WEF ਦਾ ਆਨਲਾਈਨ ਦਾਵੋਸ ਸੰਮੇਲਨ ਅੱਜ ਤੋਂ ਹੋਇਆ ਸ਼ੁਰੂ , ਜਾਣੋ ਪ੍ਰਧਾਨ ਮੰਤਰੀ ਮੋਦੀ ਕਦੋਂ ਲੈਣਗੇ ਹਿੱਸਾ

Sunday, Jan 24, 2021 - 06:06 PM (IST)

WEF ਦਾ ਆਨਲਾਈਨ ਦਾਵੋਸ ਸੰਮੇਲਨ ਅੱਜ ਤੋਂ ਹੋਇਆ ਸ਼ੁਰੂ , ਜਾਣੋ ਪ੍ਰਧਾਨ ਮੰਤਰੀ ਮੋਦੀ ਕਦੋਂ ਲੈਣਗੇ ਹਿੱਸਾ

ਨਵੀਂ ਦਿੱਲੀ — ਵਰਲਡ ਇਕਨਾਮਿਕ ਫੋਰਮ ਦਾ ਦਾਵੋਸ ਏਜੰਡਾ ਸੰਮੇਲਨ 24 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਸਮੇਤ ਵਿਸ਼ਵ ਦੇ ਹੋਰ ਟਾਪ ਨੇਤਾ ਇਸ ਸੰਮੇਲਨ ’ਚ ਸੰਬੋਧਨ ਕਰਨਗੇ। ਇਹ ਇਸ ਸਾਲ ਦਾ ਪਹਿਲਾ ਵੱਡਾ ਗਲੋਬਲ ਸੰਮੇਲਨ ਹੋਵੇਗਾ, ਜਿਸ ਵਿਚ ਇਕ ਹਜ਼ਾਰ ਤੋਂ ਵੱਧ ਆਲਮੀ ਆਗੂ ਸ਼ਾਮਲ ਹੋਣਗੇ। ਇਨ੍ਹਾਂ ਵਿਚ ਵੱਖ ਵੱਖ ਦੇਸ਼ਾਂ ਦੇ ਮੁਖੀਆਂ, ਸਰਕਾਰਾਂ ਦੇ ਮੁਖੀ, ਸੀ.ਈ.ਓ., ਵੱਡੀਆਂ ਕੰਪਨੀਆਂ ਦੇ ਚੇਅਰਮੈਨ, ਬਹੁਪੱਖੀ ਸੰਸਥਾਵਾਂ ਦੇ ਮੁਖੀ, ਵਿਦਿਅਕ ਅਤੇ ਸਿਵਲ ਸੁਸਾਇਟੀ ਦੇ ਦਿੱਗਜ ਹਿੱਸਾ ਲੈਣ ਵਾਲੇ ਹਨ। ਇਸ ਸੰਮੇਲਨ ’ਚ ਆਰਥਿਕ, ਵਾਤਾਵਰਣਿਕ, ਸਮਾਜਿਕ ਅਤੇ ਤਕਨਾਲੋਜੀ ਨਾਲ ਜੁੜੀਆਂ ਚੁਣੌਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

ਸੰਮੇਲਨ ਦੀ ਸ਼ੁਰੂਆਤ ਐਤਵਾਰ ਨੂੰ ਡਬਲਯੂਈਐਫ ਦੇ ਸੰਸਥਾਪਕ ਅਤੇ ਕਾਰਜਕਾਰੀ ਚੇਅਰਮੈਨ ਕਲਾਸ ਸਵਾਬ ਦੇ ਸਵਾਗਤੀ ਭਾਸ਼ਣ ਨਾਲ ਹੋਵੇਗੀ। ਚੀਨ ਦੇ ਰਾਸ਼ਟਰਪਤੀ 25 ਜਨਵਰੀ ਨੂੰ ਇਸ ਕਾਨਫਰੰਸ ਨੂੰ ਸੰਬੋਧਿਤ ਕਰਨਗੇ। ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ ਵੀ ਇੱਕ ਸੈਸ਼ਨ ਨੂੰ ਸੰਬੋਧਨ ਕਰਨਗੇ।

ਇਹ ਵੀ ਪੜ੍ਹੋ : PNB ਦੇ ਖ਼ਾਤਾਧਾਰਕਾਂ ਲਈ ਜ਼ਰੂਰੀ ਖ਼ਬਰ, 31 ਮਾਰਚ ਤੋਂ ਪੈਸਿਆਂ ਦੇ ਲੈਣਦੇਣ ਲਈ ਕਰਨਾ ਹੋਵੇਗਾ ਇਹ ਕੰਮ

ਅੱਜ ਤੋਂ ਸ਼ੁਰੂ ਹੋ ਕੇ 29 ਜਨਵਰੀ ਤੱਕ ਜਾਰੀ ਰਹੇਗਾ ਇਹ ਸੰਮੇਲਨ

ਡਬਲਯੂਈਐਫ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ, 28 ਜਨਵਰੀ ਨੂੰ ਸੰਮੇਲਨ ਨੂੰ ਸੰਬੋਧਿਤ ਕਰਨਗੇ। ਛੇ ਰੋਜ਼ਾ ਸੰਮੇਲਨ 24 ਤੋਂ 29 ਜਨਵਰੀ ਤੱਕ ਚੱਲੇਗਾ। ਇਸ ਤੋਂ ਇਲਾਵਾ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਸਿਹਤ ਮੰਤਰੀ ਹਰਸ਼ ਵਰਧਨ ਅਤੇ ਪੈਟਰੋਲੀਅਮ ਅਤੇ ਸਟੀਲ ਮੰਤਰੀ ਧਰਮਿੰਦਰ ਪ੍ਰਧਾਨ ਤੋਂ ਇਲਾਵਾ ਉਦਯੋਗ ਦੇ ਦਿੱਗਜ ਅਨੰਦ ਮਹਿੰਦਰਾ, ਸਲੀਲ ਪਰੇਖ ਅਤੇ ਸ਼ੋਭਨਾ ਕਾਮੇਨੀ ਵੀ ਸੰਮੇਲਨ ਨੂੰ ਸੰਬੋਧਨ ਕਰਨਗੇ।

ਇਹ ਵੀ ਪੜ੍ਹੋ : ਕੀ ਬੰਦ ਹੋਣਗੇ 5,10 ਅਤੇ 100 ਰੁਪਏ ਦੇ ਪੁਰਾਣੇ ਨੋਟ? ਜਾਣੋ RBI ਦੀ ਯੋਜਨਾ

ਸਿੰਗਾਪੁਰ ਵਿਚ ਹੋਵੇਗੀ ਬੈਠਕ

ਡਬਲਯੂਈਐਫ ਦੀ ਨਿਯਮਤ ਸਾਲਾਨਾ ਬੈਠਕ ਇਸ ਸਾਲ ਮਈ ਵਿਚ ਸਿੰਗਾਪੁਰ ਵਿਚ ਹੋਵੇਗੀ। ਸਲਾਨਾ ਬੈਠਕ ਤੋਂਪਹਿਲਾਂ ਜਨੇਵਾ ਦੀ ਸੰਸਥਾ ਵਲੋਂ ਆਨਲਾਈਨ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਨੂੰ ‘ਡੇਵੋਸ ਏਜੰਡਾ’ ਨਾਮ ਦਿੱਤਾ ਗਿਆ ਹੈ। ਹਰ ਸਾਲ ਡਬਲਯੂਈਐਫ ਦੁਆਰਾ ਸਾਲਾਨਾ ਮੀਟਿੰਗ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਵਿਚ ਦੁਨੀਆ ਭਰ ਦੇ ਅਮੀਰ ਅਤੇ ਸ਼ਕਤੀਸ਼ਾਲੀ ਲੋਕ ਇਕੱਠੇ ਹੁੰਦੇ ਹਨ।

ਇਹ ਵੀ ਪੜ੍ਹੋ :  ਸਾਲ 2020 ’ਚ ਸਭ ਤੋਂ ਵੱਧ ਵਿਕੀ ਮਾਰੂਤੀ ਸੁਜ਼ੂਕੀ ਦੀ ਇਹ ਕਾਰ, 15 ਸਾਲਾਂ ਤੋਂ ਕੋਈ ਨਹੀਂ ਦੇ ਸਕਿਆ ਟੱਕਰ

ਕੇਂਦਰੀ ਮੰਤਰੀ ਨਿਤਿਨ ਗਡਕਰੀ, ਸਮਰਿਤੀ ਈਰਾਨੀ ਅਤੇ ਪਿੳੂਸ਼ ਗੋਇਲ ਵੀ ਸੰਮੇਲਨ ਵਿਚ ਹਿੱਸਾ ਲੈਣ ਵਾਲਿਆਂ ਦੀ ਸੂਚੀ ਵਿਚ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਉਦਯੋਗਪਤੀ ਮੁਕੇਸ਼ ਅੰਬਾਨੀ, ਗੌਤਮ ਅਡਾਨੀ, ਰਵੀ ਰੁਈਆ, ਰਿਸ਼ਦ ਪ੍ਰੇਮਜੀ, ਪਵਨ ਮੁੰਜਾਲ, ਰਾਜਨ ਮਿੱਤਲ, ਸੁਨੀਲ ਮਿੱਤਲ, ਅਜੈ ਖੰਨਾ, ਅਜੀਤ ਗੁਲਾਬਚੰਦ, ਹਰੀ ਐਸ ਭਾਰਤੀਆ ਅਤੇ ਸੰਜੀਵ ਬਜਾਜ ਵੀ ਸੰਮੇਲਨ ਵਿਚ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ : ਸਭ ਤੋਂ ਉੱਚੇ ਸਿਖਰ ਤੋਂ ਬਾਅਦ, ਹੁਣ ਨਿਵੇਸ਼ਕਾਂ ਲਈ ਅੱਗੇ ਕੀ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News