਈ ਟੈਕਸ ਨਹੀਂ ਲੱਗਦਾ ਸੀ, ਪਰ ਹੁਣ ਇਸੇ ਡ੍ਰਾਈ ਫੂਡ ਦੀ ਸ਼ੇਣੀ 'ਚ ਰੱਖਿਆ ਗਿਆ ਹੈ, ਜਿਸ 'ਤੇ 12 ਫੀਸਦੀ ਟੈਕਸ ਲੱਗੇਗਾ, ਜੰਮੂ ਕਸ਼ਮੀਰ 'ਚ ਅਖਰੋਟ ਦਾ ਕਰੀਬ 2800 ਕਰੋੜ ਰੁਪਏ ਦਾ ਸਾਲਾਨਾ ਕਾਰੋਬਾਰ ਹੈ, ਇਸਦੇ ਵਪਾਰ ਨਾਲ ਕਰੀਬ 5 ਲੱਖ ਲੋਕ ਜੁੜੇ ਹੋਏ ਹਨ। ਪ੍ਰਸ਼ਾਦ ਦੇ ਉੱਪਰ ਜੇਕਰ 12 ਫੀਸਦੀ ਟੈਕਸ ਲੱਗੇਗਾ ਤਾਂ ਜੋ ਵਪਾਰੀ ਪਹਿਲਾਂ 5 ਕਿਲੋ ਅਖਰੋਟ ਲੈ ਕੇ ਜਾਂਦੇ ਸਨ ਤਾਂ ਅੱਗੇ ਤੋਂ ਉਹ 5 ਕਿਲੋ ਦੀ ਵਜਾਏ 3 ਕਿਲੋ ਹੀ ਲੈ ਕੇ ਜਾਣਗੇ। ਵਪਾਰੀਆਂ ਦੀ ਮੰਗ ਟੈਕਸ ਨੂੰ ਹਟਾਉਣ ਦੀ ਹੈ, ਜਿਸ ਨਾਲ ਸਰਕਾਰ ਦੁਆਰਾ ਮੰਨੇ ਜਾਣ ਦੀ ਉਮੀਦ ਬੇਹੱਦ ਘੱਟ ਹੈ, 25 ਜੂਨ ਨੂੰ ਐਕਸਲ ਸ਼ੀਟ ਦਾ ਇੱਕ ਫਾਮੇਂਟ ਲਾਂਚ ਕੀਤਾ ਜਾਵੇਗਾ ਜਿਸ 'ਚ ਵਪਾਰੀਆਂ ਨੂੰ ਜੀ ਐੱਸ ਟੀ 'ਚ ਮਦਦ ਮਿਲੇਗੀ, ਕਰੀਬ 4 ਸਾਲ ਦੀ ਦੇਰੀ ਦੇ ਬਾਅਦ ਜੀ ਐੱਸ ਟੀ ਜੁਲਾਈ ਤੋਂ ਦੇਸ਼ਭਰ 'ਚ ਲਾਗੂ ਹੋ ਜਾਵੇਗਾ ਯਾਨੀ ਹੁਣ ਇੱਕ ਦੇਸ਼ ਇੱਕ ਟੈਕਸ ਹੋਵੇਗਾ।