ਥੋਕ ਮਹਿੰਗਾਈ ਦਰ 22 ਮਹੀਨੇ ਦੇ ਹੇਠਲੇ ਪੱਧਰ ''ਤੇ, ਮਈ ''ਚ ਘਟ ਕੇ 2.45 ਫੀਸਦੀ

06/14/2019 1:36:35 PM

ਨਵੀਂ ਦਿੱਲੀ—ਥੋਕ ਮੁੱਲ 'ਤੇ ਆਧਾਰਿਤ ਮੁਦਰਾਸਫੀਤੀ ਮਈ 'ਚ 22 ਮਹੀਨੇ ਦੇ ਹੇਠਲੇ ਪੱਧਰ ਭਾਵ 2.45 ਫੀਸਦੀ 'ਤੇ ਰਹੀ। ਇਸ ਦੀ ਮੁੱਖ ਵਜ੍ਹਾ ਖਾਧ ਸਮੱਗਰੀ, ਈਂਧਨ ਅਤੇ ਬਿਜਲੀ ਦੀਆਂ ਦਰਾਂ ਦਾ ਘੱਟ ਹੋਣਾ ਹੈ। ਥੋਕ ਮੁੱਲ ਸੂਚਕਾਂਕ ਆਧਾਰਿਤ ਮੁਦਰਾਸਫੀਤੀ ਦੇ ਅਧਿਕਾਰਿਕ ਆਂਕੜੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਹਨ। ਇਸ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜੁਲਾਈ 2017 ਦੇ ਬਾਅਦ ਲਗਭਗ 22 ਮਹੀਨੇ ਬਾਅਦ ਥੋਕ ਮੁਦਰਾਸਫੀਤੀ ਦਾ ਸਭ ਤੋਂ ਹੇਠਲਾ ਪੱਧਰ ਹੈ। ਜੁਲਾਈ 2017 'ਚ ਇਸ ਦੀ ਦਰ ਮਾਤਰ 1.88 ਫੀਸਦੀ ਸੀ। ਅਪ੍ਰੈਲ 2019 'ਚ ਇਹ 3.07 ਫੀਸਦੀ ਰਹੀ ਜਦੋਂਕਿ ਅਪ੍ਰੈਲ 'ਚ ਇਹ 7.37 ਫੀਸਦੀ ਸੀ। ਹਾਲਾਂਕਿ ਮਹੀਨੇ ਦੇ ਦੌਰਾਨ ਪਿਆਜ ਦੀਆਂ ਕੀਮਤਾਂ 'ਚ ਵਾਧਾ ਦੇਖਿਆ ਗਿਆ ਅਤੇ ਇਸ ਦੀ ਮੁਦਰਾਸਫੀਤੀ ਦੀ ਦਰ 15.89 ਫੀਸਦੀ ਰਹੀ। ਸਬਜ਼ੀਆਂ ਦੀ ਥੋਕ ਮੁਦਰਾਸਫੀਤੀ ਇਸ ਦੌਰਾਨ ਨਰਮ ਪੈ ਕੇ 33.15 ਫੀਸਦੀ ਰਹੀ ਜਦੋਂਕਿ ਅਪ੍ਰੈਲ 'ਚ ਇਹ 40.65 ਫੀਸਦੀ ਸੀ। ਆਲੂ ਦੀ ਥੋਕ ਮੁਦਰਾਸਫੀਤੀ ਮਈ 'ਚ ਘਟ ਕੇ ਜ਼ੀਰੋ ਤੋਂ 23.36 ਫੀਸਦੀ ਹੇਠਾਂ ਰਹੀ ਜਦੋਂਕਿ ਅਪ੍ਰੈਲ 'ਚ ਇਹ ਜ਼ੀਰੋ ਤੋਂ 17.15 ਫੀਸਦੀ ਹੇਠਾਂ ਸੀ। ਈਂਧਣ ਅਤੇ ਬਿਜਲੀ ਖੇਤਰ 'ਚ ਮੁਦਰਾਸਫੀਤੀ ਦੀ ਦਰ ਘਟ ਕੇ 0.98 ਫੀਸਦੀ ਰਹੀ ਜੋ ਪਿਛਲੇ ਮਹੀਨੇ 3.84 ਫੀਸਦੀ ਸੀ। ਵਿਨਿਰਮਿਤ ਵਸਤੂਆਂ ਦੀਆਂ ਕੀਮਤਾਂ 'ਚ ਵੀ ਕਮੀ ਦੇਖੀ ਗਈ ਹੈ। ਮਈ 'ਚ ਇਸ ਦੀ ਮੁਦਰਾਸਫੀਤੀ ਦਰ 1.28 ਫੀਸਦੀ ਰਹੀ ਜੋ ਅਪ੍ਰੈਲ 'ਚ 1.72 ਫੀਸਦੀ ਸੀ। ਮਾਰਚ 'ਚ ਥੋਕ ਮੁਦਰਾਸਫੀਤੀ ਦੇ ਸੰਸ਼ੋਧਿਤ ਆਂਕੜੇ ਵੀ ਜਾਰੀ ਕੀਤੇ ਗਏ ਹਨ। ਮਾਰਚ 'ਚ ਸੰਸ਼ੋਧਿਤ ਮੁਦਰਾਸਫੀਤੀ 3.10 ਫੀਸਦੀ ਰਹੀ ਜਦੋਂਕਿ ਅਨੁਮਾਨਿਤ ਅਸਥਾਈ ਆਂਕੜਿਆਂ 'ਚ ਇਹ 3.18 ਫੀਸਦੀ ਸੀ। ਇਸ ਹਫਤੇ ਦੀ ਸ਼ੁਰੂਆਤ 'ਚ ਖੁਦਰਾ ਮੁਦਰਾਸਫੀਤੀ ਦੇ ਆਂਕੜੇ ਵੀ ਜਾਰੀ ਕੀਤੇ ਗਏ ਸਨ। ਮਈ 'ਚ ਉਪਭੋਗਤਾ ਮੁੱਲ ਸੂਚਕਾਂਕ ਆਧਾਰਿਤ ਖੁਦਰਾ ਮੁਦਰਾਸਫੀਤੀ ਸੱਤ ਮਹੀਨੇ ਦੇ ਸਭ ਤੋਂ ਉੱਚੇ ਪੱਧਰ ਭਾਵ 3.05 ਫੀਸਦੀ 'ਤੇ ਰਹੀ ਸੀ।


Aarti dhillon

Content Editor

Related News