ਵਟਸਐਪ ਦੇ Co-Founder Brain Acton ਜਲਦ ਛੱਡ ਸਕਦੇ ਹਨ ਕੰਪਨੀ

09/13/2017 7:28:00 PM

ਜਲੰਧਰ—ਸੋਸ਼ਲ ਮੀਡੀਆ ਫੇਸਬੁੱਕ ਦੀ ਮਲਕੀਅਤ ਕੰਪਨੀ ਵਟਸਐਪ ਦੇ ਕੋ-ਫਾਓਂਡਰ Brain Acton ਜਲਦ ਹੀ ਅਸਤੀਫਾ ਦੇ ਸਕਦੇ ਹਨ। ਇਸ ਗੱਲ ਦਾ ਐਲਾਨ ਉਨ੍ਹਾਂ ਨੇ ਆਪਣੀ ਫੇਸਬੁੱਕ 'ਤੇ ਕੀਤਾ ਹੈ। ਉਨ੍ਹਾਂ ਨੇ ਪੋਸਟ 'ਚ ਲਿਖਿਆ ਹੈ ਕਿ ਇਕ ਨਵੀਂ ਸ਼ੁਰੂਆਤ ਕਰਨ ਲਈ ਉਹ ਵਟਸਐਪ ਨੂੰ ਛੱਡ ਰਹੇ ਹਨ। ਤੁਹਾਨੂੰ ਦੱਸ ਦਈਏ ਕਿ Acton ਪਿੱਛਲੇ ਅੱਠ ਸਾਲਾਂ ਤੋਂ ਵਟਸਐਪ 'ਤੇ ਕੰਮ ਕਰ ਰਹੇ ਹਨ। ਵਟਸਐਪ ਤੋਂ ਪਹਿਲਾਂ ਉਹ Yahoo 'ਚ ਨੌਕਰੀ ਕਰਦੇ ਸਨ।
ਜਾਣੋ Acton ਨੇ ਪੋਸਟ 'ਚ ਕੀ ਲਿਖਿਆ:
Acton ਨੇ ਕਿਹਾ ਕਿ ਵਟਸਐਪ ਨਾਲ 8 ਸਾਲਾਂ ਤੋਂ ਕੰਮ ਕਰਨ ਤੋਂ ਬਾਅਦ ਮੈਂ ਇਕ ਨਵੀਂ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਹੈ। ਮੈਂ ਬਹੁਤ ਹੀ ਲੱਕੀ ਹਾਂ ਕਿ ਇਸ ਉਮਰ 'ਚ ਮੈਨੂੰ ਨਵੇਂ ਮੌਕੇ ਮਿਲ ਰਹੇ ਹਨ ਅਤੇ ਮੈਂ ਜੋ ਕਰਨਾ ਚਾਹੁੰਦਾ ਹਾਂ ਉਹ ਕਰ ਪਾ ਰਿਹਾ ਹਾਂ। 

 

After 8 years at WhatsApp, I have decided to move on and start a new chapter in my life. I am very fortunate at my age...

Posted by Brian Acton on Tuesday, September 12, 2017


ਵਟਸਐਪ ਲਿਆ ਰਿਹਾ ਹੈ ਨਵਾਂ ਫੀਚਰ
ਇਕ ਲੇਟੈਸਟ ਲੀਕ ਮੁਤਾਬਕ, delete for everyone ਫੀਚਰ ਦੀ ਟੈਸਟਿੰਗ ਐਂਡਰਾਇਡ ਅਤੇ ਆਈ.ਓ.ਐੱਸ. 'ਤੇ ਸ਼ੁਰੂ ਕਰ ਦਿੱਤੀ ਹੈ। ਇਸ ਫੀਚਰ ਤਹਿਤ ਯੂਜ਼ਰਸ ਮੈਸੇਜ ਭੇਜਣ ਤੋਂ ਬਾਅਦ ਉਸ ਨੂੰ ਡਲੀਟ ਕਰ ਸਕਨਗੇ। ਹਾਲਾਂਕਿ ਇਸ ਤਰ੍ਹਾਂ ਉਦੋ ਹੀ ਹੋ ਸਕਦਾ ਹੈ ਜਦੋ ਰਸੀਵਰ ਨੇ ਮੈਸੇਜ ਨਾ ਪੜਿਆ ਹੋਵੇ। ਮੀਡੀਆ ਰਿਪੋਰਟਸ ਮੁਤਾਬਕ, ਇਸ ਫੀਚਰ ਲਈ ਜੋ ਰੀਕਾਲ ਸਰਵਰ ਬਣਾਇਆ ਗਿਆ ਹੈ ਉਹ ਠੀਕ ਤਰ੍ਹਾਂ ਤੋਂ ਕੰਮ ਕਰ ਰਿਹਾ ਹੈ। ਇਸ ਨੂੰ ਅੱਜੇ ਟੈਸਟ ਕੀਤਾ ਜਾ ਰਿਹਾ ਹੈ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਇਸ ਨੂੰ ਜਲਦ ਹੀ ਸਾਰੇ ਯੂਜ਼ਰਸ ਲਈ ਜਾਰੀ ਕੀਤਾ ਜਾਵੇਗਾ। 


Related News