ਸਾਡੇ ਕੋਲ ਖਪਤਕਾਰਾਂ ਦੀ ਹਿਫਾਜ਼ਤ ਦਾ ਅਧਿਕਾਰ : ਟਰਾਈ ਮੁਖੀ

Monday, Aug 06, 2018 - 05:10 AM (IST)

ਸਾਡੇ ਕੋਲ ਖਪਤਕਾਰਾਂ ਦੀ ਹਿਫਾਜ਼ਤ ਦਾ ਅਧਿਕਾਰ : ਟਰਾਈ ਮੁਖੀ

ਨਵੀਂ ਦਿੱਲੀ-ਅਣਚਾਹੀਆਂ ਕਾਲਸ ਅਤੇ ਸੰਦੇਸ਼ਾਂ 'ਤੇ ਨਵੇਂ ਨਿਯਮਾਂ ਦਾ ਬਚਾਅ ਕਰਦਿਆਂ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ ਨੇ ਕਿਹਾ ਹੈ ਕਿ ਉਸ ਨੇ ਇਹ ਨਿਯਮ ਬਣਾਉਂਦਿਆਂ ਆਪਣੇ ਅਧਿਕਾਰ ਖੇਤਰ 'ਚ ਕੰਮ ਕੀਤਾ ਹੈ। ਟਰਾਈ ਦੇ ਚੇਅਰਮੈਨ ਆਰ. ਐੱਸ. ਸ਼ਰਮਾ ਨੇ ਕਿਹਾ ਕਿ ਸਾਡੇ ਕੋਲ ਖਪਤਕਾਰਾਂ ਦੀ ਹਿਫਾਜ਼ਤ ਦਾ ਅਧਿਕਾਰ ਹੈ। ਨਵੇਂ ਨਿਯਮਾਂ ਦਾ ਮਜ਼ਬੂਤੀ ਨਾਲ ਬਚਾਅ ਕਰਦਿਆਂ ਸ਼ਰਮਾ ਨੇ ਕਿਹਾ ਕਿ ਜੇਕਰ ਕਿਸੇ ਅੰਸ਼ਧਾਰਕ ਨੂੰ ਲੱਗਦਾ ਹੈ ਕਿ ਇਹ ਨਿਯਮ ਗੈਰ-ਕਾਨੂੰਨੀ ਹਨ ਅਤੇ ਰੈਗੂਲੇਟਰੀ ਦੇ ਅਧਿਕਾਰ ਖੇਤਰ ਤੋਂ ਬਾਹਰ ਹਨ, ਤਾਂ ਉਨ੍ਹਾਂ ਨੂੰ ਇਸ ਦੇ ਲਈ ਕਾਨੂੰਨ ਦੀ ਮਦਦ ਲੈਣ ਦੀ ਪੂਰੀ ਆਜ਼ਾਦੀ ਹੈ।


Related News