ਏਸ਼ੀਆ ''ਚ ਕਮਜ਼ੋਰੀ, SGX ਨਿਫਟੀ ''ਤੇ ਦਬਾਅ

02/14/2019 9:23:57 AM

ਮੁੰਬਈ — ਅੱਜ ਏਸ਼ੀਆਈ ਬਜ਼ਾਰਾਂ 'ਚੋਂ ਕਮਜ਼ੋਰ ਸੰਕੇਤ ਮਿਲ ਰਹੇ ਹਨ। SGX ਨਿਫਟੀ ਵੀ ਕਰੀਬ 30 ਅੰਕ ਹੇਠਾਂ ਕਾਰੋਬਾਰ ਕਰ ਰਿਹਾ ਹੈ ਮਗਰ ਚੀਨ ਦੇ ਨਾਲ ਟ੍ਰੇਡ ਮੁੱਦਾ ਹੱਲ ਹੋਣ ਦੀ ਉਮੀਦ 'ਚ ਕੱਲ੍ਹ ਦੇ ਕਾਰੋਬਾਰ 'ਚ ਡਾਓ ਕਰੀਬ 125 ਅੰਕ ਚੜ੍ਹ ਕੇ ਬੰਦ ਹੋਇਆ। ਅੱਜ ਤੋਂ ਬੀਜਿੰਗ 'ਚ ਯੂ.ਐਸ.-ਚੀਨ ਵਿਚਕਾਰ ਦੋ ਦਿਨ ਦੀ ਗੱਲਬਾਤ ਸ਼ੁਰੂ ਹੋਵੇਗੀ।

ਜਾਪਾਨ ਦਾ ਬਜ਼ਾਰ ਨਿਕਕਈ 10.96 ਅੰਕ ਯਾਨੀ 0.05 ਫੀਸਦੀ ਦੇ ਮਾਮੂਲੀ ਵਾਧੇ ਨਾਲ 21155 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ SGX ਨਿਫਟੀ 33.00 ਅੰਕ ਯਾਨੀ ਕਿ 0.31 ਫੀਸਦੀ ਦੀ ਕਮਜ਼ੋਰੀ ਨਾਲ 10770 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਸਟ੍ਰੇਟਸ ਟਾਇਮਜ਼ 'ਚ 0.16 ਫੀਸਦੀ ਦੀ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। ਹੈਂਗਸੈਂਗ 174.65 ਅੰਕ ਯਾਨੀ 0.61 ਫੀਸਦੀ ਦੀ ਕਮਜ਼ੋਰੀ ਨਾਲ 28322.94 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਤਾਇਵਾਨ ਦਾ ਬਜ਼ਾਰ 0.27 ਫੀਸਦੀ ਦੇ ਵਾਧੇ ਨਾਲ 10117 'ਤੇ ਕਾਰੋਬਾਰ ਕਰ ਰਿਹਾ ਹੈ। ਕੋਰਿਆਈ ਬਜ਼ਾਰ ਕੋਪਸੀ 0.56 ਫੀਸਦੀ ਦੀ ਕਮਜ਼ੋਰੀ ਨਾਲ 2189.18 'ਤੇ ਦਿਖ ਰਿਹਾ ਹੈ। ਸ਼ੰਘਾਈ ਕੰਪੋਜ਼ਿਟ 'ਚ 0.22 ਫੀਸਦੀ ਦੀ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ।


Related News