ਇਸ ਹਫਤੇ ਨਿਵੇਸ਼ਕ ਹੋਏ ਮਾਲਾਮਾਲ, HDFC ਬੈਂਕ ਦਾ ਮਾਰਕੀਟ ਕੈਪ ਸਭ ਤੋਂ ਜ਼ਿਆਦਾ ਵਧਿਆ

Monday, Aug 24, 2020 - 04:25 PM (IST)

ਇਸ ਹਫਤੇ ਨਿਵੇਸ਼ਕ ਹੋਏ ਮਾਲਾਮਾਲ, HDFC ਬੈਂਕ ਦਾ ਮਾਰਕੀਟ ਕੈਪ ਸਭ ਤੋਂ ਜ਼ਿਆਦਾ ਵਧਿਆ

ਨਵੀਂ ਦਿੱਲੀ - ਦੇਸ਼ ਦੀਆਂ ਟਾਪ 10 ਮੁੱਲਵਾਨ ਕੰਪਨੀਆਂ ’ਚੋਂ 7 ਦੇ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ ) ’ਚ ਪਿਛਲੇ ਹਫਤੇ 67,622.08 ਕਰੋਡ਼ ਰੁਪਏ ਦਾ ਵਾਧਾ ਹੋਇਆ। ਇਸ ’ਚ ਸਭ ਤੋਂ ਜ਼ਿਆਦਾ ਲਾਭ ’ਚ ਐੱਚ. ਡੀ. ਐੱਫ. ਸੀ. ਬੈਂਕ ਅਤੇ ਆਈ. ਸੀ. ਆਈ. ਸੀ. ਈ. ਬੈਂਕ ਰਹੇ। ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.), ਐੱਚ. ਡੀ. ਐੱਫ. ਸੀ. ਬੈਂਕ, ਹਿੰਦੁਸਤਾਨ ਯੂਨੀਲੀਵਰ ਲਿ. (ਐੱਚ. ਯੂ. ਐੱਲ.), ਐੱਚ. ਡੀ. ਐੱਫ. ਸੀ., ਕੋਟਕ ਮਹਿੰਦਰਾ ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਆਈ. ਟੀ. ਸੀ. ਲਾਭ ’ਚ ਰਹੇ, ਜਦੋਂਕਿ ਰਿਲਾਇੰਸ ਇੰਡਸਟ੍ਰੀਜ਼ ਲਿ., ਇਨਫੋਸਿਸ ਅਤੇ ਭਾਰਤੀ ਏਅਰਟੈੱਲ ਦੇ ਬਾਜ਼ਾਰ ਮੁਲਾਂਕਣ ’ਚ ਗਿਰਾਵਟ ਦਰਜ ਕੀਤੀ ਗਈ।

ਐੱਚ. ਡੀ. ਐੱਫ. ਸੀ. ਦਾ ਮਾਰਕੀਟ ਕੈਪ 28,183 ਕਰੋਡ਼ ਵਧਿਆ

ਐੱਚ. ਡੀ. ਐੱਫ. ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਣ (ਐੱਮ. ਕੈਪ) ਪਿਛਲੇ ਹਫਤੇ 28,183.55 ਕਰੋਡ਼ ਰੁਪਏ ਉਛਲ ਕੇ 5,97,051.15 ਕਰੋਡ਼ ਰੁਪਏ ’ਤੇ ਪਹੁੰਚ ਗਿਆ। ਉਥੇ ਹੀ ਆਈ. ਸੀ. ਆਈ. ਸੀ. ਆਈ. ਬੈਂਕ ਦਾ ਬਾਜ਼ਾਰ ਮੁਲਾਂਕਣ 21,839.67 ਕਰੋਡ਼ ਰੁਪਏ ਦੇ ਵਾਧੇ ਨਾਲ 2,55,929.73 ਕਰੋਡ਼ ਰੁਪਏ ’ਤੇ ਪਹੁੰਚ ਗਿਆ। ਐੱਚ. ਯੂ. ਐੱਲ. ਦਾ ਐੱਮਕੈਪ 6,848.94 ਕਰੋਡ਼ ਵਧ ਕੇ 5,17,641.12 ਕਰੋਡ਼ ਰੁਪਏ ਰਿਹਾ। ਇਸੇ ਤਰ੍ਹਾਂ ਕੋਟਕ ਮਹਿੰਦਰਾ ਬੈਂਕ ਦਾ ਬਾਜ਼ਾਰ ਪੂੰਜੀਕਰਣ 6,241.25 ਕਰੋਡ਼ ਵਧ ਕੇ 2,65,097.18 ਕਰੋਡ਼ ਰੁਪਏ ਪਹੁੰਚ ਗਿਆ, ਜਦੋਂਕਿ ਐੱਚ. ਡੀ. ਐੱਫ. ਸੀ. ਦਾ ਬਾਜ਼ਾਰ ਮੁਲਾਂਕਣ 1,858.87 ਕਰੋਡ਼ ਰੁਪਏ ਮਜ਼ਬੂਤ ਹੋ ਕੇ 3,22,872.98 ਕਰੋਡ਼ ਰੁਪਏ ਰਿਹਾ।

ਇਹ ਵੀ ਦੇਖੋ: ਪੈਟਰੋਲ ਲਗਾਤਾਰ 5 ਵੇਂ ਦਿਨ ਹੋਇਆ ਮਹਿੰਗਾ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ

ਟੀ. ਸੀ. ਐੱਸ. ਦਾ ਮਾਰਕੀਟ ਕੈਪ 2,157 ਕਰੋਡ਼ ਵਧਿਆ

ਸਾਫਟਵੇਅਰ ਕੰਪਨੀ ਟੀ. ਸੀ. ਐੱਸ. ਦਾ ਬਾਜ਼ਾਰ ਪੂੰਜੀਕਰਣ 2,157.62 ਕਰੋਡ਼ ਵਧ ਕੇ 8,43,611.13 ਕਰੋਡ਼ ਰੁਪਏ ’ਤੇ ਪਹੁੰਚ ਗਿਆ। ਉਥੇ ਹੀ ਆਈ. ਟੀ. ਸੀ. ਦਾ ਐੱਮਕੈਪ 492.18 ਕਰੋਡ਼ ਰੁਪਏ ਮਜ਼ਬੂਤ ਹੋ ਕੇ 2,42,280.13 ਕਰੋਡ਼ ਰੁਪਏ ਰਿਹਾ। ਇਸ ਦੇ ਉਲਟ ਰਿਲਾਇੰਸ ਇੰਡਸਟ੍ਰੀਜ਼ ਦਾ ਬਾਜ਼ਾਰ ਪੂੰਜੀਕਰਣ 20,507.97 ਕਰੋਡ਼ ਘੱਟ ਕੇ 13,19,705.53 ਕਰੋਡ਼ ਰੁਪਏ ’ਤੇ ਆ ਗਿਆ ।

ਏਅਰਟੈੱਲ ਦਾ ਮਾਰਕੀਟ ਕੈਪ 4,855 ਕਰੋਡ਼ ਘਟਿਆ

ਭਾਰਤੀ ਏਅਰਟੈੱਲ ਦਾ ਐੱਮਕੈਪ 4,855.45 ਕਰੋਡ਼ ਘੱਟ ਕੇ 2,83,688.98 ਕਰੋਡ਼ ਅਤੇ ਇਨਫੋਸਿਸ ਦਾ ਬਾਜ਼ਾਰ ਮੁਲਾਂਕਣ 1,972.11 ਕਰੋਡ਼ ਘੱਟ ਹੋ ਕੇ 4,04,151.80 ਕਰੋਡ਼ ਰੁਪਏ ’ਤੇ ਆ ਗਏ। 30 ਸ਼ੇਅਰਾਂ ’ਤੇ ਆਧਾਰਿਤ ਬੀ. ਐੱਸ. ਈ . ਸੈਂਸੈਕਸ ’ਚ ਪਿਛਲੇ ਹਫਤੇ 557.38 ਅੰਕ ਦੀ ਤੇਜ਼ੀ ਰਹੀ।

ਇਹ ਵੀ ਦੇਖੋ: ਚੀਨ ਨੂੰ ਇਕ ਹੋਰ ਵੱਡਾ ਝਟਕਾ, ਹੁਣ ਸਾਊਦੀ ਅਰਬ ਦੀ ਕੰਪਨੀ ਨੇ ਡੀਲ ਕੀਤੀ ਰੱਦ


author

Harinder Kaur

Content Editor

Related News