ਕਣਕ ਨਿਰਯਾਤ ''ਤੇ ਪਾਬੰਦੀ ਜਾਰੀ ਰਹੇਗੀ, ਬੇਮੌਸਮ ਮੀਂਹ ਤੋਂ ਬਾਅਦ ਵੀ ਰਿਕਾਰਡ ਉਤਪਾਦਨ ਦੀ ਉਮੀਦ : FCI
Wednesday, Mar 29, 2023 - 01:40 PM (IST)
ਨਵੀਂ ਦਿੱਲੀ- ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਕਣਕ ਦੇ ਨਿਰਯਾਤ 'ਤੇ ਪਾਬੰਦੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਦੇਸ਼ ਖੁਰਾਕ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਘਰੇਲੂ ਸਪਲਾਈ ਨੂੰ ਲੈ ਕੇ ਸਹਿਜ ਮਹਿਸੂਸ ਨਹੀਂ ਕਰਦਾ। ਭਾਰਤੀ ਖੁਰਾਕ ਨਿਗਮ (ਐੱਫ.ਸੀ.ਆਈ) ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਸ਼ੋਕ ਕੇ ਮੀਨਾ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੇਮੌਸਮ ਮੀਂਹ ਕਾਰਨ ਕਣਕ ਦਾ ਉਤਪਾਦਨ ਪ੍ਰਭਾਵਿਤ ਨਹੀਂ ਹੋਈ ਹੈ। ਮੀਂਹ ਪੈਣ ਤੋਂ ਬਾਅਦ ਵੀ ਇਸ ਸਾਲ ਕਣਕ ਦਾ ਕੁੱਲ ਉਤਪਾਦਨ ਰਿਕਾਰਡ 11.2 ਕਰੋੜ ਟਨ ਰਹੇਗਾ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਕਣਕ ਦੀ ਤਾਜ਼ਾ ਫਸਲ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ ਅਤੇ ਸੋਮਵਾਰ ਨੂੰ ਮੱਧ ਪ੍ਰਦੇਸ਼ 'ਚ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) 'ਤੇ ਲਗਭਗ 10,727 ਟਨ ਕਣਕ ਦੀ ਖਰੀਦ ਕੀਤੀ ਗਈ ਹੈ।
ਇਹ ਵੀ ਪੜ੍ਹੋ- UPI ਪੇਮੈਂਟ ਕਰਨ ਵਾਲਿਆਂ ਨੂੰ ਵੱਡਾ ਝਟਕਾ, 2000 ਤੋਂ ਜ਼ਿਆਦਾ ਦੀ ਪੇਮੈਂਟ 'ਤੇ ਲੱਗੇਗਾ ਵਾਧੂ ਚਾਰਜ!
ਵਿਸ਼ਵ ਦੇ ਦੂਜੇ ਸਭ ਤੋਂ ਵੱਡੇ ਕਣਕ ਉਤਪਾਦਕ ਦੇਸ਼ ਭਾਰਤ ਨੇ ਮਈ 2022 'ਚ ਵਧਦੀਆਂ ਘਰੇਲੂ ਕੀਮਤਾਂ ਨੂੰ ਕਾਬੂ ਕਰਨ ਦੇ ਉਪਾਵਾਂ ਦੇ ਤਹਿਤ ਕਣਕ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਸੀ। ਮੀਨਾ ਨੇ ਕਿਹਾ, “ਜਿੱਥੋਂ ਤੱਕ ਆਮ ਆਦਮੀ ਦੀ ਖੁਰਾਕ ਸੁਰੱਖਿਆ ਨੂੰ ਯਕੀਨੀ ਕਰਨ ਲਈ ਸਰਕਾਰ ਦਾ ਸਬੰਧ ਹੈ, ਕਣਕ ਦੀ ਬਰਾਮਦ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਲਈ, ਜਦੋਂ ਤੱਕ ਦੇਸ਼ ਸਪਲਾਈ ਨੂੰ ਲੈ ਕੇ ਸਹਿਜ ਮਹਿਸੂਸ ਨਹੀਂ ਕਰਦਾ, ਉਦੋਂ ਤੱਕ ਕਣਕ 'ਤੇ ਨਿਰਯਾਤ ਪਾਬੰਦੀ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਅਨੁਮਾਨਿਤ ਅਧਿਤ ਕਣਕ ਉਤਪਾਦਨ ਭਾਰਤੀ ਬਾਜ਼ਾਰ 'ਚ ਸਰਕਾਰੀ ਖਰੀਦ ਅਤੇ ਆਮ ਖਪਤ ਦੋਵਾਂ ਲਈ ਕਾਫ਼ੀ ਸਪਲਾਈ ਯਕੀਨੀ ਬਣਾਏਗਾ
ਇਹ ਵੀ ਪੜ੍ਹੋ- LPG Subsidy: ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਵੱਡੀ ਰਾਹਤ, ਕੀਤਾ ਇਹ ਐਲਾਨ
ਖੇਤੀਬਾੜੀ ਮੰਤਰਾਲੇ ਦੇ ਦੂਜੇ ਅਨੁਮਾਨ ਦੇ ਅਨੁਸਾਰ, ਸਰਕਾਰ ਨੇ ਫਸਲ ਸਾਲ 2023-24 (ਜੁਲਾਈ-ਜੂਨ) 'ਚ ਰਿਕਾਰਡ 11 ਕਰੋੜ 21.8 ਲੱਖ ਟਨ ਕਣਕ ਉਤਪਾਦਨ ਦਾ ਅਨੁਮਾਨ ਲਗਾਇਆ ਹੈ। ਮੀਨਾ ਨੇ ਕਿਹਾ ਕਿ ਖੇਤੀਬਾੜੀ ਮੰਤਰਾਲੇ ਨੇ ਮੌਸਮ ਦੇ ਉਤਰਾਅ-ਚੜ੍ਹਾਅ ਨੂੰ ਦੇਖਦੇ ਹੋਏ ਕਣਕ ਦੇ ਰਿਕਾਰਡ ਉਤਪਾਦਨ ਦਾ ਅਨੁਮਾਨ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ “ਬਰਸਾਤ ਚਿੰਤਾ ਦਾ ਕਾਰਨ ਹੈ ਕਿਉਂਕਿ ਇਹ ਅਨਾਜ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦਾ ਹੈ। ਮੀਂਹ ਦਾ ਕਾਰਨ ਇਹ ਹੈ ਕਿ ਤਾਪਮਾਨ 'ਚ ਵੀ ਗਿਰਾਵਟ ਆਈ ਹੈ। ਪੂਰੀ ਪੱਕਣ ਲਈ ਘੱਟ ਤਾਪਮਾਨ ਕਣਕ ਦੀ ਫ਼ਸਲ ਲਈ ਚੰਗਾ ਹੈ। ਇਸ ਲਈ ਕਣਕ ਦੀ ਪੈਦਾਵਾਰ ਦੀ ਅਨੁਮਾਨਿਤ ਮਾਤਰਾ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਸਰਕਾਰ ਵੱਲੋਂ 3 ਕਰੋੜ 41.5 ਲੱਖ ਟਨ ਕਣਕ ਦੀ ਖਰੀਦ ਦਾ ਟੀਚਾ ਵੀ ਹਾਸਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਅਡਾਨੀ ਇੰਟਰਪ੍ਰਾਈਜੇਜ਼ ਦਾ ਸ਼ੇਅਰ 5 ਫ਼ੀਸਦੀ ਚੜ੍ਹਿਆ, ਗਰੁੱਪ ਦੀਆਂ ਹੋਰ ਕੰਪਨੀਆਂ ਦੇ ਸ਼ੇਅਰ ਵੀ ਲਾਭ 'ਚ
ਮੀਨਾ ਨੇ ਕਿਹਾ ਕਿ ਐੱਫ.ਸੀ.ਆਈ ਨੇ ਕਣਕ ਦੀ ਖਰੀਦ ਮੁਹਿੰਮ ਸ਼ੁਰੂ ਕਰ ਦਿੱਤੀ ਹੈ। 27 ਮਾਰਚ ਨੂੰ ਮੱਧ ਪ੍ਰਦੇਸ਼ 'ਚ ਕਰੀਬ 10,727 ਟਨ ਕਣਕ ਦੀ ਖਰੀਦ ਕੀਤੀ ਗਈ ਸੀ। ਉਨ੍ਹਾਂ ਕਿਹਾ, “ਪਹਿਲੀ ਆਮਦ ਮੱਧ ਪ੍ਰਦੇਸ਼ 'ਚ ਸ਼ੁਰੂ ਹੋ ਗਈ ਹੈ। ਲਗਭਗ 10,727 ਟਨ ਦੀ ਖਰੀਦ ਹੋਈ, ਹਾਲਾਂਕਿ ਸੋਮਵਾਰ ਨੂੰ 5.56 ਲੱਖ ਟਨ ਦੀ ਵੱਡੀ ਆਮਦ ਹੋਈ ਸੀ।” ਪਿਛਲੇ ਸਾਲ ਦੀ ਇਸੇ ਮਿਆਦ 'ਚ ਖਰੀਦ ਦੀ ਮਾਤਰਾ ਵੀ ਉਸੇ ਤਾਰੀਖ਼ ਨੂੰ ਸੀ। ਇਸ ਸਾਲ ਘੱਟ ਸਮੇਂ ਦੀਆਂ ਫ਼ਸਲਾਂ ਦੀ ਕਟਾਈ ਹੋਣ ਕਾਰਨ ਆਮਦ ਬਹੁਤ ਜ਼ਿਆਦਾ ਰਹੀ। ਦੇਸ਼ ਭਰ 'ਚ ਖਰੀਦ ਕੇਂਦਰ ਖੁੱਲ੍ਹੇ ਰਹਿਣਗੇ। ਪੰਜਾਬ ਅਤੇ ਹਰਿਆਣਾ 'ਚ 1 ਅਪ੍ਰੈਲ ਤੋਂ ਖਰੀਦ ਸ਼ੁਰੂ ਹੋ ਜਾਵੇਗੀ।
ਇਹ ਵੀ ਪੜ੍ਹੋ- ਭਾਰਤ ਦਾ ਵਸਤੂ ਅਤੇ ਸੇਵਾ ਨਿਰਯਾਤ 2022-23 'ਚ 760 ਅਰਬ ਡਾਲਰ ਨੂੰ ਪਾਰ ਕਰੇਗਾ : ਪੀਊਸ਼ ਗੋਇਲ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।