25 ਮਹੀਨੇ ਦੇ ਹੇਠਲੇ ਪੱਧਰ 'ਤੇ ਥੋਕ ਮਹਿੰਗਾਈ, ਜੁਲਾਈ 'ਚ 1.08 ਫੀਸਦੀ ਰਹੀ

Wednesday, Aug 14, 2019 - 12:48 PM (IST)

25 ਮਹੀਨੇ ਦੇ ਹੇਠਲੇ ਪੱਧਰ 'ਤੇ ਥੋਕ ਮਹਿੰਗਾਈ, ਜੁਲਾਈ 'ਚ 1.08 ਫੀਸਦੀ ਰਹੀ

ਨਵੀਂ ਦਿੱਲੀ—ਜੂਨ ਮਹੀਨੇ ਦੀ ਤੁਲਨਾ 'ਚ ਥੋਕ ਮਹਿੰਗਾਈ ਦਰ ਜੁਲਾਈ 'ਚ ਘਟ ਰਹੀ ਹੈ। ਦੇਸ਼ 'ਚ ਬੀਤੇ ਮਹੀਨੇ ਜੁਲਾਈ 'ਚ ਥੋਕ ਮਹਿੰਗਾਈ 'ਚ ਨਰਮੀ ਬਣੀ ਰਹੀ। ਕੇਂਦਰੀ ਵਪਾਰਕ ਅਤੇ ਉਦਯੋਗ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ ਥੋਕ ਮੁੱਲ ਸੂਚਕਾਂਕ ਆਧਾਰਿਤ ਮਹਿੰਗਾਈ ਦਰ ਜੁਲਾਈ 'ਚ ਘਟ ਕੇ 1.08 ਫੀਸਦੀ ਦਰਜ ਕੀਤੀ ਗਈ ਹੈ ਜੋ ਜੂਨ 'ਚ 2.02 ਫੀਸਦੀ 'ਤੇ ਸੀ। ਜੁਲਾਈ 'ਚ ਥੋਕ ਮਹਿੰਗਾਈ ਦਰ ਪਿਛਲੇ 25 ਮਹੀਨੇ ਦੇ ਹੇਠਲੇ ਪੱਧਰਾਂ 'ਤੇ ਰਹੀ ਹੈ।

PunjabKesari

ਮਹੀਨਾ ਦਰ ਮਹੀਨਾ ਆਧਾਰ 'ਤੇ ਜੁਲਾਈ 'ਚ ਖਾਣ-ਪੀਣ ਦੀਆਂ ਚੀਜ਼ਾਂ 'ਚ ਥੋਕ ਮਹਿੰਗਾਈ ਦਰ 5.04 ਫੀਸਦੀ ਤੋਂ ਘਟ ਕੇ 4.54 ਫੀਸਦੀ ਰਹੀ ਹੈ। ਉੱਧਰ ਪ੍ਰਾਈਮਰੀ ਆਰਟੀਕਲਸ ਦੀ ਥੋਕ ਮਹਿੰਗਾਈ ਮਈ 'ਚ 6.72 ਫੀਸਦੀ ਤੋਂ ਘਟ ਕੇ 5.03 ਫੀਸਦੀ 'ਤੇ ਪਹੁੰਚ ਗਈ ਹੈ। ਦੱਸ ਦੇਈਏ ਕਿ ਜੂਨ 'ਚ ਥੋਕ ਮਹਿੰਗਾਈ 2.02 ਫੀਸਦੀ 'ਤੇ ਰਹੀ ਹੈ। ਥੋਕ ਮਹਿੰਗਾਈ ਦਰ 'ਚ ਗਿਰਾਵਟ ਦੀ ਮੁੱਖ ਵਜ੍ਹਾ ਖਾਣ-ਪੀਣ ਦੀਆਂ ਚੀਜ਼ਾਂ, ਈਂਧਣ ਅਤੇ ਬਿਜਲੀ ਦੀਆਂ ਦਰਾਂ ਘਟ ਹੋਣਾ ਹੈ।
 


author

Aarti dhillon

Content Editor

Related News