ਐਂਡਰਾਇਡ ਤੋਂ ਬਾਅਦ iOS ਲਈ ਵੀ ਆ ਰਿਹੈ ਵਟਸਐਪ ਦਾ ਬਿਜ਼ਨੈੱਸ ਐਪ

Monday, May 07, 2018 - 02:05 PM (IST)

ਜਲੰਧਰ- ਐਂਡਰਾਇਡ ਲਈ ਵਟਸਐਪ ਬਿਜ਼ਨੈੱਸ ਐਪ ਲਾਂਚ ਕਰਨ ਤੋਂ ਬਾਅਦ ਕੰਪਨੀ ਹੁਣ ਆਈ.ਓ.ਐੱਸ. ਡਿਵਾਈਸ ਲਈ ਬਿਜ਼ਨੈੱਸ ਐਪ ਤਿਆਰ ਕਰ ਰਹੀ ਹੈ। ਇਸ ਦੀ ਜਾਣਕਾਰੀ ਵਟਸਐਪ ਦੇ ਫੀਚਰ ਨੂੰ ਟ੍ਰੈਕ ਕਰਨ ਵਾਲੇ wabetainfo ਦੇ ਬਲਾਗ 'ਤੇ ਮਿਲੀ ਹੈ। ਬਲਾਗ ਦੇ ਨਾਲ ਆਈ.ਓ.ਐੱਸ. ਵਟਸਐਪ ਬਿਜ਼ਨੈੱਸ ਐਪ ਦੇ ਸਕਰੀਨਸ਼ਾਟ ਵੀ ਸ਼ੇਅਰ ਕੀਤੇ ਗਏ ਹਨ। ਦੱਸ ਦਈਏ ਕਿ ਅਜੇ ਤਕ ਵਟਸਐਪ ਦਾ ਬਿਜ਼ਨੈੱਸ ਸਿਰਫ ਐਂਡਰਾਇਡ ਪਲੇਟਫਾਰਮ 'ਤੇ ਹੀ ਉਪਲੱਬਧ ਹੈ ਜਿਸ ਨੂੰ ਅਜੇ ਤਕ 30 ਲੱਖ ਯੂਜ਼ਰਸ ਇਸਤੇਮਾਲ ਕਰ ਰਹੇ ਹਨ। 
ਹਾਲਾਂਕਿ wabetainfo ਨੇ ਆਈਫੋਨ ਲਈ ਵਟਸਐਪ ਦੇ ਬਿਜ਼ਨੈੱਸ ਐਪ ਦੇ ਲਾਂਚਿੰਗ ਤਰੀਕ ਦੀ ਜਾਣਕਾਰੀ ਨਹੀਂ ਦਿੱਤੀ ਹੈ। ਉਂਝ ਸਕਰੀਨਸ਼ਾਟ 'ਚ Greeting Message ਦਾ ਫੀਚਰ ਦਿਖਾਈ ਦੇ ਰਿਹਾ ਹੈ ਜੋ ਕਿ ਵਟਸਐਪ ਦੇ ਐਂਡਰਾਇਡ ਬਿਜ਼ਨੈੱਸ ਐਪ 'ਤੇ ਉਪਲੱਬਧ ਹੈ। 

PunjabKesari


ਜ਼ਿਕਰਯੋਗ ਹੈ ਕਿ ਇਸੇ ਸਾਲ ਜਨਵਰੀ 'ਚ ਭਾਰਤ 'ਚ ਵਟਸਐਪ ਦਾ ਬਿਜ਼ਨੈੱਸ ਐਪ ਲਾਂਚ ਹੋਇਆ ਹੈ ਜਿਸ ਨੂੰ ਗੂਗਲ ਪੇਲਅ ਸਟੋਰ ਤੋਂ ਫ੍ਰੀ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ। ਵਟਸਐਪ ਬਿਜ਼ਨੈੱਸ ਐਪ ਦੇ ਫੀਚਰਸ ਦੀ ਗੱਲ ਕਰੀਏ ਤਾਂ ਐਪ 'ਚ ਨੰਬਰ ਵੈਰੀਫਿਕੇਸ਼ਨ ਤੋਂ ਬਾਅਦ ਤੁਹਾਨੂੰ ਆਪਣੀ ਬਿਜ਼ਨੈੱਸ ਪ੍ਰੋਫਾਇਲ ਲਗਾਉਣੀ ਹੋਵੇਗੀ। ਪ੍ਰੋਫਾਇਲ 'ਚ ਤੁਸੀਂ ਆਪਣਾ ਲੋਗੋ ਵੀ ਇਸਤੇਮਾਲ ਕਰ ਸਕੋਗੇ।


Related News