ਯਾਤਰੀ ਵਾਹਨਾਂ ਦੀ ਥੋਕ ਵਿਕਰੀ ਦਸੰਬਰ ’ਚ 4 ਫੀਸਦੀ ਵਧ ਕੇ 2,86,390 ਇਕਾਈ ’ਤੇ ਪੁੱਜੀ
Friday, Jan 12, 2024 - 07:19 PM (IST)
ਨਵੀਂ ਦਿੱਲੀ (ਭਾਸ਼ਾ) – ਘਰੇਲੂ ਯਾਤਰੀ ਵਾਹਨਾਂ ਦੀ ਥੋਕ ਵਿਕਰੀ ਦਸੰਬਰ 2023 ਵਿਚ ਚਾਰ ਫੀਸਦੀ ਵਧ ਕੇ 2,86,390 ਇਕਾਈ ਹੋ ਗਈ। ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਰਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਾਹਨ ਨਿਰਮਾਤਾਵਾਂ ਨੇ ਦਸੰਬਰ 2022 ਵਿਚ 2,75,352 ਯਾਤਰੀ ਵਾਹਨਾਂ ਦੀ ਡਲਿਵਰੀ ਕੀਤੀ ਸੀ। ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਰਸ (ਸਿਆਮ) ਵਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਦੋਪਹੀਆ ਵਾਹਨਾਂ ਦੀ ਘਰੇਲੂ ਥੋਕ ਵਿਕਰੀ ਦਸੰਬਰ 2023 ਵਿਚ 16 ਫੀਸਦੀ ਵਧ ਕੇ 12,11,966 ਇਕਾਈ ਰਹੀ ਜੋ ਦਸੰਬਰ 2022 ਵਿਚ 10,25,052 ਇਕਾਈ ਸੀ। ਇਸ ਤਰ੍ਹਾਂ ਦਸੰਬਰ 2022 ਵਿਚ 38,693 ਇਕਾਈਆਂ ਦੀ ਤੁਲਨਾ ਵਿਚ 2023 ਵਿਚ ਤਿੰਨ ਪਹੀਆ ਵਾਹਨਾਂ ਦੀ ਥੋਕ ਵਿਕਰੀ 50,537 ਇਕਾਈ ਰਹੀ।
ਇਹ ਵੀ ਪੜ੍ਹੋ : ਰਾਮ ਮੰਦਰ ਦੇ ਉਦਘਾਟਨ ਵਾਲੇ ਦਿਨ ਮਿਲੇਗਾ ਵਿਸ਼ੇਸ਼ ਪ੍ਰਸਾਦ, ਜਿਸ ਨੂੰ ਦੇਖ ਕੇ ਤੁਸੀਂ ਵੀ ਹੋ ਜਾਓਗੇ ਖੁਸ਼
ਇਹ ਵੀ ਪੜ੍ਹੋ : ਰੋਜ਼ਾਨਾ ਹਵਾਈ ਜਹਾਜ਼ 'ਤੇ ਦਫ਼ਤਰ ਜਾਂਦਾ ਹੈ ਇਹ ਪੱਤਰਕਾਰ, ਕਰਦਾ ਹੈ 900 KM ਦਾ ਸਫ਼ਰ, ਜਾਣੋ ਵਜ੍ਹਾ
ਇਹ ਵੀ ਪੜ੍ਹੋ : ਮਾਲਦੀਵ ਪਹੁੰਚੇ 14 ਗੁਣਾ ਵੱਧ ਚੀਨੀ ਸੈਲਾਨੀ ,ਜਾਣੋ ਹੋਰ ਦੇਸ਼ਾਂ ਸਮੇਤ ਕਿੰਨੇ ਭਾਰਤੀਆਂ ਨੇ ਕੀਤੀ ਇਸ ਦੇਸ਼ ਦੀ ਸੈਰ
ਇਹ ਵੀ ਪੜ੍ਹੋ : ਕੀ ਤੁਹਾਨੂੰ ਆਧਾਰ ਕਾਰਡ 'ਤੇ ਆਪਣੀ ਫੋਟੋ ਪਸੰਦ ਨਹੀਂ? ਤਾਂ ਇੰਝ ਆਸਾਨੀ ਨਾਲ ਕਰ ਸਕਦੇ ਹੋ ਬਦਲਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8