ਰਿਲਾਇੰਸ ਨੇ ਅਰਾਮਕੋ ਨਾਲ $15 ਬਿਲੀਅਨ ਦਾ ਸੌਦਾ ਕਿਉਂ ਕੀਤਾ ਰੱਦ, ਜਾਣੋਂ ਕੀ ਹੈ ਪੂਰਾ ਮਾਮਲਾ

Thursday, Nov 25, 2021 - 09:20 PM (IST)

ਰਿਲਾਇੰਸ ਨੇ ਅਰਾਮਕੋ ਨਾਲ $15 ਬਿਲੀਅਨ ਦਾ ਸੌਦਾ ਕਿਉਂ ਕੀਤਾ ਰੱਦ, ਜਾਣੋਂ ਕੀ ਹੈ ਪੂਰਾ ਮਾਮਲਾ

ਬਿਜ਼ਨੈੱਸ ਡੈਸਕ-ਰਿਲਾਇੰਸ ਇੰਡਸਟਰੀਜ਼ ਅਤੇ ਸਾਊਦੀ ਅਰਾਮਕੋ ਨੇ ਆਪਣੀ ਡੀਲ ਨੂੰ ਹਾਲ ਹੀ 'ਚ ਰੱਦ ਕਰ ਦਿੱਤਾ ਸੀ। ਹੁਣ ਰਾਇਟਰਸ ਦੀ ਇਕ ਰਿਪਰੋਟ ਮੁਤਾਬਕ, ਇਸ ਦੇ ਪਿਛੇ ਦਾ ਕਾਰਨ ਵੈਲਿਉਏਸ਼ਨ ਨੂੰ ਲੈ ਕੇ ਚਿੰਤਾਵਾਂ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਗੱਲਬਾਤ ਇਸ ਗੱਲ 'ਤੇ ਬੰਦ ਹੋਈ, ਕਿ ਰਿਲਾਇੰਸ ਦੇ ਆਇਲ ਟਰੂ ਕੈਮਿਕਲ (O2C) ਬਿਜ਼ਨੈੱਸ ਨੂੰ ਕਿੰਨੀ ਵੈਲਿਊ ਦੇਣੀ ਚਾਹੀਦੀ ਹੈ, ਜਦ ਦੁਨੀਆ ਜੈਵਿਕ ਈਂਧਨ ਤੋਂ ਦੂਰ ਜਾ ਕੇ ਨਿਕਾਸੀ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।

ਇਹ ਵੀ ਪੜ੍ਹੋ : ਪ੍ਰਵਾਸੀਆਂ ਦੀ ਮੌਤ ਤੋਂ ਬਾਅਦ ਫਰਾਂਸ ਨੇ ਯੂਰਪੀਨ ਦੇਸ਼ਾਂ ਤੋਂ ਗੈਰ-ਕਾਨੂੰਨੀ ਪ੍ਰਵਾਸ ਰੋਕਣ ਦੀ ਕੀਤੀ ਅਪੀਲ

ਰਿਪੋਰਟ ਮੁਤਾਬਕ, ਹੁਣ ਇਸ ਦੀ ਥਾਂ ਕੰਪਨੀ ਸਪੈਸ਼ੀਏਲਿਟੀ ਕੈਮਿਕਲ ਦਾ ਉਤਪਾਦਨ ਕਰਨ ਲਈ ਕਈ ਡਾਲ ਨੂੰ ਸਾਈਨ ਕਰਨ 'ਤੇ ਫੋਕਸ ਕਰੇਗੀ। ਦੁਨੀਆ ਦੀ ਸਭ ਤੋਂ ਵੱਡੀ ਤੇਲ ਨਿਰਯਾਤਕ ਕੰਪਨੀ ਸਾਊਦੀ ਅਰਾਮਕੋ ਨੇ ਰਿਲਾਇੰਸ ਦੇ ਓ2ਸੀ ਬਿਜ਼ਨੈੱਸ 'ਚ 20 ਫੀਸਦੀ ਹਿੱਸੇਦਾਰੀ ਨੂੰ ਖਰੀਦਣ ਦੇ ਸਮਝੌਤੇ 'ਤੇ ਦਸਤਖਤ ਕੀਤੇ ਸਨ। ਸਾਲ 2019 'ਚ 15 ਬਿਲੀਅਨ ਡਾਲਰ 'ਚ ਇਹ ਸਮਝੌਤਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ :ਸਿਆਸੀ ਵਿਗਿਆਪਨਾਂ ਨੂੰ ਸੀਮਤ ਕਰੇਗਾ ਯੂਰਪੀਨ ਯੂਨੀਅਨ

ਪਿਛਲੇ ਹਫ਼ਤੇ ਕੰਪਨੀਆਂ ਨੇ ਐਲਾਨ ਕੀਤਾ ਸੀ ਕਿ ਕੰਪਨੀਆਂ ਡੀਲ ਦਾ ਦੁਬਾਰਾ ਮੁਲਾਂਕਣ ਕਰਨਗੀਆਂ। ਇਸ ਨਾਲ ਦੋ ਸਾਲਾਂ ਤੋਂ ਚੱਲ ਰਹੀ ਗੱਲਬਾਤ ਦਾ ਦੌਰ ਖਤਮ ਹੋ ਗਿਆ। ਡੀਲ ਦਾ ਖਤਮ ਹੋ ਜਾਣਾ ਬਦਲਦੇ ਗਲੋਬਲ ਐਨਰਜੀ ਦੇ ਮਾਹੌਲ ਨੂੰ ਦਿਖਾਉਂਦਾ ਹੈ ਕਿਉਂਕਿ ਤੇਲ ਅਤੇ ਗੈਸ ਕੰਪਨੀਆਂ ਹੁਣ ਜੈਵਿਕ ਈਂਧਨ ਦੀ ਥਾਂ ਰੀਨਿਊਏਬਲ ਐਨਰਜੀ 'ਤੇ ਫੋਕਸ ਕਰ ਰਹੀਆਂ ਹਨ। Glasgow 'ਚ ਹਾਲ ਹੀ 'ਚ ਹੋਈ COP26 ਗੱਲਬਾਤ ਤੋਂ ਬਾਅਦ ਖਾਸਤੌਰ 'ਤੇ ਰਿਫਾਇਨੰਗ ਅਤੇ ਪੈਟ੍ਰੋਕੈਮਿਕਲ ਐਸੇਟਸ ਦੇ ਵੈਲਿਉਏਸ਼ਨ 'ਚ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : ਯੂਰਪ 'ਚ ਪਿਛਲੇ ਹਫ਼ਤੇ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਹੋਇਆ 11 ਫੀਸਦੀ ਵਾਧਾ : WHO

ਰਾਇਟਰਸ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਸ ਦੇ ਬਾਵਜੂਦ, ਰਿਲਾਇੰਸ 2019 'ਚ O2C ਬਿਜ਼ਨੈੱਸ ਲਈ ਕੀਤੇ ਗਏ 75 ਬਿਲੀਅਨ ਡਾਲਰ ਦੇ ਵੈਲਿਉਏਸ਼ਨ 'ਤੇ ਜ਼ੋਰ ਦੇ ਰਹੀ ਸੀ। ਰਿਪੋਰਟ 'ਚ ਅਗੇ ਕਿਹਾ ਗਿਆ ਹੈ ਕਿ ਕੰਸਲਟੈਂਟਸ ਵੱਲੋਂ ਮੁਲਾਂਕਣ 'ਚ ਵੈਲਿਉਏਸ਼ਨ 'ਚ ਵੱਡੀ ਕਟੌਤੀ ਦਿਖੀ। ਰਿਲਾਇੰਸ ਨੇ ਜਾਮਨਗਰ ਨੂੰ ਆਪਣੀ ਸਵੱਛ ਊਰਜਾ ਬਿਜ਼ਨੈੱਸ ਤੋਂ ਵੱਖ ਕਰਨ 'ਚ ਮੁਸ਼ਕਲ ਨੂੰ ਟ੍ਰਾਂਜੈਕਸ਼ਨ ਪੂਰਾ ਨਾ ਕਰਨ ਦੀ ਥਾਂ ਦੱਸਿਆ। Bernstein ਨੇ ਹਾਲ ਦੇ ਨੋਟ 'ਚ ਲਿਖਿਆ ਕਿ ਹਾਲਾਂਕਿ, ਉਨ੍ਹਾਂ ਨੂੰ ਬਿਜ਼ਨੈੱਸ ਅਤੇ ਵੈਲਿਉਏਸ਼ਨ ਨਾਲ ਜੁੜੀਆਂ ਦਿੱਕਤਾਂ ਮੁੱਖ ਕਾਰਨ ਲੱਗਦੀਆਂ ਹਨ।

ਇਹ ਵੀ ਪੜ੍ਹੋ : ਬ੍ਰਿਟੇਨ : ਸੰਸਦ 'ਚ ਬੱਚਿਆਂ ਨੂੰ ਲਿਆਉਣ 'ਤੇ ਪਾਬੰਦੀ ਲਾਏ ਜਾਣ ਕਾਰਨ ਸੰਸਦ ਮੈਂਬਰ ਨਾਰਾਜ਼

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News