ਸੋਕੇ ਨਾਲ ਸਦੀ ਦੇ ਅੰਤ ਤੱਕ 60 ਫੀਸਦੀ ਘੱਟ ਜਾਵੇਗਾ ਕਣਕ ਦਾ ਉਤਪਾਦਨ

09/27/2019 4:50:40 PM

ਹਿਊਸਟਨ—ਦੁਨੀਆ ਭਰ 'ਚ ਕਣਕ ਉਤਪਾਦਨ ਕਰਨ ਵਾਲੇ 60 ਫੀਸਦੀ ਇਲਾਕਿਆਂ ਨੂੰ ਸਦੀ ਭਾਵ ਸਾਲ 2100 ਦੇ ਅੰਤ ਤੱਕ ਸੋਕੇ ਦੀ ਲਗਾਤਾਰ, ਗੰਭੀਰ ਅਤੇ ਲੰਬੇ ਸਮੇਂ ਦੀ ਸਮੱਸਿਆ ਦਾ ਸਾਹਮਣਾ ਪੈ ਸਕਦਾ ਹੈ। ਮਸ਼ਹੂਰ ਪੱਤਰਿਕਾ 'ਸਾਇੰਸ ਐਡਵਾਂਸੇਜ਼' 'ਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਜੇਕਰ ਸੰਸਾਰਕ ਔਸਤ ਤਾਪਮਾਨ ਪੂਰਵ ਉਦਯੋਗਿਕ ਪੱਧਰਾਂ ਤੋਂ ਜ਼ਿਆਦਾ ਅਤੇ ਦੋ ਡਿਗਰੀ ਸੈਲਸੀਅਸ ਦੇ ਅੰਦਰ ਰਹਿੰਦਾ ਹੈ ਤਾਂ ਸੰਸਾਰਕ ਕਣਕ ਉਤਪਾਦਕ ਖੇਤਰਾਂ ਦੇ 30 ਫੀਸਦੀ ਹਿੱਸੇ 'ਚ ਨਿਰੰਤਰ ਸੋਕੇ ਦੀ ਸਮੱਸਿਆ ਰਹਿ ਸਕਦੀ ਹੈ। ਅਧਿਐਨ 'ਚ ਕਿਹਾ ਗਿਆ ਹੈ ਕਿ ਅੱਗੇ ਵੀ ਜੇਕਰ ਵਰਤਮਾਨ ਮੌਸਮੀ ਹਾਲਾਤ ਅਜਿਹੇ ਹੀ ਬਣੇ ਰਹੇ ਤਾਂ ਮੌਜੂਦਾਂ ਕਣਕ ਉਤਪਾਦਕ ਇਲਾਕਿਆਂ ਦਾ 15 ਫੀਸਦੀ ਹਿੱਸਾ ਸੋਕੇ ਦੀ ਲਪੇਟ 'ਚ ਆ ਸਕਦਾ ਹੈ। ਖੋਜ 'ਚ ਅਮਰੀਕਾ 'ਚ ਅਕਰਾਸਸ ਯੂਨੀਵਰਸਿਟੀ ਦੇ ਖੋਜਕਰਤਾ ਸ਼ਾਮਲ ਹਨ। ਪੈਰਿਸ ਜਲਵਾਯੂ ਸਮਝੌਤੇ 'ਚ ਸੰਸਾਰਕ ਤਾਪਮਾਨ 'ਚ ਦੋ ਡਿਗਰੀ ਸੈਲਸੀਅਸ ਦੀ ਕਟੌਤੀ ਦਾ ਟੀਚਾ ਰੱਖਿਆ ਗਿਆ ਹੈ। ਕਣਕ ਸਾਲਾਂ ਆਧਾਰਿਤ ਫਸਲ ਹੈ। ਮਨੁੱਖ ਜਿੰਨੀ ਮਾਤਰਾ 'ਚ ਕੈਲੋਰੀ ਲੈਂਦਾ ਹੈ ਉਸ ਦਾ 20 ਫੀਸਦੀ ਹਿੱਸਾ ਕਣਕ ਤੋਂ ਮਿਲਦਾ ਹੈ।
ਚਾਰ ਗੁਣਾ ਜ਼ਿਆਦਾ ਸੋਕੇ ਦਾ ਖਤਰਾ
ਅਧਿਐਨ ਮੁਤਾਬਕ ਜੇਕਰ ਜਲਵਾਯੂ ਸੰਕਟ ਦਾ ਹੱਲ ਨਹੀਂ ਕੀਤਾ ਜਾਂਦਾ ਹੈ ਤਾਂ 60 ਫੀਸਦੀ ਤੱਕ ਮੌਜੂਦਾ ਕਣਕ ਉਤਪਾਦਕ ਇਲਾਕਿਆਂ 'ਚ ਇਸ ਸਦੀ ਦੇ ਅੰਤ ਤੱਕ ਇੰਝ ਹੀ ਸੋਕੇ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਅਕਰਾਸਸ ਯੂਨੀਵਰਸਿਟੀ ਦੇ ਅਧਿਐਨ ਦੇ ਦੂਜੇ ਲੇਖਕ ਸਾਂਗ ਫੇਮ ਦਾ ਕਹਿਣਾ ਹੈ ਕਿ ਇਸ 'ਚ ਸਾਫ ਤੌਰ 'ਤੇ ਸੁਝਾਅ ਦਿੱਤਾ ਗਿਆ ਹੈ ਕਿ ਜਲਵਾਯੂ ਪਰਿਵਰਤਨ ਨਾਲ ਖਾਧ ਉਤਪਾਦਨ ਹੋਵੇਗਾ। ਸੋਕੇ ਦੇ ਅਜਿਹੇ ਹਾਲਾਤ ਨਾਲ ਸੰਸਾਰਕ ਖਾਧ ਉਤਪਾਦਨ ਪ੍ਰਣਾਲੀ ਪ੍ਰਭਾਵਿਤ ਹੋਵੇਗੀ


Aarti dhillon

Content Editor

Related News