ਵਾਲਮਾਰਟ ਦਾ ਤਕਨਾਲੋਜੀ ਤੇ ਜ਼ੋਰ, 1,000 ਲੋਕਾਂ ਨੂੰ ਮਿਲੇਗਾ ਰੁਜ਼ਗਾਰ
Monday, Aug 06, 2018 - 12:59 PM (IST)

ਨਵੀਂ ਦਿੱਲੀ— ਵਾਲਮਾਰਟ ਭਾਰਤ 'ਚ ਤਕਰੀਬਨ 1,000 ਲੋਕਾਂ ਨੂੰ ਰੁਜ਼ਗਾਰ ਦੇਵੇਗਾ, ਜੋ ਤਕਨਾਲੋਜੀ ਸੰਬੰਧਤ ਕੰਮ ਦੇਖਣਗੇ। ਈ-ਕਾਮਰਸ ਦਿੱਗਜ ਐਮਾਜ਼ੋਨ ਨੂੰ ਟੱਕਰ ਦੇਣ ਲਈ ਵਾਲਮਾਰਟ ਤਕਨਾਲੋਜੀ ਨੂੰ ਮਜਬੂਤ ਕਰਨ ਲਈ ਖਾਸ ਜ਼ੋਰ ਦੇ ਰਿਹਾ ਹੈ। ਵਾਲਮਾਰਟ ਦਾ ਤਕਨਾਲੋਜੀ ਕੇਂਦਰ ਬੇਂਗਲੁਰੂ ਅਤੇ ਗੁੜਗਾਓਂ 'ਚ ਹੈ ਅਤੇ ਮੌਜੂਦਾ ਸਮੇਂ ਇਸ ਦੇ ਤਕਨਾਲੋਜੀ ਓਪੇਰਸ਼ਨ 'ਚ 1,800 ਕਰਮਚਾਰੀ ਹਨ। ਹੁਣ ਕੰਪਨੀ ਆਪਣੇ ਸਟਾਫ ਨੂੰ ਹੋਰ ਵਧਾਉਣਾ ਚਾਹੁੰਦੀ ਹੈ।
ਰਿਟੇਲ ਕੰਪਨੀ ਵਾਲਮਾਰਟ ਈ-ਕਾਮਰਸ ਸਾਈਟ ਐਮਾਜ਼ੋਨ ਨੂੰ ਸਖਤ ਮੁਕਾਬਲਾ ਦੇਣ ਲਈ ਤਕਨਾਲੋਜੀ 'ਤੇ ਖਾਸਾ ਜ਼ੋਰ ਦੇ ਰਹੀ ਹੈ। ਇਹੀ ਵਜ੍ਹਾ ਹੈ ਕਿ ਤਕਨਾਲੋਜੀ 'ਚ ਰੁਜ਼ਗਾਰ ਦੇ ਬੂਹੇ ਖੋਲ੍ਹੇ ਜਾ ਰਹੇ ਹਨ। ਵਾਲਮਾਰਟ ਭਾਰਤ 'ਚ ਆਪਣੇ ਵਿਸਥਾਰ ਦੀ ਤਿਆਰੀ 'ਚ ਜੁਟੀ ਹੈ। ਕੰਪਨੀ ਇਸ ਲਈ ਆਪਣੇ ਕੰਮ ਨੂੰ ਹੋਰ ਸ਼ਹਿਰਾਂ ਤਕ ਫੈਲਾਉਣ ਅਤੇ ਕਰਮਚਾਰੀਆਂ ਦੀ ਨਿਯੁਕਤੀ ਦੀ ਤਿਆਰੀ ਕਰ ਰਹੀ ਹੈ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਆਈ. ਟੀ. 'ਤੇ ਵਾਲਮਾਰਟ ਸਾਲ 'ਚ 10 ਅਰਬ ਡਾਲਰ ਖਰਚ ਕਰ ਸਕਦੀ ਹੈ। ਵਾਲਮਾਰਟ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਨਾ ਸਿਰਫ ਤਕਨਾਲੋਜੀ 'ਤੇ ਖਰਚ ਕਰਨ ਵਾਲੇ ਵੱਡੇ ਨਿਵੇਸ਼ਕ ਬਣਨਾ ਚਾਹੁੰਦੇ ਹਾਂ ਸਗੋਂ ਇਹ ਯਕੀਨੀ ਕਰ ਰਹੇ ਹਾਂ ਕਿ ਸਹੀ ਤਕਨਾਲੋਜੀ 'ਤੇ ਖਰਚ ਹੋਵੇ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਵਾਲਮਾਰਟ ਨੇ ਭਾਰਤੀ ਈ-ਕਾਮਰਸ ਦਿੱਗਜ ਫਲਿੱਪਕਾਰਟ 'ਚ ਹਿੱਸੇਦਾਰੀ ਖਰੀਦੀ ਹੈ। ਕੰਪਨੀ ਆਨਲਾਈਨ ਬਾਜ਼ਾਰ 'ਚ ਐਮਾਜ਼ੋਨ ਨਾਲ ਮੁਕਾਬਾਲੇਬਾਜ਼ੀ ਲਈ ਤਿਆਰ ਹੋ ਰਹੀ ਹੈ।