WhatsApp ਯੂਜ਼ਰਸ ਨੂੰ ਝਟਕਾ, ਇਨ੍ਹਾਂ ਫੋਨਾਂ 'ਤੇ ਹੋ ਜਾਵੇਗਾ ਬੰਦ!
Sunday, May 12, 2019 - 02:50 PM (IST)

ਨਵੀਂ ਦਿੱਲੀ— ਵਿੰਡੋਜ਼ ਓਪਰੇਟਿੰਗ ਸਿਸਟਮ ਵਾਲੇ ਫੋਨ, ਆਈ. ਓ. ਐੱਸ.-7 ਅਤੇ ਐਂਡ੍ਰਾਇਡ 2.3.7 'ਤੇ ਚੱਲ ਰਹੇ ਸਮਾਰਟ ਫੋਨਾਂ 'ਤੇ WhatsApp ਕੰਮ ਕਰਨਾ ਬੰਦ ਕਰ ਦੇਵੇਗਾ। ਫੇਸਬੁੱਕ ਦੀ ਕੰਪਨੀ WhatsApp ਨੇ ਉਨ੍ਹਾਂ ਓਪਰੇਟਿੰਗ ਸਿਸਟਮ ਦੀ ਲਿਸਟ 'ਚ ਕੁਝ ਹੋਰ ਓ. ਐੱਸ. ਸ਼ਾਮਲ ਕੀਤੇ ਹਨ, ਜਿਨ੍ਹਾਂ ਲਈ ਨਵੀਂ ਸਪੋਰਟ ਬੰਦ ਕਰ ਦਿੱਤੀ ਜਾਵੇਗੀ।
WhatsApp 31 ਦਸੰਬਰ 2019 ਤੋਂ ਵਿੰਡੋਜ਼ ਫੋਨ ਓਪਰੇਟਿੰਗ ਸਿਸਟਮ 'ਤੇ ਚੱਲਣ ਵਾਲੇ ਸਾਰੇ ਫੋਨਾਂ ਲਈ ਨਵੀਂ ਸਪੋਰਟ ਬੰਦ ਕਰਨ ਜਾ ਰਿਹਾ ਹੈ, ਯਾਨੀ ਜੇਕਰ ਤੁਹਾਡੇ ਕੋਲ ਵਿੰਡੋਜ਼ ਫੋਨ ਹੈ ਤਾਂ ਉਸ 'ਤੇ WhatsApp ਕੰਮ ਨਹੀਂ ਕਰੇਗਾ। ਉੱਥੇ ਹੀ, 1 ਫਰਵਰੀ 2020 ਤੋਂ ਐਂਡ੍ਰਾਇਡ ਵਰਜ਼ਨ 2.3.7 'ਤੇ ਕੰਮ ਕਰ ਰਹੇ ਸਮਾਰਟ ਫੋਨਾਂ 'ਤੇ ਵੀ ਇਸ ਲਈ ਨਵੀਂ ਸਪੋਰਟ ਉਪਲੱਬਧ ਨਹੀਂ ਹੋਵੇਗੀ।
ਓਪਰੇਟਿੰਗ ਸਿਸਟਮ ਆਈ. ਓ. ਐੱਸ.-7 'ਤੇ ਚੱਲਣ ਵਾਲੇ ਆਈਫੋਨ ਲਈ ਵੀ WhatsApp ਦੀ ਨਵੀਂ ਸਪੋਰਟ ਫਰਵਰੀ 2020 ਤੋਂ ਬੰਦ ਹੋਣ ਜਾ ਰਹੀ ਹੈ। ਉੱਥੇ ਹੀ, ਐਂਡ੍ਰਾਇਡ ਵਰਜ਼ਨ 2.3.3 ਤੇ ਇਸ ਤੋਂ ਪੁਰਾਣੀ ਵਰਜ਼ਨਸ ਲਈ ਵੀ WhatsApp ਉਪਲੱਬਧ ਨਹੀਂ ਹੋਵੇਗਾ। WhatsApp ਨੇ ਆਈ. ਓ. ਐੱਸ.-6 'ਤੇ ਚੱਲਣ ਵਾਲੇ ਆਈਫੋਨਜ਼ ਲਈ ਨਵੀਂ ਸਪੋਰਟ ਪਹਿਲਾਂ ਹੀ ਬੰਦ ਕਰ ਦਿੱਤੀ ਹੈ।