ਵਾਲਟ ਡਿਜ਼ਨੀ ਦਾ ਮੁਨਾਫਾ ਜੂਨ ਤਿਮਾਹੀ ''ਚ 51 ਫੀਸਦੀ ਡਿੱਗਾ

08/07/2019 1:28:13 PM

ਲਾਸ ਏਂਜਲਸ—ਫਿਲਮ ਨਿਰਮਾਤਾ ਕੰਪਨੀ ਵਾਲਟ ਡਿਜ਼ਨੀ ਦਾ ਮੁਨਾਫਾ ਜੂਨ ਤਿਮਾਹੀ 'ਚ 51 ਫੀਸਦੀ ਡਿੱਗ ਕੇ 1.40 ਅਰਬ ਡਾਲਰ 'ਤੇ ਆ ਗਿਆ ਹੈ। ਕੰਪਨੀ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਉਸ ਨੇ ਕਿਹਾ ਕਿ ਪਿਛਲੀ ਤਿਮਾਹੀ ਦੌਰਾਨ ਉਸ ਦਾ ਰਾਜਸਵ 33 ਫੀਸਦੀ ਵਧ ਕੇ 20.20 ਅਰਬ ਡਾਲਰ ਰਿਹਾ। ਕੰਪਨੀ ਨੇ ਕਿਹਾ ਕਿ ਬਾਕਸ ਆਫਿਸ 'ਤੇ ਚੰਗੇ ਪ੍ਰਦਰਸ਼ਨ ਦੇ ਕਾਰਨ ਮੁਨਾਫੇ 'ਚ ਸੁਧਾਰ ਹੋਇਆ ਹੈ। ਹਾਲਾਂਕਿ ਕੰਪਨੀ ਦਾ ਪ੍ਰਦਰਸ਼ਨ ਵਿਸ਼ਲੇਸ਼ਕਾਂ ਦੀਆਂ ਉਮੀਦਾਂ ਦੇ ਅਨੁਰੂਪ ਨਹੀਂ ਰਿਹਾ ਹੈ। ਇਸ ਦੇ ਕਾਰਨ ਮੰਗਲਵਾਰ ਨੂੰ ਕੰਪਨੀ ਦੇ ਸ਼ੇਅਰ 'ਚ ਤੇਜ਼ ਗਿਰਾਵਟ ਦੇਖਣ ਨੂੰ ਮਿਲੀ ਹੈ। 
ਕੰਪਨੀ ਦੇ ਮੁੱਖ ਕਾਰਜਕਾਰੀ ਬਾਬ ਆਈਗਰ ਨੇ ਕਿਹਾ ਕਿ ਮੈਂ ਸੰਸਾਰਕ ਬਾਕਸ ਆਫਿਸ 'ਤੇ ਇਸ ਸਾਲ ਅੱਠ ਅਰਬ ਡਾਲਰ ਦੀ ਕਮਾਈ ਕਰਨ ਲਈ ਵਾਲਟ ਡਿਜ਼ਨੀ ਨੂੰ ਵਧਾਈ ਦਿੰਦਾ ਹਾਂ। ਸਾਡੇ ਮਾਰਵਲ, ਪਿਕਸਰ ਅਤੇ ਡਿਜ਼ਨੀ ਫਿਲਮਾਂ ਦਾ ਸ਼ੁਕਰੀਆ।


Aarti dhillon

Content Editor

Related News